ਸਵੇਰੇ ਦੀ ਸਹੀ ਸ਼ੁਰੂਆਤ ਨਾਲ ਘਟਾਓ ਮੋਟਾਪਾ: ਆਪਣੀ ਰੁਟੀਨ 'ਚ ਲਿਆਓ ਇਹ ਬਦਲਾਅ

ਮੋਟਾਪਾ ਅੱਜਕੱਲ ਇੱਕ ਆਮ ਪਰ ਗੰਭੀਰ ਸਮੱਸਿਆ ਬਣ ਚੁੱਕੀ ਹੈ। ਇਹ ਸਿਰਫ ਸਰੀਰ ਦੀ ਸ਼ਕਲ ਨੂੰ ਨਹੀਂ ਬਦਲਦਾ, ਸਗੋਂ ਕਈ ਬਿਮਾਰੀਆਂ ਦੇ ਖਤਰੇ ਨੂੰ ਵੀ ਵਧਾ ਦਿੰਦਾ ਹੈ। ਜੇ ਤੁਸੀਂ ਵੀ ਵਜ਼ਨ ਘਟਾਉਣਾ ਚਾਹੁੰਦੇ ਹੋ, ਤਾਂ ਆਪਣੀ ਸਵੇਰੇ ਦੀ ਰੁਟੀਨ..

( Image Source : Freepik )

1/6
ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਇੱਕ ਜਾਂ ਦੋ ਗਿਲਾਸ ਗੁੰਨਗੁਣਾ ਪਾਣੀ ਪੀਣਾ ਚੰਗੀ ਆਦਤ ਹੈ।
2/6
ਇਸ ਵਿੱਚ ਤੁਸੀਂ ਅੱਧਾ ਨਿੰਬੂ ਵੀ ਨਿਚੋੜ ਸਕਦੇ ਹੋ। ਇਹ ਸਰੀਰ ਨੂੰ ਸਾਫ ਕਰਦਾ ਹੈ, ਪਾਚਣ ਨੂੰ ਠੀਕ ਰੱਖਦਾ ਹੈ ਅਤੇ ਮੈਟਾਬੌਲਿਜ਼ਮ ਨੂੰ ਤੇਜ਼ ਕਰਦਾ ਹੈ। ਨਿੰਬੂ ਵਿੱਚ ਵਿਟਾਮਿਨ ਸੀ ਹੁੰਦਾ ਹੈ, ਜੋ ਚਰਬੀ ਘਟਾਉਣ ਵਿੱਚ ਮਦਦ ਕਰਦਾ ਹੈ। ਇਸ ਨਾਲ ਸਰੀਰ ਸਵੇਰੇ ਤੋਂ ਹੀ ਹਾਈਡਰੇਟ ਰਹਿੰਦਾ ਹੈ।
3/6
ਸਵੇਰ ਦਾ ਸਮਾਂ ਐਕਸਰਸਾਈਜ਼ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। 15 ਤੋਂ 30 ਮਿੰਟ ਤੱਕ ਹਲਕੀ ਵਰਜਿਸ਼, ਯੋਗਾ ਜਾਂ ਸਟਰੈਚਿੰਗ ਕਰੋ। ਸਵੇਰੇ ਦੀ ਕਸਰਤ ਮੈਟਾਬੌਲਿਜ਼ਮ ਨੂੰ ਸਰਗਰਮ ਕਰਦੀ ਹੈ, ਕੈਲੋਰੀਜ਼ ਸਾੜਦੀ ਹੈ ਅਤੇ ਤੁਹਾਨੂੰ ਪੂਰੇ ਦਿਨ ਚੁਸਤ ਤੇ ਤਾਜ਼ਾ ਮਹਿਸੂਸ ਕਰਵਾਉਂਦੀ ਹੈ।
4/6
ਹ ਤੁਹਾਡੇ ਮੂਡ ਨੂੰ ਵੀ ਬਿਹਤਰ ਬਣਾਉਂਦੀ ਹੈ, ਜਿਸ ਨਾਲ ਬਿਨਾ ਲੋੜ ਖਾਣ ਦੀ ਇੱਛਾ ਘਟਦੀ ਹੈ। ਤੁਸੀਂ ਸਵੇਰੇ ਦੀ ਸੈਰ, ਜੌਗਿੰਗ, ਸਾਈਕਲਿੰਗ ਜਾਂ ਕੁਝ ਯੋਗ ਆਸਨ ਜਿਵੇਂ ਕਿ ਸੂਰਜ ਨਮਸਕਾਰ ਵੀ ਕਰ ਸਕਦੇ ਹੋ।
5/6
ਸਵੇਰੇ ਦਾ ਨਾਸ਼ਤਾ ਦਿਨ ਦਾ ਸਭ ਤੋਂ ਮਹੱਤਵਪੂਰਕ ਭੋਜਨ ਹੁੰਦਾ ਹੈ। ਇਸ ਨੂੰ ਕਦੇ ਵੀ ਨਾ ਛੱਡੋ ਅਤੇ ਪ੍ਰੋਟੀਨ ਨਾਲ ਭਰਪੂਰ ਨਾਸ਼ਤਾ ਚੁਣੋ।
6/6
ਪ੍ਰੋਟੀਨ ਤੁਹਾਨੂੰ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਣ ਦਿੰਦਾ, ਜਿਸ ਨਾਲ ਤੁਸੀਂ ਦਿਨ ਭਰ ਘੱਟ ਖਾਂਦੇ ਹੋ। ਇਹ ਮਾਸਪੇਸ਼ੀਆਂ ਦੀ ਬਣਾਵਟ ਅਤੇ ਮੁਰੰਮਤ ਵਿੱਚ ਵੀ ਮਦਦ ਕਰਦਾ ਹੈ, ਜੋ ਮੈਟਾਬੌਲਿਜ਼ਮ ਲਈ ਮਹੱਤਵਪੂਰਨ ਹੈ। ਤੁਸੀਂ ਅੰਡੇ, ਪਨੀਰ, ਦਹੀਂ, ਸਪ੍ਰਾਊਟਸ, ਓਟਸ ਜਾਂ ਦਲੀਆ ਵਰਗੇ ਵਿਕਲਪ ਚੁਣ ਸਕਦੇ ਹੋ।
Sponsored Links by Taboola