ਸ਼ਲਗਮ ਦੇ ਗੁਣਕਾਰੀ ਲਾਭ, ਇੰਝ ਕਰੋ ਡਾਇਟ ’ਚ ਸ਼ਾਮਲ, ਪਾਚਨ ਪ੍ਰਣਾਲੀ ਤੋਂ ਲੈ ਕੇ ਹੱਡੀਆਂ ਨੂੰ ਮਿਲੇਗਾ ਫਾਇਦਾ
ਸ਼ਲਗਮ, ਇਕ ਜੜਾਂ ਵਾਲੀ ਸਬਜ਼ੀ ਹੈ, ਸਿਰਫ਼ ਸਵਾਦ ਲਈ ਹੀ ਨਹੀਂ ਸਗੋਂ ਸਿਹਤ ਲਈ ਵੀ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਇਹ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਹੈ, ਜਿਸ ’ਚ ਵਿਟਾਮਿਨ, ਮਿਨਰਲ ਅਤੇ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ।
( Image Source : Freepik )
1/6
ਸ਼ਲਗਮ ਕੈਲਸ਼ੀਅਮ ਦਾ ਚੰਗਾ ਸਰੋਤ ਹੈ, ਜੋ ਹੱਡੀਆਂ ਨੂੰ ਮਜ਼ਬੂਤ ਅਤੇ ਸਿਹਤਮੰਦ ਰੱਖਣ ’ਚ ਮਦਦ ਕਰਦਾ ਹੈ। ਇਹ ਓਸਟੀਓਪੋਰੋਸਿਸ (ਹੱਡੀਆਂ ਦੀ ਕਮਜ਼ੋਰੀ) ਤੋਂ ਬਚਾਉਣ ’ਚ ਵੀ ਲਾਭਦਾਇਕ ਹੈ।
2/6
ਸ਼ਲਗਮ ’ਚ ਵਧੇਰੇ ਮਾਤਰਾ ’ਚ ਫਾਈਬਰ ਹੁੰਦਾ ਹੈ, ਜੋ ਪਾਚਨ ਪ੍ਰਣਾਲੀ ਨੂੰ ਸਹੀ ਬਣਾਉਣ ’ਚ ਮਦਦ ਕਰਦਾ ਹੈ। ਇਹ ਕਬਜ਼ ਤੋਂ ਰਾਹਤ ਦਿੰਦਾ ਹੈ ਅਤੇ ਪੇਟ ਸਾਫ਼ ਰੱਖਣ ’ਚ ਮਦਦਗਾਰ ਹੁੰਦਾ ਹੈ।
3/6
ਸ਼ਲਗਮ ’ਚ ਐਂਟੀਆਕਸੀਡੈਂਟਸ ਤੇ ਪੋਟੈਸ਼ੀਅਮ ਪਾਇਆ ਜਾਂਦਾ ਹੈ, ਜੋ blood pressure ਨੂੰ ਕੰਟਰੋਲ ਕਰਦਾ ਹੈ, ਜਿਸ ਨਾਲ ਦਿਲ ਦੀ ਸਿਹਤ ਵੀ ਸਹੀ ਰਹਿੰਦੀ ਹੈ।ਇਹ ਖੂਨ ਦੀ ਗਤੀਵਿਧੀ ਨੂੰ ਬਿਹਤਰ ਬਣਾਉਂਦਾ ਹੈ ਅਤੇ ਦਿਲ ਨਾਲ ਸਬੰਧਿਤ ਬਿਮਾਰੀਆਂ ਤੋਂ ਬਚਾਉਂਦਾ ਹੈ।
4/6
ਸ਼ਲਗਮ ’ਚ ਵਧੇਰੇ ਮਾਤਰਾ ’ਚ ਫਾਈਬਰ ਹੁੰਦਾ ਹੈ, ਜੋ ਪਾਚਨ ਪ੍ਰਣਾਲੀ ਨੂੰ ਸਹੀ ਬਣਾਉਣ ’ਚ ਮਦਦ ਕਰਦਾ ਹੈ। ਇਹ ਕਬਜ਼ ਤੋਂ ਰਾਹਤ ਦਿੰਦਾ ਹੈ ਅਤੇ ਪੇਟ ਸਾਫ਼ ਰੱਖਣ ’ਚ ਮਦਦਗਾਰ ਹੁੰਦਾ ਹੈ।
5/6
ਸ਼ਲਗਮ ’ਚ ਵਿਟਾਮਿਨ A, C, ਅਤੇ E ਹੁੰਦੇ ਹਨ, ਜੋ ਸਕਿਨ ਨੂੰ ਚਮਕਦਾਰ ਅਤੇ ਸਿਹਤਮੰਦ ਬਣਾਉਣ ’ਚ ਮਦਦਗਾਰ ਹਨ। ਇਹ ਵਾਲਾਂ ਦੀ ਮਜ਼ਬੂਤੀ ਅਤੇ ਵਾਧੇ ’ਚ ਵੀ ਸਹਾਇਕ ਹੈ।
6/6
ਸ਼ਲਗਮ ਦਾ ਜੂਸ ਸਰੀਰ ਤੋਂ ਜ਼ਹਿਰੀਲੇ ਪਦਾਰਥਾਂ ਨੂੰ ਕੱਢਣ ’ਚ ਮਦਦ ਕਰਦਾ ਹੈ। ਇਹ ਜਿਗਰ ਅਤੇ ਗੁਰਦੇ ਨੂੰ ਸਿਹਤਮੰਦ ਰੱਖਣ ’ਚ ਸਹਾਇਕ ਹੈ।
Published at : 27 Nov 2024 10:35 PM (IST)