ਕੋਲਕਾਤਾ: ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਟੀ-20 ਸੀਰੀਜ਼ ਦਾ ਆਖਰੀ ਮੈਚ ਅੱਜ ਖੇਡਿਆ ਜਾਵੇਗਾ। ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਦੋ ਮੈਚ ਜਿੱਤਣ ਦੇ ਬਾਵਜੂਦ ਕਪਤਾਨ ਰੋਹਿਤ ਸ਼ਰਮਾ ਆਪਣਾ ਹਮਲਾਵਰ ਰਵੱਈਆ ਨਹੀਂ ਛੱਡਣਗੇ। ਭਾਰਤ ਕਲੀਨ ਸਵੀਪ ਦੇ ਇਰਾਦੇ ਨਾਲ ਮੈਦਾਨ ਵਿੱਚ ਨਿੱਤਰੇਗਾ।

ਦੱਸ ਦਈਏ ਕਿ ਬੇਹੱਦ ਵਿਅਸਤ ਸਮਾਂ ਸਾਰਨੀ ਦੇ ਚਲਦਿਆਂ ਤੇ ਕਪਤਾਨ ਕੇਨ ਵਿਲੀਅਮਸਨ ਦੀ ਗੈਰ-ਮੌਜੂਦਗੀ ਵਿੱਚ ਨਿਊਜ਼ੀਲੈਂਡ ਦੀ ਟੀਮ 0-3 ਨਾਲ ਲੜੀ ਹਾਰਨ ਦੀ ਕਗਾਰ 'ਤੇ ਖੜ੍ਹੀ ਹੈ। ਜੈਪੁਰ ਤੇ ਰਾਂਚੀ ਵਿਚ ਜਿੱਤਣ ਤੋਂ ਬਾਅਦ ਭਾਰਤੀ ਟੀਮ ਲੜੀ ਆਪਣੇ ਨਾਂ ਕਰ ਚੁੱਕੀ ਹੈ ਪਰ ਕਲੀਨ ਸਵੀਪ ਕਰਨ ਲਈ ਕੋਲਕਾਤਾ ਦੇ ਮੈਦਾਨ ਤੋਂ ਬਿਹਤਰ ਜਗ੍ਹਾ ਨਹੀਂ ਹੋ ਸਕਦੀ।

ਰੋਹਿਤ ਨੇ ਕੋਲਕਾਤਾ ਦੇ ਈਡਨ ਗਾਰਡਨ ਦੇ ਮੈਦਾਨ 'ਤੇ ਹੀ ਇੱਕ ਦਿਨਾ ਕ੍ਰਿਕਟ ਵਿਚ 264 ਦੌੜਾਂ ਬਣਾਈਆਂ ਸਨ ਤੇ ਇੱਥੇ ਹੀ ਕਪਤਾਨ ਦੇ ਤੌਰ 'ਤੇ ਪਹਿਲੀ ਲੜੀ 3-0 ਨਾਲ ਜਿੱਤਣ ਨਾਲ ਉਨ੍ਹਾਂ ਲਈ 'ਸੋਨੇ 'ਤੇ ਸੁਹਾਗੇ' ਵਾਲੀ ਗੱਲ ਹੋਵੇਗੀ। ਕੋਚ ਰਾਹੁਲ ਦ੍ਰਾਵਿੜ ਨੂੰ ਇਸ ਤਰ੍ਹਾਂ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਨਵੀਂ ਭੂਮਿਕਾ ਵਿਚ ਢਲਣ ਵਿੱਚ ਮਦਦ ਮਿਲੇਗੀ

ਹੁਣ ਤੀਸਰੇ ਮੈਚ ਵਿੱਚ ਛੇਵੇਂ ਗੇਂਦਬਾਜ਼ ਦੀ ਚੋਣ ਲਈ ਵੈਂਕਟੇਸ਼ ਅਈਅਰ ਕੋਲੋਂ ਗੇਂਦਬਾਜ਼ੀ ਕਰਵਾਈ ਜਾ ਸਕਦੀ ਹੈ। ਰਿਤੂਰਾਜ ਗਾਇਕਵਾੜ, ਆਵੇਸ਼ ਖਾਨ ਤੇ ਇਸ਼ਾਨ ਕਿਸ਼ਨ ਉਮੀਦ ਕਰ ਰਹੇ ਹੋਣਗੇ ਕਿ ਕਪਤਾਨ ਉਨ੍ਹਾਂ ਨੂੰ ਮੈਚ ਵਿਚ ਮੌਕੇ ਦੇਣ।

ਦੂਜੇ ਪਾਸੇ ਕੀਵੀ ਟੀਮ ਲਈ 15ਵੇਂ ਤੋਂ ਲੈ ਕੇ 20ਵੇਂ ਓਵਰਾਂ ਦੌਰਾਨ ਤੇਜ਼ ਬੱਲੇਬਾਜ਼ੀ ਕਰਨੀ ਕਾਫੀ ਔਖੀ ਹੋਈ ਹੈ। ਈਡਨ ਗਾਰਡਨ ਦਾ ਮੈਦਾਨ ਬੱਲੇਬਾਜ਼ਾਂ ਲਈ ਕਾਫੀ ਵਧੀਆ ਹੈ ਤੇ ਨਵੰਬਰ ਵਿਚ ਬਾਅਦ ਵਿਚ ਬੱਲੇਬਾਜ਼ੀ ਕਰਨ ਵਾਲੀ ਟੀਮ ਲਈ ਤਰੇਲ ਕਾਰਨ ਕਾਫੀ ਆਸਾਨੀ ਹੋਵੇਗੀ।


 


ਸੰਗੀਤ ਜਗਤ ਲਈ ਦੁਖਦਾਈ ਖ਼ਬਰ! ਗੁਰਮੀਤ ਬਾਵਾ ਨਹੀਂ ਰਹੇ


 


ਸਲਮਾਨ ਖਾਨ ਤੋਂ ਦੀਪਿਕਾ ਪਾਦੁਕੋਣ ਤੱਕ, ਇਹ ਸਟਾਰਸ ਨੇ ਕੀਤਾ ਸੈਕਸ ਲਾਈਫ ਬਾਰੇ ਵੱਡਾ ਖੁਲਾਸਾ