IPL 2022: ਸਾਰੀਆਂ ਟੀਮਾਂ ਇੰਡੀਅਨ ਪ੍ਰੀਮੀਅਰ ਲੀਗ (IPL 2022) ਦੇ ਅਗਲੇ ਸੀਜ਼ਨ ਦੀ ਤਿਆਰੀ 'ਚ ਰੁੱਝੀਆਂ ਹੋਈਆਂ ਹਨ। ਜਲਦੀ ਹੀ ਖਿਡਾਰੀਆਂ ਦਾ ਇਕ ਮੈਗਾ ਆਪਸ਼ਨ ਕੀਤਾ ਜਾਵੇਗਾ ਜਿਸ 'ਚ ਸਾਰੇ ਨੌਜਵਾਨ ਤੇ ਅਨੁਭਵੀ ਖਿਡਾਰੀਆਂ ਦੀ ਕਿਸਮਤ ਦਾ ਫੈਸਲਾ ਕੀਤਾ ਜਾਵੇਗਾ। ਹਾਲ ਹੀ ਵਿਚ ਆਈਪੀਐਲ ਟੀਮਾਂ ਨੇ ਕੁਝ ਮਹੱਤਵਪੂਰਨ ਖਿਡਾਰੀਆਂ ਨੂੰ ਬਰਕਰਾਰ ਰੱਖਿਆ ਬਾਕੀ ਸਾਰਿਆਂ ਨੂੰ ਛੱਡ ਦਿੱਤਾ। ਅੱਜ ਅਸੀਂ ਤੁਹਾਨੂੰ 3 ਅਜਿਹੇ ਨੌਜਵਾਨ ਖਿਡਾਰੀਆਂ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਨੂੰ ਬਿਹਤਰ ਪ੍ਰਦਰਸ਼ਨ ਦੇ ਬਾਵਜੂਦ ਟੀਮ ਨੇ ਰਿਟੇਨ ਨਹੀਂ ਕੀਤਾ। ਹਾਲਾਂਕਿ ਪੁਰਾਣੀਆਂ ਟੀਮਾਂ ਨਿਲਾਮੀ 'ਚ ਉਨ੍ਹਾਂ ਨੂੰ ਖਰੀਦਣ ਦੀ ਪੂਰੀ ਕੋਸ਼ਿਸ਼ ਕਰਨਗੀਆਂ।


1. ਈਸ਼ਾਨ ਕਿਸ਼ਨ


ਨੌਜਵਾਨ ਬੱਲੇਬਾਜ਼ ਈਸ਼ਾਨ ਕਿਸ਼ਨ ਪਿਛਲੇ ਸੀਜ਼ਨ ਤਕ ਮੁੰਬਈ ਇੰਡੀਅਨਜ਼ ਨਾਲ ਜੁੜੇ ਹੋਏ ਸਨ। ਉਸ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਮੁੰਬਈ ਦੀ ਟੀਮ ਨੇ ਉਸ ਨੂੰ ਬਰਕਰਾਰ ਨਹੀਂ ਰੱਖਿਆ। ਪਰ ਨਿਲਾਮੀ 'ਚ ਮੁੰਬਈ ਈਸ਼ਾਨ ਕਿਸ਼ਨ ਨੂੰ ਖਰੀਦਣ ਦੀ ਪੂਰੀ ਕੋਸ਼ਿਸ਼ ਕਰੇਗੀ। ਕਿਸ਼ਨ ਨੇ ਹੁਣ ਤਕ ਆਈਪੀਐਲ ਵਿਚ ਕੁੱਲ 61 ਮੈਚ ਖੇਡੇ ਹਨ। ਇਸ 'ਚ ਉਨ੍ਹਾਂ ਨੇ 28.50 ਦੀ ਔਸਤ ਨਾਲ 1452 ਦੌੜਾਂ ਬਣਾਈਆਂ ਹਨ।


2 ਸ਼੍ਰੇਅਸ ਅਈਅਰ


ਆਈਪੀਐਲ 2019 ਵਿਚ ਦਿੱਲੀ ਕੈਪੀਟਲਜ਼ ਦੀ ਕਪਤਾਨੀ ਕਰਨ ਵਾਲੇ ਸ਼੍ਰੇਅਸ ਅਈਅਰ ਪਿਛਲੇ ਸੀਜ਼ਨ ਵਿਚ ਸੱਟ ਕਾਰਨ ਪਹਿਲੇ ਪੜਾਅ ' ਨਹੀਂ ਖੇਡੇ ਸਨ। ਇਸ ਤੋਂ ਬਾਅਦ ਰਿਸ਼ਭ ਪੰਤ ਨੂੰ ਟੀਮ ਦੀ ਕਪਤਾਨੀ ਮਿਲੀ ਤੇ ਟੀਮ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ। ਹਾਲ ਹੀ 'ਚ ਦਿੱਲੀ ਦੀ ਟੀਮ ਨੇ ਅਈਅਰ ਨੂੰ ਬਰਕਰਾਰ ਨਹੀਂ ਰੱਖਿਆ, ਜੋ ਹੈਰਾਨ ਕਰਨ ਵਾਲਾ ਫੈਸਲਾ ਸੀ। ਪਰ ਦਿੱਲੀ ਦੀ ਟੀਮ ਨਿਲਾਮੀ ਵਿਚ ਅਈਅਰ ਨੂੰ ਫਿਰ ਤੋਂ ਸ਼ਾਮਲ ਕਰਨ ਦੀ ਕੋਸ਼ਿਸ਼ ਕਰੇਗੀ।


3. ਸ਼ੁਭਮਨ ਗਿੱਲ


ਕੋਲਕਾਤਾ ਨਾਈਟ ਰਾਈਡਰਜ਼ ਲਈ ਓਪਨਿੰਗ ਕਰਨ ਵਾਲੇ ਸ਼ੁਭਮਨ ਗਿੱਲ ਨੂੰ ਫਰੈਂਚਾਇਜ਼ੀ ਨੇ ਬਰਕਰਾਰ ਨਹੀਂ ਰੱਖਿਆ। ਸ਼ੁਭਮਨ ਗਿੱਲ ਨੇ IPL 2021 ਵਿਚ 17 ਮੈਚਾਂ ਵਿਚ 478 ਦੌੜਾਂ ਬਣਾਈਆਂ। ਇਸ ਤੋਂ ਇਲਾਵਾ IPL 2020 'ਚ ਵੀ ਉਨ੍ਹਾਂ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਕਈ ਮੈਚਾਂ 'ਚ ਟੀਮ ਨੂੰ ਜਿੱਤ ਦਿਵਾਈ। 2020 ਵਿਚ ਉਸਨੇ 14 ਮੈਚਾਂ ਵਿਚ 440 ਦੌੜਾਂ ਬਣਾਈਆਂ। ਅਜਿਹੇ 'ਚ ਕੇਕੇਆਰ ਦੀ ਨਜ਼ਰ ਇਕ ਵਾਰ ਫਿਰ ਗਿੱਲ ਨੂੰ ਆਪਣੇ ਨਾਲ ਜੋੜਨ 'ਤੇ ਹੋਵੇਗੀ।



ਇਹ ਵੀ ਪੜ੍ਹੋ: Canada News: ਕੈਨੇਡਾ ਸਰਕਾਰ ਨੇ ਫੌਜ 'ਚ ਜਿਨਸੀ ਸ਼ੋਸ਼ਣ ਲਈ ਮੰਗੀ ਮਾਫ਼ੀ, ਰੱਖਿਆ ਮੰਤਰੀ ਨੇ ਕਹੀ ਇਹ ਗੱਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 


https://play.google.com/store/apps/details?id=com.winit.starnews.hin


 


https://apps.apple.com/in/app/abp-live-news/id811114904