ਅੰਮ੍ਰਿਤਸਰ: ਸਿੱਖ ਵਿੱਦਿਅਕ ਸੰਸਥਾਵਾਂ ਲਈ ਵੱਖਰਾ ਸਿੱਖ ਵਿੱਦਿਅਕ ਬੋਰਡ ਬਣੇਗਾ। ਇਸ ਦਾ ਫੈਸਲਾ ਸਿੱਖ ਜਥੇਬੰਦੀਆਂ ਦੇ ਪੰਥਕ ਤਾਲਮੇਲ ਸੰਗਠਨ ਵੱਲੋਂ ਕੀਤਾ ਗਿਆ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖ ਵਿੱਦਿਅਕ ਸੰਮੇਲਨ ਵਿੱਚ ਇਸ ਦਾ ਬਾਕਾਇਦਾ ਐਲਾਨ ਕੀਤਾ ਗਿਆ।


ਸਿੱਖ ਵਿੱਦਿਅਕ ਬੋਰਡ ਨੂੰ ਭਾਰਤ ਸਰਕਾਰ ਜਾਂ ਵਿਸ਼ਵ ਪੱਧਰੀ ਵਿੱਦਿਅਕ ਸੰਸਥਾ ਦੀ ਮਾਨਤਾ ਹੋਵੇਗੀ। ਸਿੱਖ ਸੰਸਥਾਵਾਂ ਇਸ ਬੋਰਡ ਨਾਲ ਜੁੜਨਗੀਆਂ। ਇਸ ਮੰਤਵ ਲਈ ਸਿੱਖ ਵਿਦਵਾਨਾਂ ਦੀ ਵੱਖਰੀ ਕਮੇਟੀ ਬਣਾਈ ਜਾਵੇਗੀ। ਇਸ ਤੋਂ ਇਲਾਵਾ ਸਿੱਖ ਮਾਹਿਰਾਂ ਦੀ ਇਕ ਕਮੇਟੀ ਬਣਾਉਣ ਦਾ ਵੀ ਫੈਸਲਾ ਕੀਤਾ ਗਿਆ ਜੋ ਸਿੱਖ ਸੰਸਥਾਵਾਂ ਲਈ ਵਿਸ਼ਵ ਪੱਧਰੀ ਸਿਲੇਬਸ ਤੇ ਪੁਸਤਕਾਂ ਤਿਆਰ ਕਰਵਾਏਗੀ।

ਸਿੱਖ ਵਿੱਦਿਅਕ ਪ੍ਰਬੰਧਾਂ ਤਹਿਤ ਸਿੱਖ ਸੰਗੀਤ ਸਿਲੇਬਸ ਤਿਆਰ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ। ਇਹ ਸੰਗੀਤ ਸਿਲੇਬਸ ਸਿਰਫ ਸ਼ਬਦ ਸਿਖਾਉਣ ਤਕ ਸੀਮਤ ਨਹੀਂ ਹੋਵੇਗਾ ਸਗੋਂ ਇਸ ਦਾ ਘੇਰਾ ਵਿਸ਼ਾਲ ਹੋਵੇਗਾ।

Education Loan Information:

Calculate Education Loan EMI