Health Tips: ਯੋਗ ਜਾਂ ਕਸਰਤ... ਦੋਹਾਂ 'ਚੋਂ ਕਿਸ ਨਾਲ ਤੇਜ਼ੀ ਨਾਲ ਘੱਟਦਾ ਭਾਰ? ਜਾਣੋ
ਫਿੱਟ ਰਹਿਣ ਲਈ ਇਹ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਆਪਣੇ ਸਰੀਰ ਨੂੰ ਕਿਸੇ ਨਾ ਕਿਸੇ ਤਰ੍ਹਾਂ ਐਕਟਿਵ ਰੱਖੋ। ਇਸਦੇ ਲਈ, ਤੁਸੀਂ ਤਿੰਨਾਂ ਵਿੱਚੋਂ ਕੋਈ ਵੀ ਕਰ ਸਕਦੇ ਹੋ - ਭੱਜਣਾ, ਕਸਰਤ ਅਤੇ ਯੋਗ। ਕਿਉਂਕਿ ਇਹ ਤਿੰਨੋਂ ਹੀ ਫਿਟਨੈਸ ਬਣਾਈ ਰੱਖਣ ਲਈ ਸਭ ਤੋਂ ਵਧੀਆ ਹਨ। ਭੱਜਣਾ ਨਾ ਸਿਰਫ਼ ਦਿਲ ਲਈ ਚੰਗਾ ਹੈ ਸਗੋਂ ਇਹ ਤੁਹਾਡੀਆਂ ਹੱਡੀਆਂ ਅਤੇ ਮਾਸਪੇਸ਼ੀਆਂ ਲਈ ਵੀ ਚੰਗਾ ਹੈ। ਜੇਕਰ ਤੁਸੀਂ ਭਾਰ ਨੂੰ ਜਲਦੀ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਦੌੜਨਾ ਸਭ ਤੋਂ ਵਧੀਆ ਵਿਕਲਪ ਹੈ।
Download ABP Live App and Watch All Latest Videos
View In Appਇਸ ਤੋਂ ਇਲਾਵਾ, ਜੇਕਰ ਤੁਸੀਂ ਰਨਿੰਗ ਨਹੀਂ ਕਰ ਪਾ ਰਹੇ ਹੋ ਤਾਂ ਕਸਰਤ ਕਰਕੇ ਤੁਸੀਂ ਆਪਣੀ ਆਵਰਆਲ ਹੈਲਥ ਨੂੰ ਸੁਧਾਰ ਸਕਦੇ ਹੋ ਭਾਵ ਕਿ ਭਾਰ ਘਟਾ ਸਕਦੇ ਹੋ। ਕਿਉਂਕਿ ਦੋਵਾਂ ਦੇ ਵੱਖ-ਵੱਖ ਫਾਇਦੇ ਹਨ।
ਭੱਜਣ, ਕਸਰਤ ਅਤੇ ਯੋਗ ਵਿੱਚੋਂ ਯੋਗ ਸਭ ਤੋਂ ਵੱਧ ਫਾਇਦੇਮੰਦ ਹੈ। ਯੋਗ ਸਿਰਫ਼ ਤੁਹਾਡੀ ਸਰੀਰਕ ਸਿਹਤ ਨੂੰ ਹੀ ਨਹੀਂ ਸਗੋਂ ਤੁਹਾਡੀ ਮਾਨਸਿਕ ਸਿਹਤ ਨੂੰ ਵੀ ਲਾਭ ਪਹੁੰਚਾਉਂਦਾ ਹੈ।
ਯੋਗ ਕਰਨ ਨਾਲ ਤੁਸੀਂ ਮੋਟਾਪਾ, ਸ਼ੂਗਰ, ਦਮਾ ਅਤੇ ਦਿਲ ਨਾਲ ਜੁੜੀਆਂ ਕਈ ਗੰਭੀਰ ਬਿਮਾਰੀਆਂ ਤੋਂ ਬਚ ਸਕਦੇ ਹੋ। ਇਸ ਨਾਲ ਤੁਹਾਡਾ ਤਣਾਅ ਵੀ ਕੰਟਰੋਲ 'ਚ ਰਹਿੰਦਾ ਹੈ। ਇਹ ਤੁਹਾਨੂੰ ਤਣਾਅ, ਚਿੰਤਾ ਅਤੇ ਉਦਾਸੀ ਦਾ ਸ਼ਿਕਾਰ ਹੋਣ ਤੋਂ ਰੋਕਦਾ ਹੈ।
ਭੱਜਣਾ, ਕਸਰਤ ਜਾਂ ਯੋਗ ਜ਼ਰੂਰ ਕਰਨਾ ਚਾਹੀਦਾ ਪਰ ਆਪਣੇ ਆਸਣ ਦਾ ਖਾਸ ਧਿਆਨ ਰੱਖੋ ਕਿਉਂਕਿ ਜੇਕਰ ਤੁਸੀਂ ਇਸ ਵੱਲ ਧਿਆਨ ਨਹੀਂ ਦਿਓਗੇ ਤਾਂ ਇਸ ਦੇ ਮਾੜੇ ਪ੍ਰਭਾਵ ਦੇਖਣ ਨੂੰ ਮਿਲ ਸਕਦੇ ਹਨ।