Health News: ਦੁਪਹਿਰ ਦੇ ਖਾਣਾ ਖਾਣ ਤੋਂ ਬਾਅਦ ਸੌਣਾ ਹੋ ਸਕਦਾ ਖਤਰਨਾਕ, ਹੋ ਸਕਦੀਆਂ ਇਹ ਬਿਮਾਰੀਆਂ
ਇਹ ਉਨ੍ਹਾਂ ਦੀ ਰੁਟੀਨ ਦਾ ਹਿੱਸਾ ਹੁੰਦਾ ਹੈ, ਪਰ ਕੁਝ ਖਾਸ ਮਾਮਲਿਆਂ 'ਚ ਇਹ ਗੰਭੀਰ ਬਿਮਾਰੀਆਂ ਦਾ ਸੰਕੇਤ ਵੀ ਹੋ ਸਕਦਾ ਹੈ। ਜੇਕਰ ਤੁਹਾਨੂੰ ਵੀ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਬਹੁਤ ਜ਼ਿਆਦਾ ਨੀਂਦ ਆਉਂਦੀ ਹੈ ਤਾਂ ਇਨ੍ਹਾਂ ਬਿਮਾਰੀਆਂ ਤੋਂ ਸਾਵਧਾਨ ਹੋ ਜਾਓ।
Download ABP Live App and Watch All Latest Videos
View In Appਖਾਣਾ ਖਾਣ ਤੋਂ ਬਾਅਦ ਵਿਅਕਤੀ ਥੋੜ੍ਹਾ ਸੁਸਤ ਜਾਂ ਥਕਾਵਟ ਮਹਿਸੂਸ ਕਰਦਾ ਹੈ ਕਿਉਂਕਿ ਸਰੀਰ ਦੀ ਊਰਜਾ ਉਸ ਨੂੰ ਹਜ਼ਮ ਕਰਨ 'ਚ ਇਸਤੇਮਾਲ ਹੁੰਦੀ ਹੈ।
ਦਿਮਾਗ ਨੂੰ ਖੂਨ ਦਾ ਪ੍ਰਵਾਹ ਘੱਟ ਹੋਣ ਕਾਰਨ ਸਰੀਰ ਥੋੜ੍ਹਾ ਕਮਜ਼ੋਰ ਹੋ ਜਾਂਦਾ ਹੈ। ਜੇਕਰ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਨੀਂਦ ਆਉਣ ਦੀ ਸਮੱਸਿਆ ਲੰਬੇ ਸਮੇਂ ਤੋਂ ਹੈ ਤਾਂ ਇਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
ਇਹ ਸਮੱਸਿਆ ਡਾਇਬਟੀਜ਼, ਹਾਈਪੋਥਾਇਰਾਇਡਿਜ਼ਮ, ਸਲੀਪ ਐਪਨੀਆ, ਅਨੀਮੀਆ, ਡਿਪਰੈਸ਼ਨ ਆਦਿ ਕਾਰਨ ਵੀ ਹੋ ਸਕਦੀ ਹੈ।
ਦੁਪਹਿਰ ਨੂੰ ਬਹੁਤ ਜ਼ਿਆਦਾ ਫੈਟ ਵਾਲੇ ਭੋਜਨ ਦਾ ਸੇਵਨ ਨਹੀਂ ਕਰਨਾ ਚਾਹੀਦਾ। ਭੋਜਨ 'ਚ ਪ੍ਰੋਟੀਨ ਤੇ ਫਾਈਬਰ ਦਾ ਜ਼ਿਆਦਾ ਸੇਵਨ ਕਰਨਾ ਚਾਹੀਦਾ ਹੈ।
ਭੋਜਨ 'ਚ ਬਹੁਤ ਜ਼ਿਆਦਾ ਖੰਡ ਤੇ ਕਾਰਬੋਹਾਈਡ੍ਰੇਟਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਸਰੀਰ ਨੂੰ ਇਨ੍ਹਾਂ ਨੂੰ ਪਚਾਉਣ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਸਰੀਰ ਨੂੰ ਊਰਜਾਵਾਨ ਰੱਖਣ ਲਈ ਹਰ ਰੋਜ਼ ਘੱਟੋ-ਘੱਟ 30 ਤੋਂ 40 ਮਿੰਟ ਕਸਰਤ ਕਰਨੀ ਚਾਹੀਦੀ ਹੈ।
ਕਾਰਡੀਓ ਕਸਰਤ ਕਰਨ ਨਾਲ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ, ਜੋ ਸਰੀਰ ਦੀ ਅੰਦਰੂਨੀ ਸਫਾਈ ਵਿੱਚ ਮਦਦ ਕਰਦਾ ਹੈ। ਸੰਤੁਲਿਤ ਤੇ ਨਿਯਮਤ ਜੀਵਨਸ਼ੈਲੀ ਦੀ ਪਾਲਣਾ ਕਰਨੀ ਚਾਹੀਦੀ ਹੈ।