Saurav Ganguly on R Ashwin: ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਮੰਨਿਆ ਹੈ ਕਿ ਉਨ੍ਹਾਂ ਨੂੰ ਯਕੀਨ ਨਹੀਂ ਸੀ ਕਿ ਸਟਾਰ ਆਫ਼ ਸਪਿਨਰ ਰਵੀਚੰਦਰਨ ਅਸ਼ਵਿਨ ਸੀਮਤ ਓਵਰਾਂ 'ਚ ਦੁਬਾਰਾ ਟੀਮ ਇੰਡੀਆ ਦਾ ਹਿੱਸਾ ਹੋਣਗੇ ਜਾਂ ਨਹੀਂ। ਅਸ਼ਵਿਨ ਨੇ 2017 'ਚ ਬਾਹਰ ਹੋਣ ਤੋਂ ਬਾਅਦ 4 ਸਾਲ ਤਕ ਭਾਰਤ ਲਈ ਇੱਕ ਵੀ ਸੀਮਤ ਓਵਰਾਂ ਦਾ ਮੈਚ ਨਹੀਂ ਖੇਡਿਆ ਸੀ। ਗਾਂਗੁਲੀ ਨੇ ਹਾਲਾਂਕਿ ਖੁਲਾਸਾ ਕੀਤਾ ਕਿ ਵਿਰਾਟ ਕੋਹਲੀ ਟੀ-20 ਵਿਸ਼ਵ ਕੱਪ ਲਈ ਅਸ਼ਵਿਨ ਨੂੰ ਟੀਮ 'ਚ ਰੱਖਣਾ ਚਾਹੁੰਦੇ ਸਨ। ਅਸ਼ਵਿਨ ਨੇ ਜਿਸ ਤਰ੍ਹਾਂ ਮੌਕੇ ਦਾ ਫ਼ਾਇਦਾ ਉਠਾ ਲਿਆ, ਗਾਂਗੁਲੀ ਨੇ ਉਸ ਦੀ ਸ਼ਲਾਘਾ ਕੀਤੀ।
ਗਾਂਗੁਲੀ ਨੇ ਖੇਡ ਪੱਤਰਕਾਰ ਬੋਰੀਆ ਮਜ਼ੂਮਦਾਰ ਨਾਲ ਗੱਲਬਾਤ 'ਚ ਕਿਹਾ ਕਿ ਮੈਨੂੰ ਯਕੀਨ ਨਹੀਂ ਸੀ ਕਿ ਆਰ ਅਸ਼ਵਿਨ ਕਦੇ ਲਿਮਟ ਓਵਰਾਂ ਦੀ ਟੀਮ ਦਾ ਹਿੱਸਾ ਬਣ ਸਕਣਗੇ ਜਾਂ ਨਹੀਂ। ਪਰ ਵਿਰਾਟ ਕੋਹਲੀ ਉਨ੍ਹਾਂ ਨੂੰ ਵਿਸ਼ਵ ਕੱਪ ਲਈ ਟੀਮ 'ਚ ਚਾਹੁੰਦੇ ਸਨ ਤੇ ਜਿਹੜਾ ਮੌਕਾ ਮਿਲਿਆ, ਇਸ ਗੇਂਦਬਾਜ਼ ਨੇ ਇਸ ਦਾ ਪੂਰਾ ਫ਼ਾਇਦਾ ਚੁੱਕਿਆ ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਅਸ਼ਵਿਨ ਦੀ ਸ਼ਾਨਦਾਰ ਵਾਪਸੀ
ਦੱਸ ਦੇਈਏ ਕਿ ਅਸ਼ਵਿਨ ਨੇ ਟੀ-20 ਵਿਸ਼ਵ ਕੱਪ ਦੇ 3 ਮੈਚਾਂ 'ਚ 6 ਵਿਕਟਾਂ ਲਈਆਂ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਨਿਊਜ਼ੀਲੈਂਡ ਖ਼ਿਲਾਫ਼ ਟੀ-20 ਸੀਰੀਜ਼ 'ਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਸੌਰਵ ਗਾਂਗੁਲੀ ਨੇ ਅੱਗੇ ਕਿਹਾ ਕਿ ਹਰ ਕੋਈ ਉਨ੍ਹਾਂ ਬਾਰੇ ਗੱਲ ਕਰ ਰਿਹਾ ਹੈ। ਕਾਨਪੁਰ ਟੈਸਟ ਤੋਂ ਬਾਅਦ ਕੋਚ ਰਾਹੁਲ ਦ੍ਰਾਵਿੜ ਦਾ ਬਿਆਨ ਵੀ ਆਇਆ ਕਿ ਉਨ੍ਹਾਂ ਨੇ ਅਸ਼ਵਿਨ ਨੂੰ ਆਲ ਟਾਈਮ ਮਹਾਨ ਗੇਂਦਬਾਜ਼ ਦੱਸਿਆ।
ਅਸ਼ਵਿਨ ਦੀ ਪ੍ਰਤਿਭਾ ਨੂੰ ਲੱਭਣ ਲਈ ਤੁਹਾਨੂੰ ਰਾਕੇਟ ਸਾਇੰਸ ਦੀ ਲੋੜ ਨਹੀਂ ਹੈ। ਜੋ ਕੁਝ ਮੈਂ ਦੇਖਿਆ ਹੈ ਉਸ ਦੇ ਆਧਾਰ 'ਤੇ ਮੈਂ ਤਰੀਫ਼ ਕੀਤੀ ਹੈ। ਇਹ ਅਸ਼ਵਿਨ, ਸ਼੍ਰੇਅਸ ਅਈਅਰ, ਰੋਹਿਤ ਸ਼ਰਮਾ ਜਾਂ ਵਿਰਾਟ ਕੋਹਲੀ ਹੋ ਸਕਦਾ ਹੈ। ਅਸ਼ਵਿਨ ਨੇ ਨਿਊਜ਼ੀਲੈਂਡ ਖ਼ਿਲਾਫ਼ 2 ਮੈਚਾਂ ਦੀ ਟੈਸਟ ਸੀਰੀਜ਼ 'ਚ ਕੁਲ 14 ਵਿਕਟਾਂ ਲਈਆਂ। ਉਸ ਨੂੰ ਮੈਨ ਆਫ਼ ਦੀ ਸੀਰੀਜ਼ ਦਾ ਐਵਾਰਡ ਮਿਲਿਆ।
ਨਿਊਜ਼ੀਲੈਂਡ ਖ਼ਿਲਾਫ਼ ਟੈਸਟ ਸੀਰੀਜ਼ 'ਚ ਅਸ਼ਵਿਨ ਨੇ ਹਰਭਜਨ ਸਿੰਘ ਨੂੰ ਪਿੱਛੇ ਛੱਡ ਦਿੱਤਾ। ਉਹ ਹਰਭਜਨ ਦੇ 417 ਵਿਕਟਾਂ ਨੂੰ ਪਿੱਛੇ ਛੱਡ ਅੱਗੇ ਨਿਕਲ ਗਏ ਹਨ। ਉਹ ਟੈਸਟ ਕ੍ਰਿਕਟ 'ਚ ਭਾਰਤ ਲਈ ਤੀਜੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਕਈ ਵਾਰ ਅਜਿਹਾ ਹੋਇਆ ਹੈ ਜਦੋਂ ਅਸ਼ਵਿਨ ਨੂੰ ਬਿਨਾਂ ਕਿਸੇ ਠੋਸ ਕਾਰਨ ਪਲੇਇੰਗ ਇਲੈਵਨ ਤੋਂ ਬਾਹਰ ਕਰ ਦਿੱਤਾ ਗਿਆ ਸੀ। ਇੰਗਲੈਂਡ 'ਚ ਟੈਸਟ ਸੀਰੀਜ਼ ਦੌਰਾਨ ਵੀ ਅਜਿਹਾ ਹੀ ਹੋਇਆ ਸੀ।
ਗਾਂਗੁਲੀ ਨੇ ਇਸ 'ਤੇ ਕਿਹਾ ਕਿ ਮੈਨੂੰ ਅਜਿਹਾ ਕੋਈ ਕਾਰਨ ਨਹੀਂ ਦਿਸਦਾ ਕਿ ਮੈਂ ਉਨ੍ਹਾਂ ਦਾ ਸਮਰਥਨ ਨਾ ਕਰਾਂ। ਉਹ 2011 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸਨ। ਜਦੋਂ ਭਾਰਤੀ ਟੀਮ ਨੇ 2013 'ਚ ਚੈਂਪੀਅਨਜ਼ ਟਰਾਫੀ ਜਿੱਤੀ ਸੀ ਤਾਂ ਉਹ ਉਸ ਟੂਰਨਾਮੈਂਟ 'ਚ ਮੁੱਖ ਗੇਂਦਬਾਜ਼ ਸਨ। ਜਦੋਂ ਸੀਐਸਕੇ ਨੇ ਆਈਪੀਐਲ ਜਿੱਤਿਆ ਤਾਂ ਉਹ ਪਾਵਰਪਲੇ 'ਚ ਉਨ੍ਹਾਂ ਲਈ ਮੁੱਖ ਗੇਂਦਬਾਜ਼ ਸਨ ਅਤੇ ਮੁਸ਼ਕਲ ਸਥਿਤੀਆਂ 'ਚ ਗੇਂਦਬਾਜ਼ੀ ਕਰਦੇ ਸਨ।
ਇਹ ਵੀ ਪੜ੍ਹੋ: ਵੱਡੀ ਖ਼ਬਰ! ਕੇਂਦਰ ਸਰਕਾਰ ਤੁਹਾਡੇ ਖਾਤੇ 'ਚ ਵੀ ਟਰਾਂਸਫਰ ਕਰੇਗੀ 4000 ਰੁਪਏ, ਜਾਣੋ ਪੂਰਾ ਮਾਮਲਾ?
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin