Health News : ਰਾਤ ਨੂੰ 10 ਵਜੇ ਤੋਂ ਪਹਿਲਾਂ ਸੌਣ ਦੀ ਪਾਓ ਆਦਤ , ਸਰੀਰ ਨੂੰ ਮਿਲਣਗੇ ਇਹ ਹੈਰਾਨ ਕਰਨ ਵਾਲੇ ਫਾਇਦੇ
ਸਿਹਤਮੰਦ ਰਹਿਣ ਲਈ ਜਿੰਨਾ ਭੋਜਨ ਅਤੇ ਪਾਣੀ ਜ਼ਰੂਰੀ ਹੈ, ਨੀਂਦ ਵੀ ਓਨੀ ਹੀ ਜ਼ਰੂਰੀ ਹੈ। ਕਿਉਂਕਿ ਨੀਂਦ ਦੀ ਕਮੀ ਨਾਲ ਸਰੀਰ ਵਿੱਚ ਕਈ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ ਅਤੇ ਤੁਹਾਡੇ ਰੋਜ਼ਾਨਾ ਦੇ ਕੰਮ ਵੀ ਪ੍ਰਭਾਵਿਤ ਹੁੰਦੇ ਹਨ।
Download ABP Live App and Watch All Latest Videos
View In Appਸਿਹਤਮੰਦ ਰਹਿਣ ਲਈ ਜਿੰਨਾ ਭੋਜਨ ਅਤੇ ਪਾਣੀ ਜ਼ਰੂਰੀ ਹੈ, ਨੀਂਦ ਵੀ ਓਨੀ ਹੀ ਜ਼ਰੂਰੀ ਹੈ। ਕਿਉਂਕਿ ਨੀਂਦ ਦੀ ਕਮੀ ਨਾਲ ਸਰੀਰ ਵਿੱਚ ਕਈ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ ਅਤੇ ਤੁਹਾਡੇ ਰੋਜ਼ਾਨਾ ਦੇ ਕੰਮ ਵੀ ਪ੍ਰਭਾਵਿਤ ਹੁੰਦੇ ਹਨ।
ਤੁਸੀਂ ਆਪਣੇ ਬਜ਼ੁਰਗਾਂ ਤੋਂ ਇਹ ਕਹਾਵਤ ਅਕਸਰ ਸੁਣੀ ਹੋਵੇਗੀ ਕਿ ਸਮੇਂ ਸਿਰ ਸੋਇਆ ਕਰ । ਕੀ ਤੁਸੀਂ ਕਦੇ ਸੋਚਿਆ ਹੈ ਕਿ ਉਹ ਅਜਿਹਾ ਕਿਉਂ ਕਹਿੰਦੇ ਹਨ? ਸਾਨੂੰ ਜਲਦੀ ਸੌਣਾ ਕਿਉਂ ਚਾਹੀਦਾ ਹੈ? ਆਓ ਜਾਣਦੇ ਹਾਂ ਇਨ੍ਹਾਂ ਸਵਾਲਾਂ ਦੇ ਜਵਾਬ...
ਦਰਅਸਲ ਰਾਤ ਨੂੰ ਦੇਰ ਤੱਕ ਸੌਣ ਦੇ ਬਹੁਤ ਸਾਰੇ ਨੁਕਸਾਨ ਹਨ। ਦੇਰ ਨਾਲ ਸੌਣ ਕਾਰਨ ਨਾ ਤਾਂ ਨੀਂਦ ਪੂਰੀ ਹੁੰਦੀ ਹੈ ਅਤੇ ਨਾ ਹੀ ਤੁਸੀਂ ਅਗਲੇ ਦਿਨ ਐਕਟਿਵ ਮਹਿਸੂਸ ਕਰ ਸਕਦੇ ਹੋ। ਤੁਹਾਡੀਆਂ ਅੱਖਾਂ ਸੁੱਜੀਆਂ ਹੋਣਗੀਆਂ। ਨੀਂਦ ਗਲਤ ਸਮੇਂ 'ਤੇ ਆਵੇਗੀ। ਕੋਈ ਕੰਮ ਕਰਨ ਵਿੱਚ ਮਨ ਨਹੀਂ ਲੱਗੇਗਾ। ਚਿੜਚਿੜਾਪਨ ਮਹਿਸੂਸ ਹੋਵੇਗਾ ਅਤੇ ਕਈ ਹੋਰ ਸਮੱਸਿਆਵਾਂ ਹਨ ,ਜਿਨ੍ਹਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ।
ਹਰ ਵਿਅਕਤੀ ਨੂੰ ਆਪਣਾ ਭੋਜਨ 7-8 ਵਜੇ ਤੱਕ ਕਰ ਲੈਣਾ ਚਾਹੀਦਾ ਹੈ ਅਤੇ 10 ਵਜੇ ਤੋਂ ਪਹਿਲਾਂ ਸੌਣਾ ਚਾਹੀਦਾ ਹੈ। ਆਓ ਜਾਣਦੇ ਹਾਂ 10 ਵਜੇ ਤੋਂ ਪਹਿਲਾਂ ਸੌਣ ਨਾਲ ਤੁਸੀਂ ਕਿਵੇਂ ਫ਼ਾਇਦੇ ਪ੍ਰਾਪਤ ਕਰ ਸਕਦੇ ਹੋ?
ਜੇਕਰ ਤੁਸੀਂ ਰਾਤ 10 ਵਜੇ ਜਾਂ ਇਸ ਤੋਂ ਪਹਿਲਾਂ ਸੌਂਦੇ ਹੋ ਤਾਂ ਤੁਹਾਡੀ ਮਾਨਸਿਕ ਸਿਹਤ ਚੰਗੀ ਰਹੇਗੀ। ਤੁਹਾਨੂੰ ਤਣਾਅ ਅਤੇ ਚਿੰਤਾ ਵਰਗੀਆਂ ਮਾਨਸਿਕ ਸਮੱਸਿਆਵਾਂ ਦਾ ਬੇਲੋੜਾ ਸ਼ਿਕਾਰ ਨਹੀਂ ਹੋਣਾ ਪਵੇਗਾ।