ਕਣਕ ਦੀ ਥਾਂ ਡਾਈਟ ‘ਚ ਸ਼ਾਮਲ ਕਰੋ ਇਹ 5 ਅਨਾਜ, ਆਸਾਨੀ ਨਾਲ ਘਟਾ ਸਕੋਗੇ ਭਾਰ!

ਜੇ ਤੁਸੀਂ ਆਪਣੇ ਭਾਰ ਨੂੰ ਤੇਜ਼ੀ ਨਾਲ ਘਟਾਉਣਾ ਚਾਹੁੰਦੇ ਹੋ, ਤਾਂ ਰੋਟੀ ਛੱਡਣ ਦੀ ਲੋੜ ਨਹੀਂ, ਸਿਰਫ਼ ਅਨਾਜ ਬਦਲਣੀ ਪਏਗੀ। ਇੱਥੇ ਅਸੀਂ ਤੁਹਾਨੂੰ 5 ਅਜਿਹੇ ਅਨਾਜਾਂ ਬਾਰੇ ਦੱਸ ਰਹੇ ਹਾਂ ਜੋ ਸੁਆਦ ਵਿੱਚ ਬਹੁਤ ਵਧੀਆ ਹਨ ਅਤੇ ਭਾਰ ਘਟਾਉਣ ਵਿੱਚ...

Continues below advertisement

( Image Source : Freepik )

Continues below advertisement
1/6
ਰਾਗੀ ਇੱਕ ਸੁਪਰਫੂਡ ਮੰਨੀ ਜਾਂਦੀ ਹੈ। ਇਸ ਵਿੱਚ ਫਾਈਬਰ ਬਹੁਤ ਹੁੰਦਾ ਹੈ, ਜਿਸ ਨਾਲ ਖਾਣ ਤੋਂ ਬਾਅਦ ਤੁਹਾਨੂੰ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ। ਪੇਟ ਭਰਿਆ ਰਹਿਣ ਨਾਲ ਤੁਸੀਂ ਵਾਰ-ਵਾਰ ਸਨੈਕਸ ਖਾਣ ਤੋਂ ਬਚਦੇ ਹੋ। ਇਸਦੇ ਨਾਲ-ਨਾਲ, ਰਾਗੀ ਵਿੱਚ ਕੈਲਸ਼ੀਅਮ ਵੀ ਬਹੁਤ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।
2/6
ਛੋਲੇ – ਜੇਕਰ ਤੁਸੀਂ ਸਿਰਫ਼ ਛੋਲਿਆਂ ਦੇ ਆਟੇ ਦੀ ਰੋਟੀ ਨਹੀਂ ਬਣਾ ਸਕਦੇ, ਤਾਂ ਇਸਨੂੰ ਕੁਝ ਕਣਕ ਜਾਂ ਜੌ ਦੇ ਆਟੇ ਵਿੱਚ ਮਿਲਾ ਕੇ ਰੋਟੀ ਬਣਾਓ। ਛੋਲਿਆਂ ਵਿੱਚ ਪ੍ਰੋਟੀਨ ਬਹੁਤ ਵਧੀਆ ਮਾਤਰਾ ਵਿੱਚ ਹੁੰਦਾ ਹੈ। ਜਿੰਨਾ ਜ਼ਿਆਦਾ ਪ੍ਰੋਟੀਨ ਤੁਸੀਂ ਲਵੋਗੇ, ਉਨ੍ਹਾਂ ਹੀ ਤੇਜ਼ੀ ਨਾਲ ਤੁਹਾਡੀਆਂ ਮਾਸਪੇਸ਼ੀਆਂ ਦੀ ਮੁਰੰਮਤ ਹੋਵੇਗੀ ਅਤੇ ਫੈਟ ਘੱਟ ਹੋਵੇਗਾ। ਇਸਨੂੰ ਅਕਸਰ ‘ਮਿੱਸੀ ਰੋਟੀ’ ਵੀ ਕਿਹਾ ਜਾਂਦਾ ਹੈ ਜੋ ਸੁਆਦ ਵਿੱਚ ਬਹੁਤ ਲਾਜਵਾਬ ਹੁੰਦੀ ਹੈ।
3/6
ਬਾਜਰਾ – ਸਰਦੀਆਂ ਵਿੱਚ ਬਾਜਰੇ ਦੀ ਰੋਟੀ ਦਾ ਮਜ਼ਾ ਹੀ ਕੁਝ ਵੱਖਰਾ ਹੁੰਦਾ ਹੈ। ਇਹ ਸਰੀਰ ਨੂੰ ਗਰਮ ਰੱਖਣ ਵਿੱਚ ਮਦਦ ਕਰਦਾ ਹੈ ਅਤੇ ਪਾਚਨ ਪ੍ਰਣਾਲੀ ਨੂੰ ਸੁਧਾਰਦਾ ਹੈ। ਬਾਜਰੇ ਵਿੱਚ ਕੰਪਲੈਕਸ ਕਾਰਬੋਹਾਈਡਰੇਟ ਹੁੰਦੇ ਹਨ ਜੋ ਹੌਲੀ-ਹੌਲੀ ਪਚਦੇ ਹਨ ਅਤੇ ਸਰੀਰ ਨੂੰ ਲਗਾਤਾਰ ਊਰਜਾ ਦਿੰਦੇ ਰਹਿੰਦੇ ਹਨ। ਇਹ ਬਲੱਡ ਸ਼ੂਗਰ ਨੂੰ ਵੀ ਕੰਟਰੋਲ ਵਿੱਚ ਰੱਖਦਾ ਹੈ, ਜਿਸ ਨਾਲ ਵਜ਼ਨ ਵਧਣ ਦਾ ਖਤਰਾ ਘੱਟ ਹੁੰਦਾ ਹੈ।
4/6
ਜਵਾਰ – ਜੇਕਰ ਤੁਹਾਨੂੰ ਕਣਕ ਦੀ ਰੋਟੀ ਖਾਣ ਤੋਂ ਬਾਅਦ ਪੇਟ ਫੁੱਲਿਆ ਹੋਇਆ ਜਾਂ ਭਾਰੀ ਮਹਿਸੂਸ ਹੁੰਦਾ ਹੈ, ਤਾਂ ਜਵਾਰ ਸਭ ਤੋਂ ਵਧੀਆ ਵਿਕਲਪ ਹੈ। ਇਹ ਗਲੂਟਨ-ਫ੍ਰੀ ਹੁੰਦਾ ਹੈ ਅਤੇ ਪਚਣ ਵਿੱਚ ਬਹੁਤ ਹਲਕਾ ਹੁੰਦਾ ਹੈ। ਜਵਾਰ ਦੀ ਰੋਟੀ ਖਾਣ ਨਾਲ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ, ਜਿਸ ਨਾਲ ਸਰੀਰ ਵਿੱਚ ਜਮਿਆ ਫੈਟ ਤੇਜ਼ੀ ਨਾਲ ਬਰਨ ਹੁੰਦਾ ਹੈ।
5/6
ਜੌਂਅ – ਜੌਂਅ ਭਾਰ ਘਟਾਉਣ ਲਈ ਸਭ ਤੋਂ ਬਿਹਤਰੀਨ ਅਨਾਜਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਸਰੀਰ ਵਿੱਚੋਂ ਵਾਧੂ ਪਾਣੀ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ, ਜਿਸ ਨਾਲ ਸੋਜ ਘੱਟ ਹੁੰਦੀ ਹੈ। ਜੌਂਅ ਦੀ ਰੋਟੀ ਖਾਣ ਨਾਲ ਕੋਲੈਸਟ੍ਰੋਲ ਦਾ ਲੈਵਲ ਵੀ ਕੰਟਰੋਲ ਵਿੱਚ ਰਹਿੰਦਾ ਹੈ ਅਤੇ ਇਹ ਢਿੱਡ ਦੀ ਚਰਬੀ ਘੱਟ ਕਰਨ ਵਿੱਚ ਬਹੁਤ ਮਦਦਗਾਰ ਸਾਬਤ ਹੁੰਦਾ ਹੈ।
Continues below advertisement
6/6
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Sponsored Links by Taboola