Wagha Border: ਜਦੋਂ ਵੀ ਤੁਸੀਂ ਅੰਮ੍ਰਿਤਸਰ ਜਾਂਦੇ ਹੋ ਤਾਂ ਤੁਸੀਂ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਵਾਹਗਾ ਬਾਰਡਰ ਦੇਖਣ ਦਾ ਪਲਾਨ ਜ਼ਰੂਰ ਬਣਾਉਂਦੇ ਹੋ, ਇੱਥੇ ਘੁੰਮਣ ਤਾਂ ਵੱਡੀ ਗਿਣਤੀ ਵਿੱਚ ਸੈਲਾਨੀ ਜਾਂਦੇ ਹਨ ਪਰ ਉਨ੍ਹਾਂ ਵਿਚੋਂ ਕਈਆਂ ਨੂੰ ਇਸ ਦੇ ਇਤਿਹਾਸ ਅਤੇ ਅਸਲ ਤੱਥ ਬਾਰੇ ਪਤਾ ਨਹੀਂ ਹੋਵੇਗਾ। ਆਓ ਅੱਜ ਅਸੀਂ ਤੁਹਾਨੂੰ ਇਸ ਦੇ ਇਤਿਹਾਸ ਅਤੇ ਕੁਝ ਅਣਜਾਣ ਤੱਥਾਂ ਤੋਂ ਜਾਣੂ ਕਰਵਾਉਂਦੇ ਹਾਂ।


ਅੰਮ੍ਰਿਤਸਰ ਦੇ ਨੇੜੇ ਵਾਹਗਾ ਬਾਰਡਰ ਉਹ ਸਰਹੱਦ ਹੈ ਜੋ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਦਾ ਨਿਰਧਾਰਣ ਕਰਦੀ ਹੈ। ਜਦੋਂ ਤੋਂ ਦੇਸ਼ ਨੂੰ 1947 ਵਿੱਚ ਆਜ਼ਾਦੀ ਮਿਲੀ ਹੈ, ਉਦੋਂ ਤੋਂ ਇਹ ਦੋਵਾਂ ਦੇਸ਼ਾਂ ਵਿਚਕਾਰ ਸੜਕ ਲਿੰਕ ਵਜੋਂ ਕੰਮ ਕਰ ਕਰ ਰਹੀ ਹੈ।


ਹਰ ਸ਼ਾਮ ਇੱਥੇ ਵਾਹਗਾ-ਅਟਾਰੀ ਸਰਹੱਦੀ ਸਮਾਗਮ ਹੋਣ ਕਰਕੇ ਇਹ ਸੈਲਾਨੀਆਂ ਲਈ ਵੀ ਖਿੱਚ ਦਾ ਕੇਂਦਰ ਹੈ। ਜੇਕਰ ਤੁਸੀਂ ਛੁੱਟੀਆਂ ਕੱਟਣ ਲਈ ਅੰਮ੍ਰਿਤਸਰ ਆ ਰਹੇ ਹੋ ਤਾਂ ਵਾਹਗਾ-ਅਟਾਰੀ ਸਰਹੱਦੀ ਸਮਾਗਮ ਦੇਖਣ ਲਈ ਇੱਕ ਦਿਨ ਵੱਧ ਕੱਢ ਕੇ ਆਓ।


ਅੰਮ੍ਰਿਤਸਰ ਤੋਂ ਵਾਹਗਾ ਬਾਰਡਰ ਦੀ ਦੂਰੀ ਅਤੇ ਬੀਟਿੰਗ ਰੀਟਰੀਟ ਸੈਰੇਮਨੀ ਬਾਰੇ


ਅੰਮ੍ਰਿਤਸਰ ਤੋਂ ਵਾਹਗਾ ਬਾਰਡਰ 32 ਕਿ.ਮੀ. ਦੀ ਦੂਰੀ ‘ਤੇ ਪੈਂਦਾ ਹੈ, ਇੱਥੇ ਲੋਕ ਸ਼ਾਮ ਨੂੰ ਹੋਣ ਵਾਲੀ ਬੀਟਿੰਗ ਰੀਟਰੀਟ ਸੈਰੇਮਨੀ (Beating Retreat Ceremony) ਦੇਖਣ ਲਈ ਆਉਂਦੇ ਹਨ। ਦੱਸ ਦਈਏ ਕਿ ਇਸ ਸਮਾਰੋਹ ਵਿੱਚ ਸੈਨਿਕਾਂ ਦਾ ਰੰਗਾਰੰਗ ਸੰਗੀਤਕ ਪ੍ਰੋਗਰਾਮ ਹੁੰਦਾ ਹੈ। ਇਸ ਦੇ ਇਤਿਹਾਸ ਦੇ ਬਾਰੇ ਦੱਸਿਆ ਜਾਂਦਾ ਹੈ ਕਿ 17ਵੀਂ ਸਦੀ ਵਿੱਚ ਬ੍ਰਿਟੇਨ ਦੇ ਸੈਨਿਕ ਦਿਨ ਭਰ ਜੰਗ ਲੜਦੇ ਸਨ ਅਤੇ ਸ਼ਾਮ ਨੂੰ ਸੂਰਜ ਛਿਪਣ ਤੋਂ ਬਾਅਦ ਆਪਣੇ ਕੈਂਪ ਵਿੱਚ ਪਰਤਦੇ ਸਨ।


ਇਹ ਵੀ ਪੜ੍ਹੋ: ਜਲ੍ਹਿਆਂਵਾਲਾ ਬਾਗ ਹੱਤਿਆਕਾਂਡ: ਜਦੋਂ ਜਨਰਲ ਡਾਇਰ ਦੇ ਇੱਕ ਹੁਕਮ ਨੇ ਲੈ ਲਈ ਸੀ ਹਜ਼ਾਰਾਂ ਨਿਹੱਥੇ ਭਾਰਤੀਆਂ ਦੀਆਂ ਜਾਨਾਂ


ਯੁੱਧ ਦੀ ਸਮਾਪਤੀ ਤੋਂ ਬਾਅਦ ਸ਼ਾਮ ਨੂੰ ਫੌਜ ਦੇ ਮੁਖੀ ਜੇਂਸ II ਨੇ ਆਪਣੀਆਂ ਫੌਜਾਂ ਨੂੰ ਪਰੇਡ ਕਰਨ ਦਾ ਆਦੇਸ਼ ਦਿੱਤਾ ਅਤੇ ਬੈਂਡ 'ਤੇ ਧੁਨਾਂ ਵੀ ਵਜਾਈਆਂ ਸਨ। ਉਦੋਂ ਤੋਂ ਇਹ ਸਮਾਰੋਹ (ਬੀਟਿੰਗ ਰੀਟਰੀਟ ਸੈਰੇਮਨੀ) ਮਨਾਇਆ ਜਾਣ ਲੱਗ ਪਿਆ। ਉਸ ਤੋਂ ਬਾਅਦ ਜਿੱਥੇ ਵੀ ਅੰਗਰੇਜ਼ਾਂ ਦਾ ਰਾਜ ਰਿਹਾ, ਉਨ੍ਹਾਂ ਦੇਸ਼ਾਂ ਵਿੱਚ ਵੀ ਇਸ ਤਰ੍ਹਾਂ ਦੀ ਰਸਮ ਹੋਣ ਲੱਗ ਪਈਆਂ। ਭਾਰਤ ਦੇ ਵਾਹਗਾ ਬਾਰਡਰ 'ਤੇ ਵੀ ਬੀਟਿੰਗ ਰੀਟ੍ਰੀਟ ਹੁੰਦੀ ਹੈ।


ਵਾਹਗਾ ਵਾਰਡਰ ਦਾ ਇਤਿਹਾਸ


ਅੰਮ੍ਰਿਤਸਰ ਤੋਂ ਲਗਭਗ 32 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਵਾਹਗਾ ਪਾਕਿਸਤਾਨ ਦਾ ਇੱਕ ਪਿੰਡ ਹੈ ਜੋ ਇਤਿਹਾਸਕ ਗ੍ਰੈਂਡ ਟਰੰਕ ਰੋਡ 'ਤੇ ਸਥਿਤ ਹੈ ਜੋ ਅੰਮ੍ਰਿਤਸਰ ਅਤੇ ਲਾਹੌਰ ਦੇ ਵਿਚਕਾਰ ਪੈਂਦਾ ਹੈ। ਰੈੱਡਕਲਿਫ ਲਾਈਨ ਜਾਂ ਭਾਰਤ ਅਤੇ ਪਾਕਿਸਤਾਨ ਨੂੰ ਵੰਡਣ ਵਾਲੀ ਸੀਮਾ ਰੇਖਾ, ਭਾਰਤ ਦੀ ਵੰਡ ਸਮੇਂ ਪਿੰਡ ਦੇ ਭਾਰਤੀ ਪਾਸੇ, ਇੱਥੇ ਖਿੱਚੀ ਗਈ ਸੀ। ਇਸ ਸਰਹੱਦੀ ਲਾਂਘੇ ਦਾ ਨਾਮ ਉਸ ਪਿੰਡ ਤੋਂ ਲਿਆ ਗਿਆ ਹੈ ਜਿੱਥੇ ਇਹ ਸਥਿਤ ਹੈ ਅਤੇ ਇਸ ਲਈ ਇਸਨੂੰ ਵਾਹਗਾ ਬਾਰਡਰ ਕਿਹਾ ਜਾਂਦਾ ਹੈ। ਵੰਡ ਵੇਲੇ, ਪ੍ਰਵਾਸੀ ਭਾਰਤ ਤੋਂ ਪਾਕਿਸਤਾਨ ਜਾਣ ਲਈ ਇਸ ਸਰਹੱਦੀ ਲਾਂਘੇ ਦੀ ਵਰਤੋਂ ਕਰਦੇ ਸਨ।


1959 ਤੋਂ, ਦੋਵੇਂ ਦੇਸ਼ ਇੱਥੇ ਰੋਜ਼ਾਨਾ ਦੀ ਰਸਮ ਵਜੋਂ ਝੰਡਾ ਉਤਾਰਨ ਦੀ ਰਸਮ ਦਾ ਆਯੋਜਨ ਕਰਦੇ ਆ ਰਹੇ ਹਨ। ਅਗਸਤ 2017 ਵਿੱਚ ਭਾਰਤ ਨੇ ਵਾਹਗਾ ਸਰਹੱਦ ਦੇ ਭਾਰਤ ਵਾਲੇ ਪਾਸੇ ਅਟਾਰੀ ਵਿਖੇ ਇੱਕ 110 ਮੀਟਰ ਦਾ ਝੰਡਾ ਖੜ੍ਹਾ ਕੀਤਾ। ਜਵਾਬ 'ਚ ਪਾਕਿਸਤਾਨ ਨੇ 122 ਮੀਟਰ ਦਾ ਫਲੈਗਪੋਲ ਆਪਣੇ ਪਾਸੇ ਲਿਆਂਦਾ। ਭਾਰਤ ਵਾਲੇ ਪਾਸੇ ਦਾ ਝੰਡਾ ਦੇਸ਼ ਵਿੱਚ ਸਭ ਤੋਂ ਉੱਚਾ ਹੈ ਜਦੋਂ ਕਿ ਪਾਕਿਸਤਾਨ ਵਾਲੇ ਪਾਸੇ ਦਾ ਝੰਡਾ ਦੱਖਣੀ ਏਸ਼ੀਆ ਵਿੱਚ ਸਭ ਤੋਂ ਉੱਚਾ ਮੰਨਿਆ ਜਾਂਦਾ ਹੈ।


ਭਾਰਤ ਵਿੱਚ ਕਦੋਂ ਤੋਂ ਹੋ ਰਹੀ ਹੈ ਬੀਟਿੰਗ ਰੀਟਰੀਟ ?


ਭਾਰਤ ਵਿੱਚ ਬੀਟਿੰਗ ਰੀਟਰੀਟ ਸਮਾਰੋਹ ਭਾਰਤ ਦੇ ਗਣਤੰਤਰ ਦਿਵਸ ਤੋਂ ਤਿੰਨ ਦਿਨ ਬਾਅਦ ਹੁੰਦਾ ਹੈ, ਜਿਸ ਵਿੱਚ ਇਹ ਹਰ ਸਾਲ 29 ਜਨਵਰੀ ਦੀ ਸ਼ਾਮ ਨੂੰ ਵਿਜੇ ਚੌਕ ਵਿੱਚ ਆਯੋਜਿਤ ਕੀਤਾ ਜਾਂਦਾ ਹੈ। ਦੱਸ ਦੇਈਏ ਕਿ ਭਾਰਤ ਵਿੱਚ ਇਸਦੀ ਸ਼ੁਰੂਆਤ 1950 ਵਿੱਚ ਹੋਈ ਸੀ। ਫਿਰ ਭਾਰਤੀ ਫੌਜ ਦੇ ਮੇਜਰ ਰਾਬਰਟ ਨੇ ਸੈਨਿਕਾਂ ਦੇ ਬੈਂਡਾਂ ਦੇ ਪ੍ਰਦਰਸ਼ਨ ਨਾਲ ਇਸ ਸਮਾਰੋਹ ਨੂੰ ਪੂਰਾ ਕੀਤਾ ਸੀ। 'ਬੀਟਿੰਗ ਦਾ ਰਿਟਰੀਟ' ਕੈਂਪ ਵਿੱਚ ਫੌਜ ਦੀ ਵਾਪਸੀ ਦਾ ਪ੍ਰਤੀਕ ਹੈ। ਇਹ ਰਸਮ ਉਸੇ ਪਰੰਪਰਾ ਦੀਆਂ ਯਾਦਾਂ ਨੂੰ ਤਾਜ਼ਾ ਕਰਦੀ ਹੈ।


ਰਾਸ਼ਟਰਪਤੀ ਨੂੰ ਦਿੱਤੀ ਜਾਂਦੀ ਹੈ ਰਾਸ਼ਟਰੀ ਸਲਾਮੀ


ਇਸ ਸਮਾਰੋਹ ਵਿੱਚ ਰਾਸ਼ਟਰਪਤੀ ਮੁੱਖ ਮਹਿਮਾਨ ਹੁੰਦੇ ਹਨ। ਉਨ੍ਹਾਂ ਦੇ ਪਹੁੰਚਦਿਆਂ ਹੀ ਉਨ੍ਹਾਂ ਨੂੰ ਰਾਸ਼ਟਰੀ ਸਲਾਮੀ ਦਿੱਤੀ ਜਾਂਦੀ ਹੈ। ਭਾਰਤ ਵਿੱਚ ਇਸ ਸਾਲ ਦੇ (ਬੀਟਿੰਗ ਰੀਟਰੀਟ 2023) ਪ੍ਰੋਗਰਾਮ ਵਿੱਚ ਵਿਸ਼ੇਸ਼ ਡਰੋਨ ਪੇਸ਼ਕਾਰੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ 'ਚ 3 ਹਜ਼ਾਰ ਤੋਂ ਜ਼ਿਆਦਾ ਡਰੋਨ ਹਿੱਸਾ ਲੈਣਗੇ। ਇਸ ਦੇ ਨਾਲ ਹੀ ਬੈਂਡ ਦੀ ਪੇਸ਼ਕਾਰੀ 29 ਧੁਨਾਂ ਵਿੱਚ ਦਿੱਤੀ ਜਾਵੇਗੀ।


ਜਾਣੋ ਕੁਝ ਤੱਥ


ਦੋਵੇਂ ਦੇਸ਼ ਬੀਟਿੰਗ ਰੀਟਰੀਟ ਸਮਾਰੋਹ ਲਈ ਵਿਸ਼ੇਸ਼ ਤੌਰ 'ਤੇ ਸਿਪਾਹੀਆਂ ਦੀ ਭਰਤੀ ਕਰਦੇ ਹਨ ਅਤੇ ਸਿਖਲਾਈ ਦਿੰਦੇ ਹਨ।


ਸਮਾਰੋਹ ਵਿੱਚ ਹਿੱਸਾ ਲੈਣ ਵਾਲੇ ਸੈਨਿਕਾਂ ਨੂੰ ਮੁੱਛਾਂ ਅਤੇ ਦਾੜ੍ਹੀ ਰੱਖਣੀ ਪੈਂਦੀ ਹੈ ਜਿਸ ਲਈ ਉਨ੍ਹਾਂ ਨੂੰ ਵਾਧੂ ਮਿਹਨਤਾਨਾ ਦਿੱਤਾ ਜਾਂਦਾ ਹੈ।


ਸਮਾਰੋਹ ਦੌਰਾਨ ਦੋਵਾਂ ਪਾਸਿਆਂ ਦੇ ਸਿਪਾਹੀ ਆਪਣੇ ਪੈਰਾਂ ਨੂੰ ਜਿੰਨਾ ਸੰਭਵ ਹੋ ਸਕੇ ਉੱਚਾ ਚੁੱਕ ਕੇ ਮਾਰਚ ਕਰਦੇ ਹਨ। ਮਾਰਚਿੰਗ ਦੇ ਇਸ ਰੂਪ ਨੂੰ ਗੂਜ਼ ਮਾਰਚਿੰਗ ਵਜੋਂ ਜਾਣਿਆ ਜਾਂਦਾ ਹੈ।


1999 ਵਿੱਚ ਕਸ਼ਮੀਰ ਵਿੱਚ ਅਮਨ ਸੇਤੂ ਦੇ ਚਾਲੂ ਹੋਣ ਤੋਂ ਪਹਿਲਾਂ ਵਾਹਗਾ ਭਾਰਤ ਅਤੇ ਪਾਕਿਸਤਾਨ ਵਿਚਕਾਰ ਇੱਕੋ ਇੱਕ ਸੜਕ ਕਰਾਸਿੰਗ ਪੁਆਇੰਟ ਸੀ।


ਇਹ ਵੀ ਪੜ੍ਹੋ: History of Golden Temple: ਜਾਣੋ ਸ੍ਰੀ ਦਰਬਾਰ ਸਾਹਿਬ ਦਾ ਪਵਿੱਤਰ ਇਤਿਹਾਸ