30 ਤੋਂ ਬਾਅਦ ਔਰਤਾਂ ਦੇਣ ਧਿਆਨ! ਵਿਟਾਮਿਨ ਡੀ ਦੀ ਕਮੀ ਕਾਰਨ ਹੁੰਦੀਆਂ ਇਹ ਦਿੱਕਤਾਂ
ਵਿਟਾਮਿਨ-ਡੀ ਦੀ ਕਮੀ ਔਰਤਾਂ ਵਿੱਚ ਇੱਕ ਗੰਭੀਰ ਸਮੱਸਿਆ ਹੈ, ਜੋ ਖਾਸ ਕਰਕੇ ਸ਼ਹਿਰੀ ਜੀਵਨ ਵਿੱਚ ਸੂਰਜ ਦੀ ਰੌਸ਼ਨੀ ਤੋਂ ਦੂਰ ਰਹਿਣ ਕਾਰਨ ਵਧਦੀ ਹੈ। ਆਓ ਜਾਣਦੇ ਹਾਂ ਔਰਤਾਂ ਦੇ ਵਿੱਚ ਵਿਟਾਮਿਨ ਡੀ ਦੀ ਕਮੀ ਦੇ ਕਰਕੇ ਕਿਹੜੇ ਲੱਛਣ ਨਜ਼ਰ ਆਉਂਦੇ ਹਨ।
( Image Source : Freepik )
1/6
ਇੱਕ ਘਟਨਾ ਵਿੱਚ, ਇੱਕ ਔਰਤ ਦੀ ਹੱਡੀ ਸਿਰਫ਼ ਪਾਸਾ ਲੈਂਦਿਆਂ ਟੁੱਟ ਗਈ, ਜੋ ਵਿਟਾਮਿਨ-ਡੀ ਦੀ ਕਮੀ ਦੇ ਖ਼ਤਰੇ ਨੂੰ ਦਰਸਾਉਂਦੀ ਹੈ। ਸੂਰਜ ਦੀ ਰੌਸ਼ਨੀ, ਸੰਤੁਲਿਤ ਖੁਰਾਕ ਅਤੇ ਸਹੀ ਸਮੇਂ ਤੇ ਜਾਂਚ ਨਾਲ ਇਸ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ।
2/6
ਵਿਟਾਮਿਨ-ਡੀ ਦੀ ਕਮੀ ਦੇ ਸੰਕੇਤ- ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੋਣਾ, ਹੱਡੀਆਂ ਅਤੇ ਜੋੜਾਂ ਦਾ ਦਰਦ, ਮਾਸਪੇਸ਼ੀਆਂ ਦੀ ਕਮਜ਼ੋਰੀ, ਕਮਜ਼ੋਰ ਇਮਿਊਨਿਟੀ, ਵਾਲਾਂ ਦਾ ਝੜਨਾ, ਜ਼ਖ਼ਮਾਂ ਦਾ ਹੌਲੀ ਇਲਾਜ, ਡਿਪ੍ਰੈਸ਼ਨ ਅਤੇ ਮੂਡ ਸਵਿੰਗ ਵਰਗੇ ਲੱਛਣ ਨਜ਼ਰ ਆਉਂਦੇ ਹਨ।
3/6
ਓਸਟੀਓਪੋਰੋਸਿਸ ਅਤੇ ਰਿਕਟਸ- ਕੈਲਸ਼ੀਅਮ ਸੋਖਣ ਲਈ ਵਿਟਾਮਿਨ ਡੀ ਜ਼ਰੂਰੀ ਹੈ। ਇਸ ਲਈ, ਇਸਦੀ ਘਾਟ ਹੱਡੀਆਂ ਨੂੰ ਕਮਜ਼ੋਰ ਕਰਦੀ ਹੈ ਅਤੇ ਬਾਲਗਾਂ ਵਿੱਚ ਓਸਟੀਓਪੋਰੋਸਿਸ ਅਤੇ ਬੱਚਿਆਂ ਵਿੱਚ ਰਿਕੇਟਸ ਦਾ ਜੋਖਮ ਵਧਾਉਂਦੀ ਹੈ।
4/6
ਵਿਟਾਮਿਨ ਡੀ ਇਮਿਊਨਿਟੀ ਸਿਸਟਮ ਲਈ ਵੀ ਬਹੁਤ ਮਹੱਤਵਪੂਰਨ ਹੈ। ਇਸ ਲਈ, ਇਸਦੀ ਕਮੀ ਕਾਰਨ, ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ ਅਤੇ ਵਿਅਕਤੀ ਵਾਰ-ਵਾਰ ਬਿਮਾਰ ਹੋਣ ਲੱਗਦਾ ਹੈ। ਵਿਟਾਮਿਨ ਡੀ ਮਾਸਪੇਸ਼ੀਆਂ ਦੀ ਮਜ਼ਬੂਤੀ ਲਈ ਬਹੁਤ ਜ਼ਰੂਰੀ ਹੈ। ਇਸ ਕਾਰਨ ਮਾਸਪੇਸ਼ੀਆਂ ਵਿੱਚ ਦਰਦ ਅਤੇ ਕਮਜ਼ੋਰੀ ਹੋ ਸਕਦੀ ਹੈ।
5/6
ਵਿਟਾਮਿਨ ਡੀ ਦੀ ਕਮੀ ਮਾਨਸਿਕ ਸਿਹਤ ਨੂੰ ਵੀ ਪ੍ਰਭਾਵਿਤ ਕਰਦੀ ਹੈ। ਇਸਦੀ ਕਮੀ ਡਿਪ੍ਰੈਸ਼ਨ, ਮੂਡ ਸਵਿੰਗ ਅਤੇ ਚਿੰਤਾ ਦਾ ਕਾਰਨ ਬਣ ਸਕਦੀ ਹੈ।
6/6
ਵਿਟਾਮਿਨ D ਦਾ ਸਭ ਤੋਂ ਵਧੀਆ ਸਰੋਤ ਸੂਰਜ ਦੀ ਰੋਸ਼ਨੀ ਹੈ। ਇਸ ਲਈ, ਹਰ ਰੋਜ਼ ਸਵੇਰੇ 8 ਵਜੇ ਤੋਂ ਪਹਿਲਾਂ 30 ਮਿੰਟ ਧੁੱਪ ਵਿੱਚ ਬਿਤਾਉਣ ਨਾਲ ਸਰੀਰ ਵਿੱਚ ਵਿਟਾਮਿਨ ਡੀ ਪੈਦਾ ਹੁੰਦਾ ਹੈ। ਗਰਮੀਆਂ ਦੇ ਵਿੱਚ ਤਿੱਖੀ ਧੁੱਪ ਨੂੰ ਨਾ ਸੇਕੋ। ਸਰਦੀਆਂ ਦੇ ਵਿੱਚ ਸੂਰਜ ਦੀ ਰੋਸ਼ਨੀ ਲੈ ਸਕਦੇ ਹਾਂ। ਡਾਈਟ ਦੇ ਵਿੱਚ ਮੱਛੀ - ਸਾਲਮਨ, ਟੁਨਾ, ਮੈਕਰੇਲ, ਆਂਡੇ ਦੀ ਜ਼ਰਦੀ, ਦੁੱਧ, ਦਹੀਂ ਅਤੇ ਪਨੀਰ, ਖੁੰਭਾਂ, ਸੰਤਰੇ ਦਾ ਜੂਸ (ਫੋਰਟੀਫਾਈਡ) ਵਰਗੀਆਂ ਚੀਜ਼ਾਂ ਨੂੰ ਭੋਜਨ ਦੇ ਵਿੱਚ ਸ਼ਾਮਿਲ ਕਰੋ।
Published at : 27 May 2025 02:27 PM (IST)