ਜਾਪਾਨੀ ਤਰੀਕੇ ਨਾਲ ਤੇਜ਼ੀ ਨਾਲ ਘਟਾਓ ਵਜ਼ਨ: ਬਿਨਾਂ ਡਾਈਟ ਤੇ ਵਰਜ਼ਿਸ਼ ਕੀਤੇ!

ਵਜ਼ਨ ਘਟਾਉਣ ਲਈ ਹੁਣ ਬਿਨਾਂ ਡਾਈਟ ਜਾਂ ਵਰਜ਼ਿਸ਼ ਦੇ ਵੀ ਨਤੀਜੇ ਮਿਲ ਰਹੇ ਹਨ। ਕਈ ਲੋਕ ਜਾਪਾਨੀ ਤਰੀਕਿਆਂ ਦੀ ਮਦਦ ਨਾਲ ਤੇਜ਼ੀ ਨਾਲ ਵਜ਼ਨ ਘਟਾ ਰਹੇ ਹਨ। ਇਹ ਤਕਨੀਕਾਂ ਆਸਾਨ ਹਨ ਅਤੇ ....

( Image Source : Freepik )

1/6
ਵਜ਼ਨ ਘਟਾਉਣ ਲਈ ਹੁਣ ਬਿਨਾਂ ਡਾਈਟ ਜਾਂ ਵਰਜ਼ਿਸ਼ ਦੇ ਵੀ ਨਤੀਜੇ ਮਿਲ ਰਹੇ ਹਨ। ਕਈ ਲੋਕ ਜਾਪਾਨੀ ਤਰੀਕਿਆਂ ਦੀ ਮਦਦ ਨਾਲ ਤੇਜ਼ੀ ਨਾਲ ਵਜ਼ਨ ਘਟਾ ਰਹੇ ਹਨ। ਇਹ ਤਕਨੀਕਾਂ ਆਸਾਨ ਹਨ ਅਤੇ ਘਰ ਵਿਚ ਰਹਿ ਕੇ ਅਪਣਾਈਆਂ ਜਾ ਸਕਦੀਆਂ ਹਨ। ਜੇ ਤੁਸੀਂ ਵੀ ਸਿਹਤਮੰਦ ਢੰਗ ਨਾਲ ਵਜ਼ਨ ਘਟਾਉਣਾ ਚਾਹੁੰਦੇ ਹੋ, ਤਾਂ ਜਾਪਾਨੀ ਲਾਈਫਸਟਾਈਲ ਨੂੰ ਜ਼ਰੂਰ ਅਪਣਾਓ।
2/6
ਜਾਪਾਨੀ ਤਰੀਕੇ ਮੁਤਾਬਕ, ਖਾਣਾ ਹਮੇਸ਼ਾ ਚੰਗੀ ਤਰ੍ਹਾਂ ਚਬਾ ਕੇ ਖਾਣਾ ਚਾਹੀਦਾ ਹੈ। ਜਦੋਂ ਤੁਸੀਂ ਹਰ ਬੁਰਕੀ 25 ਵਾਰੀ ਚਬਾਉਂਦੇ ਹੋ, ਤਾਂ ਖੁਰਾਕ ਆਸਾਨੀ ਨਾਲ ਪਚਦੀ ਹੈ ਅਤੇ ਵਜ਼ਨ ਘਟਾਉਣ ਵਿੱਚ ਵੀ ਮਦਦ ਮਿਲਦੀ ਹੈ।
3/6
ਜਾਪਾਨੀ ਲੋਕ ਹਮੇਸ਼ਾ ਛੋਟੇ ਬਰਤਨਾਂ ਵਿਚ ਖਾਣਾ ਖਾਂਦੇ ਹਨ। ਇਹ ਤਰੀਕਾ ਖਾਣ ਦੀ ਮਾਤਰਾ ਕੰਟਰੋਲ ਵਿੱਚ ਰੱਖਦਾ ਹੈ। ਛੋਟੇ ਕਟੋਰੇ ਅਤੇ ਪਲੇਟਾਂ ਦੀ ਵਰਤੋਂ ਕਰਕੇ ਤੁਸੀਂ ਥੋੜ੍ਹਾ ਖਾ ਕੇ ਵੀ ਪੂਰੇ ਪੋਸ਼ਕ ਤੱਤ ਲੈ ਸਕਦੇ ਹੋ ਅਤੇ ਫਾਲਤੂ ਕੈਲੋਰੀ ਤੋਂ ਬਚ ਸਕਦੇ ਹੋ।
4/6
ਜਾਪਾਨੀ ਲੋਕ ਖਾਣੇ ਵੇਲੇ ਪਾਣੀ ਪੀਣ ਤੋਂ ਪਰਹੇਜ਼ ਕਰਦੇ ਹਨ। ਉਹ ਮੰਨਦੇ ਹਨ ਕਿ ਇਸ ਨਾਲ ਪੇਟ ਭਾਰੀ ਲੱਗਦਾ ਹੈ ਅਤੇ ਪਚਣ ਵਿੱਚ ਰੁਕਾਵਟ ਆਉਂਦੀ ਹੈ। ਖਾਣੇ ਦੌਰਾਨ ਪਾਣੀ ਪੀਣ ਨਾਲ ਆਲਸ ਆ ਸਕਦਾ ਹੈ ਅਤੇ ਵਜ਼ਨ ਵੀ ਵੱਧ ਸਕਦਾ ਹੈ, ਇਸ ਲਈ ਇਹ ਆਦਤ ਨਾ ਬਣਾਓ।
5/6
ਜਾਪਾਨੀ ਲੋਕ ਵੱਧ ਤਰ ਪੈਦਲ ਚਲਣ ਨੂੰ ਤਰਜੀਹ ਦਿੰਦੇ ਹਨ। ਉਹ ਛੋਟੀ ਦੂਰੀ ਲਈ ਵੀ ਗੱਡੀ ਦੀ ਥਾਂ ਪੈਦਲ ਜਾਂ ਸਾਈਕਲ ਵਰਤਦੇ ਹਨ। ਇਹ ਸਰੀਰ ਨੂੰ ਸਥਿਰ ਰੱਖਣ ਅਤੇ ਵਜ਼ਨ ਘਟਾਉਣ ਵਿੱਚ ਮਦਦਗਾਰ ਹੈ।
6/6
ਵਜ਼ਨ ਘਟਾਉਣ ਲਈ ਸਬਜ਼ੀਆਂ ਦਾ ਵਧੇਰੇ ਸੇਵਨ ਕਰੋ। ਇਹ ਸਰੀਰ ਨੂੰ ਪੋਸ਼ਣ ਦਿੰਦੇ ਹਨ ਅਤੇ ਮੈਟਾਬੋਲਿਜ਼ਮ ਨੂੰ ਤੇਜ਼ ਕਰਦੇ ਹਨ। ਸਬਜ਼ੀਆਂ ਖਾਣ ਨਾਲ ਤੁਹਾਨੂੰ ਲੰਮੇ ਸਮੇਂ ਤੱਕ ਭੁੱਖ ਨਹੀਂ ਲੱਗਦੀ ਅਤੇ ਤੁਸੀਂ ਉਰਜਾਵਾਨ ਮਹਿਸੂਸ ਕਰਦੇ ਹੋ।
Sponsored Links by Taboola