ਢਿੱਡ ਭਰ 'ਤੇ ਸੌਣ ਵਾਲੇ ਹੋ ਜਾਣ ਸਾਵਧਾਨ, ਮਾਹਰਾਂ ਗਿਣਾਏ ਇਸ ਦੇ ਕਈ ਸਾਰੇ 'ਘਾਤਕ' ਨੁਕਸਾਨ
Sleeping On Stomach Side Effects: ਜਦੋਂ ਸੌਣ ਦੀ ਗੱਲ ਆਉਂਦੀ ਹੈ ਤਾਂ ਹਰ ਕਿਸੇ ਦੀ ਆਪਣੀ ਪਸੰਦੀਦਾ position ਹੁੰਦੀ ਹੈ। ਕੁਝ ਲੋਕ ਆਪਣੀ ਪਿੱਠ ਦੇ ਭਾਰ ਸੌਣਾ ਪਸੰਦ ਕਰਦੇ ਹਨ ਤਾਂ ਕਿਸੇ ਨੂੰ ਢਿੱਡ ਦੇ ਭਾਰ ਸੌਣਾ ਜ਼ਿਆਦਾ ਆਰਾਮਦਾਇਕ ਲਗਦਾ ਹੈ। ਅਜਿਹੇ ਬਹੁਤ ਸਾਰੇ ਲੋਕ ਹਨ, ਜਿਨ੍ਹਾਂ ਨੂੰ ਢਿੱਡ ਦੇ ਭਾਰ ਸੌਣਾ ਕਾਫੀ ਚੰਗਾ ਤੇ ਵਧੇਰੇ ਆਰਾਮਦਾਇਕ ਲੱਗਦਾ ਹੈ। ਪਰ ਕੀ ਪੇਟ ਦੇ ਭਾਰ ਸੌਣਾ ਸਰੀਰ ਅਤੇ ਸਿਹਤ ਲਈ ਫਾਇਦੇਮੰਦ ਹੈ? ਕੀ ਇਹ ਸੌਣ ਦੀ ਸਥਿਤੀ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾ ਰਹੀ ਹੈ? ਆਓ ਜਾਣਦੇ ਹਾਂ...
Download ABP Live App and Watch All Latest Videos
View In Appਡਾਕਟਰਾਂ ਤੇ ਸਲੀਪ ਐਕਸਪਰਟ ਦਾ ਕਹਿਣਾ ਹੈ ਕਿ ਪੇਟ ਦੇ ਭਾਰ ਸੌਣਾ ਭਾਵੇਂ ਕਿੰਨਾ ਵੀ ਆਰਾਮਦਾਇਕ ਕਿਉਂ ਨਾ ਹੋਵੇ, ਇਹ ਚੰਗੀ ਨੀਂਦ ਨਹੀਂ ਹੈ। ਸਿਰਫ 7 ਫੀਸਦੀ ਲੋਕ ਹਨ ਜੋ ਸੌਣ ਲਈ ਇਸ ਪੋਜੀਸ਼ਨ ਨੂੰ ਚੁਣਦੇ ਹਨ।
ਜਦ ਕਿ ਦੂਜੇ ਲੋਕ ਪਿੱਠ ਦੇ ਭਾਰ ਸੌਣ ਦੀ ਸਥਿਤੀ ਨੂੰ ਸਭ ਤੋਂ ਵਧੀਆ ਸਥਿਤੀ ਸਮਝਦੇ ਹਨ। ਕਲੀਵਲੈਂਡ ਕਲੀਨਿਕ ਦੇ ਅਧਿਐਨ ਅਨੁਸਾਰ ਪੇਟ ਦੇ ਭਾਰ ਸੌਣ ਨਾਲ ਰੀੜ੍ਹ ਦੀ ਹੱਡੀ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਰੀੜ੍ਹ ਦੀ ਹੱਡੀ ਝੁਕ ਜਾਂਦੀ ਹੈ। ਵਿਅਕਤੀ ਦਾ ਸਰੀਰ ਖਰਾਬ ਹੋਣ ਦਾ ਖਤਰਾ ਹੋ ਸਕਦਾ ਹੈ।
ਜਦੋਂ ਤੁਸੀਂ ਆਪਣੇ ਪੇਟ ਦੇ ਭਾਰ ਸੌਂਦੇ ਹੋ, ਤਾਂ ਤੁਹਾਡੀ ਪਿੱਠ ਦੇ ਹੇਠਲੇ ਹਿੱਸੇ 'ਤੇ ਤਣਾਅ ਪੈਦਾ ਹੁੰਦਾ ਹੈ। ਇੰਨਾ ਹੀ ਨਹੀਂ ਗਰਦਨ ਨੂੰ ਇਕ ਪਾਸੇ ਕਰ ਕੇ ਸੌਣ ਨਾਲ ਗਰਦਨ 'ਚ ਅਕੜਾਅ ਹੋਣ ਦੇ ਨਾਲ-ਨਾਲ ਦਰਦ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਕੁਝ ਲੋਕਾਂ ਨੂੰ ਸਾਹ ਲੈਣ 'ਚ ਵੀ ਦਿੱਕਤ ਆ ਸਕਦੀ ਹੈ। ਮਾਹਰਾਂ ਅਨੁਸਾਰ ਢਿੱਡ ਦੇ ਭਾਰ ਸੌਣ ਨਾਲ ਮੋਢੇ ਦੇ ਗੰਭੀਰ ਦਰਦ ਦੀ ਸਮੱਸਿਆ ਵੀ ਹੋ ਸਕਦੀ ਹੈ। ਕਿਉਂਕਿ ਇਸ ਪੋਜੀਸ਼ਨ 'ਚ ਸੌਂਦੇ ਸਮੇਂ ਜ਼ਿਆਦਾਤਰ ਲੋਕ ਆਪਣੀਆਂ ਬਾਹਾਂ ਨੂੰ ਉੱਪਰ ਵੱਲ ਚੁੱਕ ਲੈਂਦੇ ਹਨ।
ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਤੁਸੀਂ ਆਪਣੇ ਪਾਸੇ ਜਾਂ ਪਿੱਠ 'ਤੇ ਆਰਾਮ ਨਾਲ ਸੌਂ ਸਕਦੇ ਹੋ। ਪਰ ਜੇ ਕਿਸੇ ਨੂੰ ਸਲੀਪ ਐਪਨੀਆ ਹੈ ਜਾਂ ਘੁਰਾੜਿਆਂ ਦੀ ਸਮੱਸਿਆ ਹੈ, ਤਾਂ ਅਜਿਹੇ ਲੋਕਾਂ ਨੂੰ ਆਪਣੀ ਪਿੱਠ ਦੇ ਭਾਰ ਨਹੀਂ ਸੌਣਾ ਚਾਹੀਦਾ।
ਜਿਨ੍ਹਾਂ ਲੋਕਾਂ ਨੂੰ ਦਿਲ ਨਾਲ ਜੁੜੀਆਂ ਸਮੱਸਿਆਵਾਂ ਹਨ, ਉਨ੍ਹਾਂ ਨੂੰ ਆਪਣੇ ਸੱਜੇ ਪਾਸੇ ਸੌਣਾ ਚਾਹੀਦਾ ਹੈ। ਪਾਚਨ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨ ਵਾਲੇ ਲੋਕਾਂ ਲਈ ਖੱਬੇ ਪਾਸੇ ਸੌਣਾ ਬਿਹਤਰ ਮੰਨਿਆ ਜਾਂਦਾ ਹੈ। ਕਿਉਂਕਿ ਇਸ ਨਾਲ ਪੇਟ 'ਤੇ ਦਬਾਅ ਨਹੀਂ ਪੈਂਦਾ।