ਜਲਦੀ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਖਾਣਾ ਸ਼ੁਰੂ ਕਰੋ ਇਹ ਵਾਲੀ ਹਰੀ ਸਬਜ਼ੀ ਦਾ ਸਲਾਦ, ਇੰਝ ਕਰੋ ਡਾਈਟ 'ਚ ਸ਼ਾਮਿਲ

ਅੱਜ ਕੱਲ੍ਹ ਦੇ ਗਲਤ ਖਾਣ-ਪੀਣ ਦੀਆਂ ਆਦਤਾਂ ਕਰਕੇ ਵੱਡੀ ਗਿਣਤੀ ਦੇ ਵਿੱਚ ਲੋਕ ਮੋਟਾਪਾ ਵਰਗੀ ਬਿਮਾਰੀ ਦਾ ਸ਼ਿਕਾਰ ਹਨ। ਮੋਟਾਪਾ ਅੱਜ ਜ਼ਿਆਦਾਤਰ ਲੋਕਾਂ ਲਈ ਇੱਕ ਸਮੱਸਿਆ ਬਣ ਗਿਆ ਹੈ। ਅਜਿਹੀ ਸਥਿਤੀ ਵਿੱਚ, ਜ਼ਿਆਦਾਤਰ ਲੋਕ ਭਾਰ ਘਟਾਉਣ ਦੇ ਤਰੀਕੇ

( Image Source : Freepik )

1/7
ਮੋਟਾਪਾ ਅੱਜ ਜ਼ਿਆਦਾਤਰ ਲੋਕਾਂ ਲਈ ਇੱਕ ਸਮੱਸਿਆ ਬਣ ਗਿਆ ਹੈ। ਅਜਿਹੀ ਸਥਿਤੀ ਵਿੱਚ, ਜ਼ਿਆਦਾਤਰ ਲੋਕ ਭਾਰ ਘਟਾਉਣ ਦੇ ਤਰੀਕੇ ਲੱਭਦੇ ਰਹਿੰਦੇ ਹਨ। ਇਹਨਾਂ ਤਰੀਕਿਆਂ ਵਿੱਚੋਂ ਡਾਈਟਿੰਗ ਸਭ ਤੋਂ ਆਮ ਹੈ।
2/7
ਭਾਰ ਘਟਾਉਣ ਵਾਲੀ ਡਾਈਟ ਦੌਰਾਨ ਬ੍ਰੋਕਲੀ ਸਲਾਦ ਖਾ ਸਕਦੇ ਹੋ। ਇਹ ਨਾ ਸਿਰਫ਼ ਸੁਆਦ ਵਿੱਚ ਸ਼ਾਨਦਾਰ ਹੈ, ਸਗੋਂ ਬ੍ਰੋਕਲੀ ਮੋਟਾਪਾ ਘਟਾਉਣ ਵਿੱਚ ਵੀ ਫਾਇਦੇਮੰਦ ਹੈ।
3/7
Broccoli ਫਾਈਬਰ ਨਾਲ ਭਰਪੂਰ ਹੁੰਦੀ ਹੈ, ਇੱਕ ਕੱਪ ਵਿੱਚ ਲਗਭਗ 5 ਗ੍ਰਾਮ ਫਾਈਬਰ ਹੁੰਦਾ ਹੈ। ਫਾਈਬਰ ਤੁਹਾਨੂੰ ਲੰਬੇ ਸਮੇਂ ਲਈ ਭਰਿਆ ਰੱਖਦਾ ਹੈ, ਓਵਰ ਈਟਿੰਗ ਨੂੰ ਘਟਾਉਂਦਾ ਹੈ ਅਤੇ ਪਾਚਨ ਨੂੰ ਉਤਸ਼ਾਹਿਤ ਕਰਦਾ ਹੈ।
4/7
ਇਸ ਤੋਂ ਇਲਾਵਾ, ਬ੍ਰੋਕਲੀ ਵਿੱਚ ਗਲੂਕੋਰਾਫੈਨਿਨ ਮੈਟਾਬੋਲਿਜ਼ਮ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ, ਜਿਸ ਨਾਲ ਇਹ ਭਾਰ ਘਟਾਉਣ ਲਈ ਪ੍ਰਭਾਵਸ਼ਾਲੀ ਹੁੰਦਾ ਹੈ।
5/7
¼ ਵੱਡੀ ਬ੍ਰੋਕਲੀ, ਸਵਾਦ ਅਨੁਸਾਰ ਨਮਕ, 3-4 ਲੱਸਣ ਦੀਆਂ ਕਲੀਆਂ, 1 ਚਮਚ olive oil, 1 ਚਮਚ ਸਿਰਕਾ, 1 ਚਮਚ ਲਾਲ ਮਿਰਚ ਪਾਊਡਰ, 1.5 ਚਮਚ ਸ਼ਹਿਦ, 2 ਚਮਚ ਭੁੰਨੇ ਹੋਏ ਚਿੱਟੇ ਤਿੱਲ
6/7
ਬ੍ਰੋਕਲੀ ਨੂੰ ਲੰਬੇ ਟੁਕੜਿਆਂ ਵਿੱਚ ਕੱਟੋ, ਡੰਡੀ ਸਮੇਤ। ਇਸ ਨੂੰ 2-3 ਮਿੰਟ ਲਈ ਹਲਕਾ ਜਿਹਾ ਉਬਾਲੋ, ਫਿਰ 5-10 ਮਿੰਟ ਲਈ ਬਰਫ਼ ਦੇ ਪਾਣੀ ਵਿੱਚ ਪਾ ਕੇ ਰੱਖ ਦਿਓ। ਇੱਕ ਕਟੋਰੀ ਵਿੱਚ, ਜੈਤੂਨ ਦਾ ਤੇਲ, ਸਿਰਕਾ, ਲਸਣ, ਲਾਲ ਮਿਰਚ ਪਾਊਡਰ ਅਤੇ ਸ਼ਹਿਦ ਮਿਲਾ ਕੇ ਡ੍ਰੈਸਿੰਗ ਬਣਾਓ।
7/7
ਬਰਫ਼ ਦੇ ਪਾਣੀ ਵਿੱਚੋਂ ਬ੍ਰੋਕਲੀ ਕੱਢੋ, ਸੁਕਾ ਲਓ, ਅਤੇ ਇਸ ਨੂੰ ਡ੍ਰੈਸਿੰਗ ਵਿੱਚ ਪਾਓ। ਉੱਪਰ ਭੁੰਨੇ ਹੋਏ ਤਿੱਲ ਛਿੜਕੋ ਅਤੇ ਤਾਜ਼ਾ-ਤਾਜ਼ਾ ਪਰੋਸੋ। ਇਹ ਮਿੱਠਾ, ਮਸਾਲੇਦਾਰ ਅਤੇ ਤਿੱਖਾ ਬ੍ਰੋਕਲੀ ਸਲਾਦ ਤੁਹਾਡੇ ਭਾਰ ਘਟਾਉਣ ਵਾਲੇ ਭੋਜਨ ਲਈ ਇੱਕ ਸੰਪੂਰਨ ਮੀਲ ਦੀ ਤਰ੍ਹਾਂ ਹੈ।
Sponsored Links by Taboola