Healthy Tips: ਖੂਬਸੂਰਤ ਸਕਿੱਨ ਲਈ ਆਪਣੀ Diet ਵਿੱਚ ਸ਼ਾਮਲ ਕਰੋ ਤਿਲ
ਜੇਕਰ ਤੁਸੀਂ ਆਪਣੀ ਡਾਈਟ 'ਚ ਤਿਲ ਨੂੰ ਸ਼ਾਮਲ ਕਰਦੇ ਹੋ ਤਾਂ ਇਸ 'ਚ ਮੌਜੂਦ ਓਮੇਗਾ 3, ਓਮੇਗਾ 6 ਅਤੇ ਓਮੇਗਾ 9 ਫੈਟੀ ਐਸਿਡ ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। ਇਹ ਕੋਲੈਸਟ੍ਰਾਲ ਲੈਵਲ ਨੂੰ ਕੰਟਰੋਲ 'ਚ ਰੱਖਣ ਦਾ ਵੀ ਕੰਮ ਕਰਦਾ ਹੈ।
Download ABP Live App and Watch All Latest Videos
View In Appਜੇਕਰ ਤੁਹਾਡੀ ਚਮੜੀ ਦੀ ਚਮਕ ਗਾਇਬ ਹੋ ਰਹੀ ਹੈ ਤਾਂ ਰੋਜ਼ਾਨਾ ਤਿਲ ਦੇ ਤੇਲ ਨਾਲ ਆਪਣੇ ਚਿਹਰੇ ਅਤੇ ਹੱਥਾਂ-ਪੈਰਾਂ ਦੀ ਮਾਲਿਸ਼ ਕਰੋ। ਅਜਿਹਾ ਕਰਨ ਨਾਲ ਚਮੜੀ ਚਮਕਦਾਰ ਅਤੇ ਸਾਫ਼-ਸੁਥਰੀ ਦਿਖਾਈ ਦਿੰਦੀ ਹੈ।
ਤਿਲਾਂ ਵਿੱਚ ਟਾਇਰੋਸਿਨ ਨਾਮ ਦਾ ਇੱਕ ਅਮੀਨੋ ਐਸਿਡ ਪਾਇਆ ਜਾਂਦਾ ਹੈ ਜੋ ਮੂਡ ਨੂੰ ਸੁਧਾਰਨ ਅਤੇ ਤਣਾਅ ਤੋਂ ਰਾਹਤ ਪਾਉਣ ਵਾਲੇ ਹਾਰਮੋਨਾਂ ਨੂੰ ਸੰਤੁਲਿਤ ਕਰਨ ਵਿੱਚ ਮਦਦ ਕਰਦਾ ਹੈ।
ਕਾਲੇ ਤਿਲ ਐਂਟੀਆਕਸੀਡੈਂਟਸ ਦਾ ਭਰਪੂਰ ਸਰੋਤ ਹਨ। ਜੋ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ। ਕਾਲੇ ਤਿਲ ਨੂੰ ਭੋਜਨ 'ਚ ਸ਼ਾਮਲ ਕਰਨ ਨਾਲ ਭਿਆਨਕ ਬੀਮਾਰੀਆਂ ਦਾ ਖਤਰਾ ਘੱਟ ਹੋ ਸਕਦਾ ਹੈ।
ਇਨ੍ਹਾਂ ਬੀਜਾਂ ਵਿੱਚ ਮੌਜੂਦ ਗੁਣ ਸ਼ੂਗਰ, ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ ਨੂੰ ਘੱਟ ਕਰਨ ਵਿੱਚ ਵੀ ਮਦਦ ਕਰਦੇ ਹਨ।
ਪੋਸ਼ਕ ਤੱਤਾਂ ਨਾਲ ਭਰਪੂਰ ਕਾਲੇ ਤਿਲ ਇਮਿਊਨ ਸਿਸਟਮ ਨੂੰ ਮਜ਼ਬੂਤ ਰੱਖਣ 'ਚ ਮਦਦ ਕਰਦੇ ਹਨ। ਇਨ੍ਹਾਂ 'ਚ ਕੈਲਸ਼ੀਅਮ, ਕਾਪਰ ਮੈਂਗਨੀਜ਼, ਆਇਰਨ ਅਤੇ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜੋ ਇਮਿਊਨਿਟੀ ਵਧਾਉਣ 'ਚ ਮਦਦ ਕਰਦੇ ਹਨ। ਜਿਸ ਨਾਲ ਤੁਸੀਂ ਕਈ ਤਰ੍ਹਾਂ ਦੀਆਂ ਇਨਫੈਕਸ਼ਨਾਂ ਅਤੇ ਬੀਮਾਰੀਆਂ ਤੋਂ ਬਚ ਸਕਦੇ ਹੋ।
ਤਿਲਾਂ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਚੰਗੀ ਚਰਬੀ ਵਰਗੇ ਬਹੁਤ ਸਾਰੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ ਜੋ ਹੱਡੀਆਂ ਨੂੰ ਮਜ਼ਬੂਤ ਕਰਨ, ਸੋਜ ਨੂੰ ਘੱਟ ਕਰਨ ਅਤੇ ਦਿਲ ਨਾਲ ਸਬੰਧਤ ਬਿਮਾਰੀਆਂ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ।
ਸਫੇਦ ਤਿਲਾਂ ਵਿੱਚ ਵਿਟਾਮਿਨ ਬੀ ਕੰਪਲੈਕਸ ਅਤੇ ਵਿਟਾਮਿਨ ਈ ਵੀ ਪਾਇਆ ਜਾਂਦਾ ਹੈ ਜੋ ਇਮਿਊਨਿਟੀ ਵਧਾਉਂਦਾ ਹੈ ਅਤੇ ਚਮੜੀ ਅਤੇ ਵਾਲਾਂ ਲਈ ਫਾਇਦੇਮੰਦ ਹੁੰਦਾ ਹੈ।