Asia Cup 2022: ਏਸ਼ੀਆ ਕੱਪ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਟੀਮ ਇੰਡੀਆ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੀਟਿਵ ਆਈ ਹੈ। ਰਾਹੁਲ ਦ੍ਰਾਵਿੜ  (Rahul Dravid) ਦਾ ਕੋਵਿਡ ਪਾਜ਼ੇਟਿਵ ਹੋਣਾ ਟੀਮ ਇੰਡੀਆ ਦੀਆਂ ਏਸ਼ੀਆ ਕੱਪ ਦੀਆਂ ਤਿਆਰੀਆਂ ਲਈ ਵੱਡਾ ਝਟਕਾ ਹੈ। ਹਾਲਾਂਕਿ ਰਾਹੁਲ ਦ੍ਰਾਵਿੜ ਏਸ਼ੀਆ ਕੱਪ 'ਚ ਹਿੱਸਾ ਲੈਣਗੇ ਜਾਂ ਨਹੀਂ, ਇਹ ਤਸਵੀਰ 25 ਅਗਸਤ ਨੂੰ ਸਾਫ ਹੋ ਸਕਦੀ ਹੈ।

Continues below advertisement


BCCI ਦੀ ਮੈਡੀਕਲ ਟੀਮ ਰਾਹੁਲ ਦ੍ਰਾਵਿੜ ਦੀ ਸਿਹਤ 'ਤੇ ਨਜ਼ਰ ਰੱਖ ਰਹੀ ਹੈ। ਬੀਸੀਸੀਆਈ ਅਧਿਕਾਰੀਆਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਹੁਲ ਦ੍ਰਾਵਿੜ ਵਿੱਚ ਕੋਵਿਡ-19 ਦੇ ਬਹੁਤ ਮਾਮੂਲੀ ਲੱਛਣ ਹਨ। ਇਸ ਤੋਂ ਇਲਾਵਾ ਬੀਸੀਸੀਆਈ ਨੇ ਨੈਸ਼ਨਲ ਕ੍ਰਿਕਟ ਅਕੈਡਮੀ ਦੇ ਮੁਖੀ ਵੀਵੀਐਸ ਲਕਸ਼ਮਣ ਨੂੰ ਸਟੈਂਡਬਾਏ 'ਤੇ ਰੱਖਿਆ ਹੈ।


ਇਨਸਿਸ ਸਪੋਰਟ ਦੀ ਰਿਪੋਰਟ ਮੁਤਾਬਕ ਰਾਹੁਲ ਦ੍ਰਾਵਿੜ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਣ ਦੇ ਨਾਲ ਹੀ ਉਹ ਟੀਮ ਨਾਲ ਜੁੜ ਜਾਵੇਗਾ। ਬੀਸੀਸੀਆਈ ਅਧਿਕਾਰੀ ਨੇ ਕਿਹਾ, ''ਦ੍ਰਾਵਿੜ ਦੇ ਲੱਛਣ ਬਹੁਤ ਹਲਕੇ ਹਨ। ਅਸੀਂ ਬਸ ਇੰਤਜ਼ਾਰ ਕਰਾਂਗੇ। ਇਸ ਬਾਰੇ ਫੈਸਲਾ ਬਾਅਦ ਵਿੱਚ ਲਿਆ ਜਾਵੇਗਾ। ਜੇਕਰ ਲੋੜ ਪਈ ਤਾਂ ਲਕਸ਼ਮਣ ਟੀਮ ਇੰਡੀਆ ਨਾਲ ਜੁੜਨਗੇ।


Asia Cup 2022: ਏਸ਼ੀਆ ਕੱਪ 2022 ਲਈ ਦੁਬਈ ਪਹੁੰਚੀ ਪਾਕਿਸਤਾਨ ਟੀਮ, 28 ਅਗਸਤ ਨੂੰ ਭਾਰਤ ਨਾਲ ਟੱਕਰ


ਲਕਸ਼ਮਣ ਨੂੰ ਭੇਜਿਆ ਜਾਵੇਗਾ ਦੁਬਈ 


ਵੀਵੀਐਸ ਲਕਸ਼ਮਣ ਨੇ ਜ਼ਿੰਬਾਬਵੇ ਖਿਲਾਫ ਖੇਡੀ ਗਈ ਸੀਰੀਜ਼ 'ਚ ਮੁੱਖ ਕੋਚ ਦੀ ਭੂਮਿਕਾ ਨਿਭਾਈ ਸੀ। ਬੀਸੀਸੀਆਈ ਨੇ ਲਕਸ਼ਮਣ ਨੂੰ ਹਰਾਰੇ ਤੋਂ ਸਿੱਧੇ ਦੁਬਈ ਜਾਣ ਲਈ ਕਿਹਾ ਹੈ। ਦ੍ਰਾਵਿੜ ਬਾਰੇ ਸਥਿਤੀ ਸਾਫ਼ ਹੋਣ ਤੱਕ ਲਕਸ਼ਮਣ ਦੇ ਦੁਬਈ ਵਿੱਚ ਰਹਿਣ ਦੀ ਸੰਭਾਵਨਾ ਹੈ।


ਬੀਸੀਸੀਆਈ ਨੇ ਰਾਹੁਲ ਦ੍ਰਾਵਿੜ ਨੂੰ ਇੱਕ ਹੋਰ ਟੈਸਟ ਕਰਵਾਉਣ ਲਈ ਵੀ ਕਿਹਾ ਹੈ। ਅਜੇ ਤੱਕ BCCI ਨੇ ਇਹ ਨਹੀਂ ਕਿਹਾ ਹੈ ਕਿ ਰਾਹੁਲ ਦ੍ਰਾਵਿੜ ਏਸ਼ੀਆ ਕੱਪ 'ਚ ਟੀਮ ਇੰਡੀਆ ਦਾ ਹਿੱਸਾ ਨਹੀਂ ਹੋਣਗੇ। ਬੀਸੀਸੀਆਈ ਨੂੰ ਪੂਰੀ ਉਮੀਦ ਹੈ ਕਿ ਰਾਹੁਲ ਦ੍ਰਾਵਿੜ ਜਲਦੀ ਤੋਂ ਜਲਦੀ ਠੀਕ ਹੋ ਕੇ ਟੀਮ ਇੰਡੀਆ ਨਾਲ ਜੁੜ ਜਾਵੇਗਾ।


 ਦੱਸ ਦੇਈਏ ਕਿ ਏਸ਼ੀਆ ਕੱਪ ਵਿੱਚ ਟੀਮ ਇੰਡੀਆ ਦੀ ਮੁਹਿੰਮ 28 ਅਗਸਤ ਤੋਂ ਸ਼ੁਰੂ ਹੋਣੀ ਹੈ। ਟੀਮ ਇੰਡੀਆ ਆਪਣੇ ਪਹਿਲੇ ਮੈਚ ਵਿੱਚ ਪਾਕਿਸਤਾਨ ਨਾਲ ਭਿੜੇਗੀ।