ਨਵੀਂ ਦਿੱਲੀ : ਵਿਸ਼ਵ ਪ੍ਰਸਿੱਧ ਨੈਸ਼ਨਲ ਬਾਸਕਿਟਬਾਲ ਐਸੋਸੀਏਸ਼ਨ (ਐੱਨਬੀਏ) ਲੀਗ ਦੇ 'ਆਈਰਨ ਮੈਨ' ਏਸੀ ਗ੍ਰੀਨ ਹੁਣ ਭਾਰਤ ਵਿਚ ਬਾਸਕਿਟਬਾਲ ਦੇ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਣਗੇ।

ਭਾਰਤ ਵਿਚ ਚਾਰ ਸੈਸ਼ਨ ਸਫਲਤਾਪੂਰਵਕ ਕਰਵਾਉਣ ਵਾਲੀ ਪ੍ਰੋਫੈਸ਼ਨਲ ਬਾਸਕਿਟਬਾਲ ਲੀਗ, ਯੂਨਾਈਟਿਡ ਬਾਸਕਿਟਬਾਲ ਅਲਾਇੰਸ (ਯੂਬੀਏ) ਨੇ ਐਲਾਨ ਕੀਤਾ ਕਿ ਉਹ ਐੱਨਬੀਏ ਦੇ ਦਿੱਗਜ ਏਸੀ ਗ੍ਰੀਨ ਨੂੰ ਯੂਬੀਏ ਲਈ ਖੇਡ ਡਾਇਰੈਕਟਰ ਦੇ ਰੂਪ ਵਿਚ ਲਿਆਏ ਹਨ।
ਇਸ ਤੋਂ ਪਹਿਲਾਂ ਐਨਬੀਏ ਨੇ ਭਾਰਤ ਵਿਚ ਵੀ ਕੌਮਾਂਤਰੀ ਬਾਸਕਿਟਬਾਲ ਸਕੂਲ ਖੋਲ੍ਹਣ ਦਾ ਫ਼ੈਸਲਾ ਕੀਤਾ ਸੀ। ਇਸ ਵਿਚ ੬ ਤੋਂ ੧੮ ਸਾਲ ਦੇ ਬਾਸਕਿਟਬਾਲਰਸ ਨੂੰ ਸ਼ਾਮਲ ਕੀਤਾ ਜਾਵੇਗਾ।ਐਨਬੀਏ ਨੇ ਇਹ ਕਦਮ ਬਾਸਕਿਟਬਾਲ ਦਾ ਵਿਕਾਸ ਕਰਨ ਦੇ ਲਈ ਚੁੱਕਿਆ ਹੈ ਅਤੇ ਇਸ ਵਿਚ ਜੂਨੀਅਰ ਐਨਬੀਏ, ਬਾਸਕਿਟਬਾਲ ਵਿਦ ਆਊਟ ਬਾਡਰਸ ਅਤੇ ਐਨਬੀਏ ਅਕੈਡਮੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇਗਾ। ਜੂਨੀਅਰ ਐਨਬੀਏ ਇਕ ਗਲੋਬਲ ਯੂਥ ਬਾਸਕਿਟਬਾਲ ਪ੍ਰੋਗਰਾਮ ਹੈ। ਜਿਸ ਨਾਲ ਮੁੰਡੇ ਤੇ ਕੁੜੀਆਂ ਨੂੰ ਐਨਬੀਏ ਵਿਚ ਜਾਣ ਦਾ ਮੌਕਾ ਮਿਲਦਾ ਹੈ। ਐਨਬੀਏ ਸਕੂਲ ਵਿਚ ਨੌਜਵਾਨ ਖਿਡਾਰੀਆਂ ਨੂੰ ਤਿਆਰ ਕੀਤਾ ਜਾਂਦਾ ਹੈ ਤੇ ਫੇਰ ਉਨ੍ਹਾਂ ਐਨਬੀਏ ਅਕੈਡਮੀ ਵਿਚ ਭੇਜਿਆ ਜਾਂਦਾ ਹੈ। ਉਨ੍ਹਾਂ ਪ੍ਰੋਫੈਸ਼ਨਲ ਬਾਸਕਿਟਬਾਲਰ ਦ ਰੂਪ ਵਿਚ ਤਿਆਰੀ ਕਰਵਾਈ ਜਾਂਦੀ ਹੈ।

ਕੇਂਦਰ ਸਰਕਾਰ ਇਸ ਵਰ੍ਹੇ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਵਿੱਚ ੧੦੦ ਰੁਪਏ ਫ਼ੀ ਕੁਇੰਟਲ ਦਾ ਵਾਧਾ ਕਰ ਸਕਦੀ ਹੈ। ਸਰਕਾਰੀ ਸੂਤਰਾਂ ਨੇ ਅੱਜ ਦੱਸਿਆ ਕਿ ਕਣਕ ਦਾ ਐਮਐਸਪੀ ੧੭੨੫ ਰੁਪਏ ਕੁਇੰਟਲ ਕੀਤਾ ਜਾ ਸਕਦਾ ਹੈ।