ICC Cricket World Cup 2023: ਆਈਸੀਸੀ ਕ੍ਰਿਕਟ ਵਿਸ਼ਵ ਕੱਪ ਸ਼ੁਰੂ ਹੋ ਗਿਆ ਹੈ ਪਰ ਭਾਰਤ ਦੇ ਕ੍ਰਿਕਟ ਪ੍ਰਸ਼ੰਸਕਾਂ ਲਈ ਵਿਸ਼ਵ ਕੱਪ ਅਜੇ ਸ਼ੁਰੂ ਨਹੀਂ ਹੋਇਆ ਹੈ। ਭਾਰਤ ਦਾ ਪਹਿਲਾ ਵਿਸ਼ਵ ਕੱਪ ਮੈਚ 8 ਅਕਤੂਬਰ ਨੂੰ ਚੇਨਈ ਵਿੱਚ ਆਸਟਰੇਲੀਆ ਖ਼ਿਲਾਫ਼ ਖੇਡਿਆ ਜਾਵੇਗਾ। ਹੁਣ ਇਸ ਮੈਚ ਨੂੰ ਸ਼ੁਰੂ ਹੋਣ ਵਿੱਚ 24 ਘੰਟੇ ਤੋਂ ਵੀ ਘੱਟ ਸਮਾਂ ਬਚਿਆ ਹੈ। ਆਓ ਤੁਹਾਨੂੰ ਇਸ ਮੈਚ ਲਈ ਸੰਭਾਵਿਤ ਪਲੇਇੰਗ ਇਲੈਵਨ, ਪਿੱਚ ਰਿਪੋਰਟ ਅਤੇ ਦੋਵਾਂ ਟੀਮਾਂ ਦੇ ਮੈਚ ਪ੍ਰਿਡਿਕਸ਼ਨ ਬਾਰੇ ਦੱਸਦੇ ਹਾਂ।


ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੋਣ ਵਾਲਾ ਇਹ ਮੈਚ ਵਿਸ਼ਵ ਕੱਪ ਦਾ ਪੰਜਵਾਂ ਮੈਚ ਹੋਵੇਗਾ। ਇਹ ਮੈਚ ਚੇਨਈ ਦੇ ਐੱਮਏ ਚਿਦੰਬਰਮ ਸਟੇਡੀਅਮ 'ਚ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਨਡੇ ਫਾਰਮੈਟ 'ਚ ਕੁੱਲ 149 ਮੈਚ ਖੇਡੇ ਗਏ ਹਨ, ਜਿਨ੍ਹਾਂ 'ਚੋਂ ਭਾਰਤ ਨੇ 56 ਅਤੇ ਆਸਟ੍ਰੇਲੀਆ ਨੇ 83 ਵਨਡੇ ਮੈਚ ਜਿੱਤੇ ਹਨ, ਜਦਕਿ 10 ਮੈਚਾਂ 'ਚ ਕੋਈ ਨਤੀਜਾ ਨਹੀਂ ਨਿਕਲਿਆ।


ਮੈਚ ਪ੍ਰਿਡਿਕਸ਼ਨ


ਇਸ ਤੋਂ ਇਲਾਵਾ ਵਨਡੇ ਵਿਸ਼ਵ ਕੱਪ 'ਚ ਇਨ੍ਹਾਂ ਦੋਹਾਂ ਟੀਮਾਂ ਦਾ ਆਹਮਣਾ-ਸਾਹਮਣਾ 12 ਵਾਰ ਹੋਇਆ ਹੈ, ਜਿਨ੍ਹਾਂ 'ਚੋਂ ਆਸਟ੍ਰੇਲੀਆ ਨੇ 8 ਵਾਰ ਜਿੱਤ ਦਰਜ ਕੀਤੀ ਹੈ ਅਤੇ ਭਾਰਤ ਨੇ ਸਿਰਫ 4 ਵਾਰ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੇਨਈ ਦੇ ਮੈਦਾਨ 'ਚ 3 ਵਨਡੇ ਮੈਚ ਖੇਡੇ ਗਏ ਹਨ, ਜਿਸ 'ਚ ਆਸਟ੍ਰੇਲੀਆ ਨੇ 2 ਅਤੇ ਭਾਰਤ ਨੇ ਸਿਰਫ 1 ਮੈਚ ਹੀ ਜਿੱਤਿਆ ਹੈ। ਇਨ੍ਹਾਂ ਰਿਕਾਰਡਾਂ ਮੁਤਾਬਕ ਆਸਟਰੇਲੀਆ ਦਾ ਹੀ ਹੱਥ ਹੈ ਪਰ ਦੋਵੇਂ ਟੀਮਾਂ ਇਸ ਵਿਸ਼ਵ ਕੱਪ ਵਿੱਚ ਵਿਸ਼ਵ ਚੈਂਪੀਅਨ ਬਣਨ ਦੀਆਂ ਮਜ਼ਬੂਤ ​​ਦਾਅਵੇਦਾਰ ਮੰਨੀਆਂ ਜਾ ਰਹੀਆਂ ਹਨ। ਅਜਿਹੇ 'ਚ ਦੋਵਾਂ ਵਿਚਾਲੇ ਸਖਤ ਮੁਕਾਬਲੇ ਦੀ ਉਮੀਦ ਹੈ।


ਪਿੱਚ ਰਿਪੋਰਟ


ਚੇਨਈ ਦੀ ਪਿੱਚ ਸਪਿਨਰਾਂ ਲਈ ਹਮੇਸ਼ਾ ਮਦਦਗਾਰ ਹੁੰਦੀ ਹੈ। ਇਸ ਨੂੰ ਆਮ ਤੌਰ 'ਤੇ ਸਪਿਨ ਟਰੈਕ ਕਿਹਾ ਜਾਂਦਾ ਹੈ, ਹਾਲਾਂਕਿ, ਬੱਲੇਬਾਜ਼ਾਂ ਕੋਲ ਵੀ ਦੌੜਾਂ ਬਣਾਉਣ ਦਾ ਮੌਕਾ ਹੁੰਦਾ ਹੈ। ਇਹ ਪਿੱਚ ਸੁੱਕੀ ਹੁੰਦੀ ਹੈ ਅਤੇ ਮੈਚ ਅੱਗੇ ਵਧਣ ਦੇ ਨਾਲ-ਨਾਲ ਹੌਲੀ ਹੁੰਦਾ ਜਾਂਦਾ ਹੈ। ਇਸ ਕਾਰਨ ਇਸ ਪਿੱਚ 'ਤੇ ਬਾਅਦ 'ਚ ਬੱਲੇਬਾਜ਼ੀ ਕਰਨਾ ਮੁਸ਼ਕਲ ਹੁੰਦਾ ਹੈ। ਟੀਮ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਨੂੰ ਤਰਜੀਹ ਦਿੰਦੀ ਹੈ।


ਇਹ ਵੀ ਪੜ੍ਹੋ: Asian Games 2023:ਅੱਜ ਭਾਰਤ ਨੂੰ ਗੋਲਡ ਹੀ ਗੋਲਡ, ਦੇਖੋ ਹੁਣ ਤੱਕ ਦੇਸ਼ ਨੇ ਕਿੰਨੇ ਜਿੱਤੇ ਮੈਡਲ ਤੇ ਅੱਜ ਦਾ ਦਿਨ ਕਿਵੇਂ ਦਾ ਰਿਹਾ


ਇਦਾਂ ਦਾ ਰਹਿ ਸਕਦਾ ਮੌਸਮ


ਇਸ ਮੈਚ ਦੇ ਦੌਰਾਨ ਚੇਨਈ ਵਿੱਚ ਮੌਸਮ ਸਾਫ਼ ਰਹਿਣ ਦੀ ਉਮੀਦ ਹੈ। ਇੱਥੇ ਔਸਤ ਤਾਪਮਾਨ 31 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹੇਗਾ, ਜਦਕਿ ਨਮੀ 71 ਫੀਸਦੀ ਤੱਕ ਰਹੇਗੀ। ਹਵਾ ਦੀ ਰਫ਼ਤਾਰ 14 ਕਿਲੋਮੀਟਰ ਪ੍ਰਤੀ ਘੰਟਾ ਦੇ ਆਸਪਾਸ ਰਹੇਗੀ, ਜਦੋਂ ਕਿ ਮੀਂਹ ਦਾ ਅਨੁਮਾਨ 50% ਹੈ।


ਭਾਰਤ ਦੀ ਸੰਭਾਵਿਤ ਪਲੇਇੰਗ ਇਲੈਵਨ


ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।


ਆਸਟ੍ਰੇਲੀਆ ਦੀ ਸੰਭਾਵਿਤ ਪਲੇਇੰਗ ਇਲੈਵਨ


ਡੇਵਿਡ ਵਾਰਨਰ, ਮਿਸ਼ੇਲ ਮਾਰਸ਼, ਸਟੀਵ ਸਮਿਥ, ਮਾਰਨਸ ਲਾਬੁਸ਼ੇਨ, ਗਲੇਨ ਮੈਕਸਵੈੱਲ, ਕੈਮਰਨ ਗ੍ਰੀਨ, ਜੋਸ਼ ਇੰਗਲਿਸ (ਵਿਕੇਟਕੀਪਰ), ਪੈਟ ਕਮਿੰਸ (ਕਪਤਾਨ), ਮਿਸ਼ੇਲ ਸਟਾਰਕ, ਸੇਨ ਏਬੌਟ, ਏਡਮ ਜੈਮਪਾ।


ਇਹ ਵੀ ਪੜ੍ਹੋ: Asian Games 2023: ਸ਼ਤਰੰਜ ‘ਚ ਭਾਰਤ ਦੀ ਝੋਲੀ ਪਏ 2 ਤਗਮੇ, ਪੁਰਸ਼ ਤੇ ਮਹਿਲਾ ਦੋਵਾਂ ਟੀਮਾਂ ਨੇ ਜਿੱਤਿਆ ਸਿਲਵਰ