ਨਵੀਂ ਦਿੱਲੀ: ਕੇਂਦਰੀ ਜਾਂਚ ਏਜੰਸੀ (CBI) ਨੇ ਸਾਲ 2019 'ਚ ਆਯੋਜਿਤ ਆਈ.ਪੀ.ਐੱਲ. ਨੂੰ ਲੈ ਕੇ ਇੱਕ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਕੇਂਦਰੀ ਜਾਂਚ ਏਜੰਸੀ ਨੇ ਕਿਹਾ ਹੈ ਕਿ ਪਾਕਿਸਤਾਨ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਆਈਪੀਐਲ 2019 'ਚ ਸੱਟੇਬਾਜ਼ੀ ਨੈੱਟਵਰਕ ਨੇ ਮੈਚਾਂ ਨੂੰ ਪ੍ਰਭਾਵਿਤ ਕੀਤਾ ਸੀ। ਸੀਬੀਆਈ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਬੀਆਈ ਨੇ ਕਥਿਤ ਤੌਰ 'ਤੇ ਮੈਚ ਫਿਕਸਿੰਗ ਅਤੇ ਸੱਟੇਬਾਜ਼ੀ ਦੇ ਦੋਸ਼ 'ਚ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਆਈਪੀਐਲ 2019 ਵਿੱਚ, ਮੁੰਬਈ ਨੇ ਫਾਈਨਲ ਵਿੱਚ ਚੇਨਈ ਸੁਪਰ ਕਿੰਗਜ਼ ਨੂੰ 1 ਦੌੜਾਂ ਨਾਲ ਹਰਾ ਕੇ ਰੋਮਾਂਚਕ ਜਿੱਤ ਦਰਜ ਕੀਤੀ। ਆਈਪੀਐਲ ਸੱਟੇਬਾਜ਼ੀ ਵਿੱਚ ਪਾਕਿਸਤਾਨ ਦੇ ਸਬੰਧਾਂ ਕਾਰਨ ਸੀਬੀਆਈ ਨੇ ਦੋ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੀਬੀਆਈ ਦੀ ਐਫਆਈਆਰ ਮੁਤਾਬਕ ਇਹ ਐਫਆਈਆਰ ਸਰੋਤ ਆਧਾਰਿਤ ਜਾਣਕਾਰੀ ਦੇ ਆਧਾਰ ’ਤੇ ਦਰਜ ਕੀਤੀ ਗਈ ਹੈ। ਜਿਸ ਵਿੱਚ ਸ਼ੱਕੀ ਮੁਲਜ਼ਮਾਂ ਦੇ ਨਾਂ ਲਿਖੇ ਗਏ ਹਨ। ਸੱਜਣ ਸਿੰਘ ਜੋਧਪੁਰ ਰਾਜਸਥਾਨ, ਪ੍ਰਭੂ ਮੀਨਾ ਜੈਪੁਰ ਰਾਜਸਥਾਨ, ਰਾਮ ਅਵਤਾਰ ਜੈਪੁਰ ਰਾਜਸਥਾਨ, ਅਮਿਤ ਸ਼ਰਮਾ ਜੈਪੁਰ ਰਾਜਸਥਾਨ, ਅਣਪਛਾਤਾ ਪ੍ਰਾਈਵੇਟ ਨੌਕਰ, ਅਣਪਛਾਤਾ ਪਬਲਿਕ ਸਰਵੈਂਟ, ਇੱਕ ਹੋਰ ਪਾਕਿਸਤਾਨੀ ਸ਼ੱਕੀ।
ਸੀਬੀਆਈ ਮੁਤਾਬਕ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਆਈਪੀਐਲ ਵਿੱਚ ਸੱਟੇਬਾਜ਼ੀ ਦਾ ਇੱਕ ਵੱਡਾ ਨੈੱਟਵਰਕ ਕੰਮ ਕਰ ਰਿਹਾ ਹੈ, ਜਿਸ ਵਿੱਚ ਕੁਝ ਪਾਕਿਸਤਾਨੀ ਸੱਟੇਬਾਜ਼ ਵੀ ਸ਼ਾਮਲ ਹਨ। ਜਿਨ੍ਹਾਂ ਨੇ ਸੱਟੇਬਾਜ਼ੀ ਲਈ ਕਈ ਫਰਜ਼ੀ ਆਈਡੀ ਕੇਵਾਈਸੀ ਰਾਹੀਂ ਬੈਂਕ ਏਸੀ ਵੀ ਖੋਲ੍ਹੇ ਹਨ। ਵਿਦੇਸ਼ਾਂ ਵਿੱਚ ਬੈਠੇ ਲੋਕ ਵੀ ਬੈਟਿੰਗ ਰੈਕੇਟ ਰਾਹੀਂ ਹਵਾਲਾ ਟਰਾਂਸਜੈਕਸ਼ਨ ਕਰ ਰਹੇ ਹਨ। FIR ਵਿੱਚ ਦਰਜ ਨਾਮ ਦੀ ਸੱਟੇਬਾਜ਼ੀ ਨੈੱਟਵਰਕਿੰਗ ਦਾ ਇੱਕ ਵੱਡਾ ਹਿੱਸਾ ਹੈ।
ਸੀਬੀਆਈ ਦਾ ਕਹਿਣਾ ਹੈ ਕਿ ਉਸ ਨੂੰ ਕੁਝ ਵਿਅਕਤੀਆਂ ਦੇ ਨੈਟਵਰਕ ਬਾਰੇ ਪਤਾ ਲੱਗਾ ਹੈ, ਜੋ ਸਾਲ 2019 ਵਿੱਚ ਦਿੱਲੀ ਵਿੱਚ ਹੋਏ ਆਈਪੀਐਲ ਦੌਰਾਨ ਕ੍ਰਿਕਟ ਸੱਟੇਬਾਜ਼ੀ ਵਿੱਚ ਸ਼ਾਮਲ ਸਨ। ਇਹ ਨੈੱਟਵਰਕ ਪਾਕਿਸਤਾਨ ਤੋਂ ਮਿਲੇ ਇਨਪੁਟਸ ਦੇ ਆਧਾਰ 'ਤੇ ਮੈਚਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਦਾ ਸੀ।
ਇਹ ਵੀ ਪੜ੍ਹੋ: South Africa Tour of India: ਦੱਖਣੀ ਅਫਰੀਕਾ ਸੀਰੀਜ਼ ਤੋਂ ਬ੍ਰੇਕ ਨਹੀਂ ਲੈਣਗੇ ਰੋਹਿਤ ਸ਼ਰਮਾ, ਬਣਾ ਸਕਦੇ ਹਨ ਇਹ ਵਿਸ਼ਵ ਰਿਕਾਰਡ