Protein: ਤੁਹਾਡੇ ਸਰੀਰ ਨੂੰ ਰੋਜ਼ ਕਿੰਨੇ ਪ੍ਰੋਟੀਨ ਦੀ ਹੁੰਦੀ ਲੋੜ, ਜਾਣ ਲਓ ਹੋਵੇਗਾ ਫਾਇਦਾ

Health tips: ਕਹਿੰਦੇ ਹਨ ਕਿ ਕੋਈ ਵੀ ਚੀਜ਼ ਜ਼ਰੂਰਤ ਤੋਂ ਵੱਧ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। ਆਓ ਜਾਣਦੇ ਹਾਂ ਰੋਜ਼ਾਨਾ ਕਿੰਨੇ ਗ੍ਰਾਮ ਪ੍ਰੋਟੀਨ ਲੈਣਾ ਚਾਹੀਦਾ ਹੈ ਅਤੇ ਜ਼ਿਆਦਾ ਲੈਣ ਨਾਲ ਕੀ ਨੁਕਸਾਨ ਹੋ ਸਕਦਾ ਹੈ।

protein

1/5
ਅੱਜਕੱਲ੍ਹ ਫਿਟਨੈਸ ਦੀ ਭਾਲ ਵਿੱਚ ਬਹੁਤ ਸਾਰੇ ਲੋਕ ਪ੍ਰੋਟੀਨ ਸਪਲੀਮੈਂਟ ਅਤੇ ਹਾਈ ਪ੍ਰੋਟੀਨ ਵਾਲੀ ਖੁਰਾਕ ਲੈਣਾ ਸ਼ੁਰੂ ਕਰ ਦਿੰਦੇ ਹਨ। ਪਰ ਲੋੜ ਤੋਂ ਵੱਧ ਪ੍ਰੋਟੀਨ ਦਾ ਸੇਵਨ ਕਰਨਾ ਹਾਨੀਕਾਰਕ ਹੁੰਦਾ ਹੈ ਆਓ ਜਾਣਦੇ ਹਾਂ ਕਿਵੇਂ?
2/5
ਇੱਕ ਸਿਹਤਮੰਦ ਵਿਅਕਤੀ ਨੂੰ ਹਰ ਰੋਜ਼ ਆਪਣੇ ਸਰੀਰ ਦੇ ਭਾਰ ਦੇ ਪ੍ਰਤੀ ਕਿਲੋਗ੍ਰਾਮ 0.8 ਗ੍ਰਾਮ ਪ੍ਰੋਟੀਨ ਦੀ ਲੋੜ ਹੁੰਦੀ ਹੈ। ਉਦਾਹਰਨ ਲਈ, ਜੇਕਰ ਤੁਹਾਡਾ ਭਾਰ 60 ਕਿਲੋ ਹੈ, ਤਾਂ ਤੁਹਾਨੂੰ ਪ੍ਰਤੀ ਦਿਨ ਘੱਟੋ-ਘੱਟ 48 ਗ੍ਰਾਮ (60 x 0.8) ਪ੍ਰੋਟੀਨ ਦਾ ਸੇਵਨ ਕਰਨਾ ਚਾਹੀਦਾ ਹੈ।
3/5
ਜਦੋਂ ਅਸੀਂ ਪ੍ਰੋਟੀਨ ਦੀ ਜ਼ਿਆਦਾ ਮਾਤਰਾ ਲੈਂਦੇ ਹਾਂ, ਤਾਂ ਇਹ ਸਾਡੇ ਗੁਰਦਿਆਂ 'ਤੇ ਵਾਧੂ ਦਬਾਅ ਪਾਉਂਦਾ ਹੈ। ਗੁਰਦੇ ਦਾ ਕੰਮ ਸਰੀਰ ਵਿੱਚੋਂ ਕੂੜੇ ਅਤੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣਾ ਹੈ।
4/5
ਜ਼ਿਆਦਾ ਪ੍ਰੋਟੀਨ ਸਰੀਰ ਵਿੱਚ ਐਸੀਡਿਟੀ ਵਧਾਉਂਦਾ ਹੈ ਜਿਸ ਕਾਰਨ ਹੱਡੀਆਂ ਵਿੱਚੋਂ ਕੈਲਸ਼ੀਅਮ ਨਿਕਲਦਾ ਹੈ, ਇਸ ਨਾਲ ਓਸਟੀਓਪੋਰੋਸਿਸ ਜਾਂ ਹੱਡੀਆਂ ਦੀ ਕਮਜ਼ੋਰੀ ਹੋ ਜਾਂਦੀ ਹੈ।
5/5
ਜ਼ਿਆਦਾ ਪ੍ਰੋਟੀਨ ਪੇਟ ਫੁੱਲਣ, ਦਸਤ, ਬਦਹਜ਼ਮੀ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਜ਼ਿਆਦਾ ਪ੍ਰੋਟੀਨ ਲੈਣ ਤੋਂ ਬਚਣਾ ਚਾਹੀਦਾ ਹੈ।
Sponsored Links by Taboola