Belly Fat: 15 ਦਿਨਾਂ 'ਚ ਅੰਦਰ ਹੋ ਜਾਵੇਗਾ ਬਾਹਰ ਨਿਕਲਿਆ ਢਿੱਡ, ਅਪਣਾਓ ਸੌਖਾ ਅਤੇ ਸਸਤਾ ਦੇਸੀ ਤਰੀਕਾ
ਅੱਜ ਕੱਲ੍ਹ ਬਾਹਰ ਨਿਕਲਿਆ ਢਿੱਡ ਹਰ ਕਿਸੇ ਦੀ ਸਮੱਸਿਆ ਬਣਦਾ ਜਾ ਰਿਹਾ ਹੈ। ਖਰਾਬ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਕਰਕੇ ਸਰੀਰ 'ਚ ਜ਼ਿਆਦਾ ਫੈਟ ਜਮ੍ਹਾ ਹੋ ਜਾਂਦਾ ਹੈ। ਇਸ ਕਰਕੇ ਭਾਰ ਵੱਧ ਜਾਂਦਾ ਹੈ ਅਤੇ ਸਿਹਤ ਸਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਲੱਗ ਜਾਂਦੀਆਂ ਹਨ। ਅੱਜ ਦੁਨੀਆ ਭਰ ਵਿੱਚ ਕਰੋੜਾਂ ਲੋਕ ਭਾਰ ਵਧਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ।
Download ABP Live App and Watch All Latest Videos
View In Appਜੇਕਰ ਤੁਹਾਡਾ ਢਿੱਡ ਵੀ ਬਾਹਰ ਆ ਗਿਆ ਹੈ ਅਤੇ ਤੁਸੀਂ ਇਸਨੂੰ ਅੰਦਰ ਤੋਂ ਘੱਟ ਕਰਨਾ ਚਾਹੁੰਦੇ ਹੋ (Reduce Belly Fat Tips), ਤਾਂ ਤੁਸੀਂ ਘਰੇਲੂ ਨੁਸਖਿਆਂ ਨੂੰ ਅਪਣਾ ਕੇ 15 ਦਿਨਾਂ ਵਿੱਚ ਫਰਕ ਦੇਖ ਸਕਦੇ ਹੋ। ਆਓ ਜਾਣਦੇ ਹਾਂ ਕੀ ਹੈ ਇਹ ਨੁਸਖਾ...
ਨੈਚੁਰੋਪੈਥੀ ਸਪੈਸ਼ਲਿਸਟ ਡਾਕਟਰ ਨਿਤਾਸ਼ਾ ਨੇ ਸੋਸ਼ਲ ਮੀਡੀਆ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਅਤੇ ਉਸ ਵਿੱਚ 15 ਦਿਨਾਂ ਵਿੱਚ ਬਾਹਰ ਨਿਕਲੇ ਢਿੱਡ ਨੂੰ ਅੰਦਰ ਕਰਨ ਦਾ ਦੇਸੀ ਤਰੀਕਾ ਦੱਸਿਆ ਹੈ। ਉਹ ਦਾਅਵਾ ਕਰਦੇ ਹਨ ਕਿ ਪੇਟ ਦੀ ਚਰਬੀ ਨੂੰ ਘਟਾਉਣ ਵਿੱਚ ਪੀਲੀ ਮੋਟੀ ਹਰੜ ਕਾੜੀ ਸ਼ਾਨਦਾਰ ਹੋ ਸਕਦੀ ਹੈ। ਸਿਰਫ਼ 15 ਦਿਨਾਂ ਤੱਕ ਇਸ ਦੀ ਵਰਤੋਂ ਕਰਕੇ ਤੁਸੀਂ ਆਪਣੀ ਕਮਰ ਨੂੰ 2 ਤੋਂ 3 ਇੰਚ ਤੱਕ ਘਟਾ ਸਕਦੇ ਹੋ ਅਤੇ ਓੰਨੇ ਹੀ ਕਿਲੋ ਭਾਰ ਵੀ ਘਟਾ ਸਕਦੇ ਹੋ।
ਪੀਲੀ ਮੋਟੀ ਹਰੜ ਦਾ ਪਾਊਡਰ ਲਓ। ਜੇਕਰ ਤੁਹਾਡੇ ਕੋਲ ਪਾਊਡਰ ਨਹੀਂ ਹੈ, ਤਾਂ ਤੁਸੀਂ ਇਸਨੂੰ ਪੀਸ ਕੇ ਪਾਊਡਰ ਬਣਾ ਸਕਦੇ ਹੋ। ਅੱਧਾ ਚੱਮਚ ਪੀਲੀ ਮੋਟੀ ਹਰੜ ਦਾ ਪਾਊਡਰ ਲਓ ਅਤੇ ਇਸ ਨੂੰ ਇਕ ਗਲਾਸ ਕੋਸੇ ਪਾਣੀ 'ਚ ਮਿਲਾ ਲਓ। ਸਵੇਰੇ-ਸਵੇਰੇ ਇਸ ਨੂੰ ਪੀਣ ਨਾਲ ਤੁਹਾਡਾ ਪੇਟ ਅੰਦਰ ਚਲਾ ਜਾਵੇਗਾ।
ਹਰੜ ਪੇਟ ਦੀ ਸਿਹਤ ਦਾ ਧਿਆਨ ਰੱਖਦਾ ਹੈ। ਇਸ ਨਾਲ ਪਾਚਨ ਕਿਰਿਆ 'ਚ ਸੁਧਾਰ ਹੁੰਦਾ ਹੈ ਅਤੇ ਕਬਜ਼ ਤੋਂ ਰਾਹਤ ਮਿਲਦੀ ਹੈ। ਜੇਕਰ ਆਂਵਲੇ ਦਾ ਸੇਵਨ ਕੀਤਾ ਜਾਵੇ ਤਾਂ ਪੇਟ ਵਿਚ ਐਸੀਡਿਟੀ ਦੀ ਸਮੱਸਿਆ ਦੂਰ ਹੋ ਸਕਦੀ ਹੈ।
ਜੇਕਰ ਕਿਸੇ ਨੂੰ ਪੇਟ ਫੁੱਲਣ ਦੀ ਸਮੱਸਿਆ ਹੈ ਤਾਂ ਆਂਵਲੇ ਦੀ ਵਰਤੋਂ ਉਸ ਲਈ ਫਾਇਦੇਮੰਦ ਹੋ ਸਕਦੀ ਹੈ। ਸਿਹਤ ਮਾਹਿਰ ਵੀ ਇਸ ਦੇ ਸੇਵਨ ਕਰਨ ਦੀ ਸਲਾਹ ਦਿੰਦੇ ਹਨ।