ਜ਼ੁਰਾਬਾਂ ਪਾ ਕੇ ਸੌਂਣਾ ਸਹੀ ਜਾਂ ਗਲਤ! ਜਾਣੋ ਕਿਵੇਂ ਦੀਆਂ ਦਿੱਕਤਾਂ ਹੋ ਸਕਦੀਆਂ ਖੜ੍ਹੀਆਂ

ਸਰਦੀਆਂ ਵਿੱਚ ਕਈ ਲੋਕ ਰਾਤ ਨੂੰ ਜੁਰਾਬਾਂ ਪਾ ਕੇ ਸੋਣਾ ਸੁਖਾਵਾਂ ਸਮਝਦੇ ਹਨ, ਕਿਉਂਕਿ ਇਸ ਨਾਲ ਪੈਰ ਗਰਮ ਰਹਿੰਦੇ ਹਨ ਅਤੇ ਠੰਡ ਤੋਂ ਕੁਝ ਰਾਹਤ ਮਿਲਦੀ ਹੈ। ਪਰ ਮਾਹਿਰਾਂ ਦੇ ਮੁਤਾਬਕ ਇਹ ਆਦਤ ਹਰ ਵਾਰ ਫਾਇਦੇਮੰਦ ਨਹੀਂ ਹੁੰਦੀ।

Continues below advertisement

( Image Source : Freepik )

Continues below advertisement
1/5
ਜੇ ਜੁਰਾਬਾਂ ਹੱਦ ਤੋਂ ਵੱਧ ਟਾਈਟ ਹੋਣ ਜਾਂ ਸਰੀਰ ਨੂੰ ਸਾਹ ਨਾ ਲੈਣ ਦਿਆਂ, ਤਾਂ ਇਹ ਖੂਨ ਦੇ ਸੰਚਾਰ 'ਤੇ ਅਸਰ ਪਾ ਸਕਦੀਆਂ ਹਨ, ਪੈਰਾਂ ਵਿੱਚ ਪਸੀਨਾ ਵਧਾ ਸਕਦੀਆਂ ਹਨ ਅਤੇ ਇਨਫੈਕਸ਼ਨ ਦਾ ਖਤਰਾ ਵੀ ਪੈਦਾ ਕਰ ਸਕਦੀਆਂ ਹਨ। ਇਸ ਲਈ ਰਾਤ ਨੂੰ ਜੁਰਾਬਾਂ ਪਾ ਕੇ ਸੌਂਣਾ ਜਾਂ ਨਾ ਸੌਂਣਾ, ਇਹ ਤੁਹਾਡੀ ਸੁਵਿਧਾ ਦੇ ਨਾਲ-ਨਾਲ ਸਹੀ ਚੋਣ ਵਾਲੀ ਗੱਲ ਵੀ ਹੈ।
2/5
ਘਬਰਾਹਟ ਅਤੇ ਬੇਚੈਨੀ ਹੋਣੀ: ਠੰਡ ਦੇ ਕਾਰਨ ਬਲੱਡ ਵੈਸਲ ਪਹਿਲਾਂ ਹੀ ਸੁੱਕੜ ਜਾਂਦੀਆਂ ਹਨ। ਇਸ ਹਾਲਤ 'ਚ ਟਾਈਟ ਜ਼ੁਰਾਬਾਂ ਪਾ ਕੇ ਸੌਂਣ ਨਾਲ ਪੈਰਾਂ ਨੂੰ ਬਹੁਤ ਗਰਮੀ ਮਹਿਸੂਸ ਹੁੰਦੀ ਹੈ, ਜਿਸ ਨਾਲ ਘਬਰਾਹਟ ਅਤੇ ਬੇਚੈਨੀ ਹੋ ਸਕਦੀ ਹੈ।
3/5
ਪੈਰਾਂ ਦੀਆਂ ਨਸਾਂ ’ਤੇ ਦਬਾਅ: ਰਾਤ ਨੂੰ ਜ਼ੁਰਾਬਾਂ ਪਾ ਕੇ ਸੌਂਣ ਨਾਲ ਪੈਰਾਂ ਦੀਆਂ ਨਸਾਂ ’ਤੇ ਦਬਾਅ ਵੱਧ ਸਕਦਾ ਹੈ। ਰਿਪੋਰਟ ਮੁਤਾਬਕ, ਇਸ ਨਾਲ ਸਾਹ ਲੈਣ 'ਚ ਵੀ ਤਕਲੀਫ਼ ਮਹਿਸੂਸ ਹੋ ਸਕਦੀ ਹੈ। ਇਸ ਲਈ ਮਾਹਿਰ ਇਸ ਆਦਤ ਤੋਂ ਬਚਣ ਦੀ ਸਲਾਹ ਦਿੰਦੇ ਹਨ।
4/5
ਬਲੱਡ ਸਰਕੂਲੇਸ਼ਨ ’ਤੇ ਅਸਰ: ਲੰਮੇ ਸਮੇਂ ਤੱਕ ਟਾਈਟ ਜ਼ੁਰਾਬਾਂ ਪਾ ਕੇ ਰੱਖਣ ਨਾਲ ਬਲੱਡ ਸਰਕੂਲੇਸ਼ਨ ਸਲੋਅ ਹੋ ਸਕਦਾ ਹੈ। ਖਾਸ ਕਰਕੇ ਰਾਤ ਨੂੰ ਸੌਂਦੇ ਸਮੇਂ, ਇਹ ਸਮੱਸਿਆ ਹੋਰ ਵੱਧਣ ਦੀ ਸੰਭਾਵਨਾ ਹੁੰਦੀ ਹੈ, ਜੋ ਵੱਖ-ਵੱਖ ਸਿਹਤ ਸਮੱਸਿਆਵਾਂ ਦਾ ਕਾਰਣ ਬਣ ਸਕਦੀ ਹੈ।
5/5
ਸਕਿਨ ਇਨਫੈਕਸ਼ਨ ਦਾ ਖਤਰਾ: ਜ਼ਿਆਦਾਤਰ ਲੋਕ ਦਿਨ ਭਰ ਜ਼ੁਰਾਬਾਂ ਪਾ ਰੱਖਦੇ ਹਨ ਅਤੇ ਫਿਰ ਰਾਤ ਨੂੰ ਵੀ ਉਨ੍ਹਾਂ ਨੂੰ ਉਤਾਰਦੇ ਨਹੀਂ। ਇਸ ਨਾਲ ਪਸੀਨਾ ਜੰਮ ਕੇ ਬੈਕਟੀਰੀਆ ਦਾ ਖਤਰਾ ਵੱਧ ਜਾਂਦਾ ਹੈ, ਜੋ ਸਕਿਨ ਇਨਫੈਕਸ਼ਨ ਦੀ ਵਜ੍ਹਾ ਬਣ ਸਕਦਾ ਹੈ।
Continues below advertisement
Sponsored Links by Taboola