ਮਹਿਤਾਬ-ਉਦ-ਦੀਨ


ਚੰਡੀਗੜ੍ਹ: 22 ਸਾਲਾ ਮਹਿਲਾ ਮੁੱਕੇਬਾਜ਼ ਰਿਤਿਕਾ ਫ਼ੌਗਾਟ ਨੇ ਖ਼ੁਦਕੁਸ਼ੀ ਕਰ ਲਈ ਹੈ। ਪੁਲਿਸ ਅਨੁਸਾਰ ਰਿਤਿਕਾ ਦਰਅਸਲ ਰਾਜਸਥਾਨ ਦੇ ਭਰਤਪੁਰ ’ਚ ਬੀਤੇ ਦਿਨੀਂ ਮੁੱਕੇਬਾਜ਼ੀ ਦਾ ਫ਼ਾਈਨਲ ਟੂਰਨਾਮੈਂਟ ਹਾਰ ਗਈ ਸੀ। ਉਸ ਹਾਰ ਤੋਂ ਦੁਖੀ ਹੋ ਕੇ ਰਿਤਿਕਾ ਫ਼ੌਗਾਟ ਨੇ ਇਹ ਕਦਮ ਚੁੱਕਿਆ ਹੋ ਸਕਦਾ ਹੈ। ਰਿਤਿਕਾ ਦਰਅਸਲ ਗੀਤਾ ਤੇ ਬਬੀਤਾ ਫ਼ੌਗਾਟ ਦੀ ਚਚੇਰੀ ਭੈਣ ਹੈ। ਰਿਤਿਕਾ ਦੀ ਖ਼ੁਦਕੁਸ਼ੀ ਦੀ ਪੁਸ਼ਟੀ ਚਰਖੀ ਦਾਦਰੀ ਦੇ ਡੀਐੱਸਪੀ ਰਾਮ ਸਿੰਘ ਬਿਸ਼ਨੋਈ ਨੇ ਕੀਤੀ ਹੈ।



ਰਿਤਿਕਾ ਸੂਬਾ ਪੱਧਰੀ ਸਬ ਜੂਨੀਅਰ, ਜੂਨੀਅਰ ਵੁਮੈਨ ਮੁੱਕੇਬਾਜ਼ੀ ਟੂਰਨਾਮੈਂਟਾਂ ਵਿੱਚ ਖੇਡਦੀ ਸੀ। ਉਸ ਨੇ ਆਖ਼ਰੀ ਮੈਚ 14 ਮਾਰਚ ਨੂੰ ਖੇਡਿਆ ਸੀ ਪਰ ਉਹ 1 ਅੰਕ ਤੋਂ ਹਾਰ ਗਈ ਸੀ। ਇਸੇ ਗੱਲ ਤੋਂ ਦੁਖੀ ਹੋ ਕੇ ਉਸ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।


ਰਿਤਿਕਾ ਨੇ ਦ੍ਰੋਣਾਚਾਰੀਆ ਐਵਾਰਡੀ ਮਹਾਵੀਰ ਸਿੰਘ ਫ਼ੌਗਾਟ ਤੋਂ ਟ੍ਰੇਨਿੰਗ ਹਾਸਲ ਕੀਤੀ ਸੀ। ਰਿਤਿਕਾ ਦੇ ਆਖ਼ਰੀ ਟੂਰਨਾਮੈਂਟ ਵੇਲੇ ਮਹਾਵੀਰ ਸਿੰਘ ਫ਼ੌਗਾਟ ਵੀ ਮੌਜੂਦ ਸਨ। ਰਾਜਸਥਾਨ ਦੇ ਝੁਨਝੁਨੂੰ ਜ਼ਿਲ੍ਹੇ ਦੇ ਪਿੰਡ ਜੈਤਪੁਰ ਦੀ ਵਸਨੀਕ ਰਿਤਿਕਾ ਪਿਛਲੇ ਪੰਜ ਸਾਲਾਂ ਤੋਂ ਹਰਿਆਣਾ ਸਥਿਤ ਮਹਾਵੀਰ ਫ਼ੌਗਾਟ ਸਪੋਰਟਸ ਅਕੈਡਮੀ ਤੋਂ ਟ੍ਰੇਨਿੰਗ ਲੈ ਰਹੀ ਸੀ।


ਰਿਤਿਕਾ ਫ਼ੌਗਾਟ ਦੀ ਖ਼ੁਦਕੁਸ਼ੀ ਦੀ ਖ਼ਬਰ ਸਭ ਤੋਂ ਪਹਿਲਾਂ ਹਰਿਆਣਾ ਦੇ ਰੋਡ ਟ੍ਰਾਂਸਪੋਰਟ ਤੇ ਹਾਈਵੇਅਜ਼ ਮੰਤਰੀ ਵਿਜੇ ਕੁਮਾਰ ਸਿੰਘ ਨੇ ਸੋਸ਼ਲ ਮੀਡੀਆ ’ਤੇ ਦਿੱਤੀ ਸੀ।


ਇਹ ਵੀ ਪੜ੍ਹੋ: ਪੰਜਾਬੀਆਂ ਲਈ ਖ਼ੁਸ਼ਖ਼ਬਰੀ, ਅਮਰੀਕਾ ‘ਹਰ ਸਾਲ ਜਾਰੀ ਕਰੇਗਾ ਵੱਧ ਗ੍ਰੀਨ ਕਾਰਡ’


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904