IND VS RSA T20 Series: IPL 15 ਖ਼ਤਮ ਹੋਣ ਤੋਂ ਬਾਅਦ ਭਾਰਤ ਨੂੰ ਦੱਖਣੀ ਅਫਰੀਕਾ ਦੇ ਖਿਲਾਫ ਪੰਜ ਮੈਚਾਂ ਦੀ T20 ਸੀਰੀਜ਼ ਖੇਡਣੀ ਹੈ। ਇਸ ਸੀਰੀਜ਼ 'ਚ ਕਈ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਜਾ ਸਕਦਾ ਹੈ। ਜਿਸ ਵਿੱਚ ਰੋਹਿਤ ਸ਼ਰਮਾ, ਕੇਐਲ ਰਾਹੁਲ, ਜਸਪ੍ਰੀਤ ਬੁਮਰਾਹ, ਪੰਤ, ਅਤੇ ਕੋਹਲੀ ਨੂੰ ਆਰਾਮ ਦਿੱਤਾ ਜਾ ਸਕਦਾ ਹੈ। ਜਿਸ ਤੋਂ ਬਾਅਦ ਟੀਮ ਇੰਡੀਆ ਦੇ ਅਗਲੇ ਕਪਤਾਨ ਨੂੰ ਲੈ ਕੇ ਕਈ ਨਾਂ ਸਾਹਮਣੇ ਆ ਰਹੇ ਹਨ। ਜਿਸ 'ਚ ਸ਼ਿਖਰ ਧਵਨ ਅਤੇ ਹਾਰਦਿਕ ਧਵਨ ਸਭ ਤੋਂ ਅੱਗੇ ਹਨ।


ਹਾਰਦਿਕ ਜਾਂ ਧਵਨ ਨੂੰ ਮਿਲ ਸਕਦੀ ਕਪਤਾਨੀ


ਦੱਖਣੀ ਅਫਰੀਕਾ ਸੀਰੀਜ਼ 'ਚ ਅਗਲੇ ਬੀਜੀ ਪ੍ਰੋਗਰਾਮ ਦੇ ਮੱਦੇਨਜ਼ਰ ਚੋਣਕਾਰ ਰੋਹਿਤ ਸ਼ਰਮਾ, ਕੇਐੱਲ ਰਾਹੁਲ, ਜਸਪ੍ਰੀਤ ਬੁਮਰਾਹ, ਪੰਤ ਅਤੇ ਕੋਹਲੀ ਨੂੰ ਆਰਾਮ ਦੇ ਸਕਦੇ ਹਨ, ਅਜਿਹੇ 'ਚ ਧਵਨ ਜਾਂ ਹਾਰਦਿਕ ਉਨ੍ਹਾਂ ਦੀ ਗੈਰ-ਮੌਜੂਦਗੀ 'ਚ ਟੀਮ ਦੀ ਕਪਤਾਨੀ ਕਰ ਸਕਦੇ ਹਨ। ਹਾਰਦਿਕ ਨੇ ਆਈਪੀਐਲ ਵਿੱਚ ਆਪਣੀ ਕਪਤਾਨੀ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ। ਅਜਿਹੇ 'ਚ ਉਹ ਇਸ ਦੌੜ 'ਚ ਸਭ ਤੋਂ ਅੱਗੇ ਹੈ। ਇਸ ਤੋਂ ਇਲਾਵਾ ਭਾਰਤ ਨੂੰ ਇਸ ਤੋਂ ਬਾਅਦ ਆਇਰਲੈਂਡ ਖਿਲਾਫ ਟੀ-20 ਸੀਰੀਜ਼ ਵੀ ਖੇਡਣੀ ਹੈ।


ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ 9 ਜੂਨ ਤੋਂ ਨਵੀਂ ਦਿੱਲੀ 'ਚ ਸ਼ੁਰੂ ਹੋਵੇਗੀ। ਇਸ ਤੋਂ ਬਾਅਦ ਬਾਕੀ ਮੈਚ ਕ੍ਰਮਵਾਰ ਕਟਕ, ਵਿਸ਼ਾਖਾਪਟਨਮ, ਰਾਜਕੋਟ ਅਤੇ ਬੈਂਗਲੁਰੂ ਵਿੱਚ ਖੇਡੇ ਜਾਣਗੇ।


ਇੰਗਲੈਂਡ ਦੌਰੇ ਤੋਂ ਪਹਿਲਾਂ ਦਿੱਤਾ ਜਾ ਰਿਹਾ ਹੈ ਆਰਾਮ


ਭਾਰਤ ਦੇ ਸੀਨੀਅਰ ਖਿਡਾਰੀਆਂ ਬਾਰੇ ਗੱਲ ਕਰਦਿਆਂ ਬੀਸੀਸੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਘੱਟੋ-ਘੱਟ ਸਾਢੇ ਤਿੰਨ ਹਫ਼ਤਿਆਂ ਤੱਕ ਪੂਰਾ ਆਰਾਮ ਮਿਲੇਗਾ। ਰੋਹਿਤ, ਵਿਰਾਟ, ਕੇਐਲ, ਰਿਸ਼ਭ ਅਤੇ ਜਸਪ੍ਰੀਤ ਸੀਮਤ ਓਵਰਾਂ ਦੀ ਲੜੀ ਅਤੇ ਪੰਜਵੇਂ ਟੈਸਟ ਲਈ ਸਿੱਧੇ ਇੰਗਲੈਂਡ ਜਾਣਗੇ। ਇੰਗਲੈਂਡ ਸੀਰੀਜ਼ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਇਨ੍ਹਾਂ ਖਿਡਾਰੀਆਂ ਨੂੰ ਆਰਾਮ ਦੇ ਰਹੇ ਹਾਂ ਤਾਂ ਜੋ ਉਹ ਆਪਣੇ ਆਪ ਨੂੰ ਤਰੋਤਾਜ਼ਾ ਰੱਖ ਸਕਣ।


ਇਹ ਵੀ ਪੜ੍ਹੋ: ਪੰਜਾਬ 'ਚ ਕਿਸਾਨ ਨੇ 4 ਏਕੜ ਜ਼ਮੀਨ ਲਈ ਲਗਾਈ ਹੁਣ ਤੱਕ ਦੀ ਸਭ ਤੋਂ ਵੱਧ ਬੋਲੀ, 1 ਸਾਲ ਦੀ ਲੀਜ਼ ਲਈ ਅਦਾ ਕੀਤੇ 33.10 ਲੱਖ ਰੁਪਏ