ਕੋਲਕਾਤਾ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਆਖਰੀ ਮੈਚ ਦਾ ਹੀਰੋ ਰਾਹੁਲ ਤ੍ਰਿਪਾਠੀ ਇਸ ਮੈਚ ਵਿਚ ਸਿਰਫ 4 ਦੌੜਾਂ ਹੀ ਬਣਾ ਸਕਿਆ। ਉਸ ਨੂੰ ਮੁਹੰਮਦ ਸ਼ਮੀ ਨੇ ਆਊਟ ਕੀਤਾ। ਇਸ ਤੋਂ ਬਾਅਦ ਨਿਤੀਸ਼ ਰਾਣਾ 2 ਦੌੜਾਂ ਬਣਾ ਕੇ ਆਊਟ ਹੋਏ। ਕੇਕੇਆਰ ਸ਼ੁਰੂਆਤੀ ਛੇ ਓਵਰਾਂ ਵਿਚ ਦੋ ਵਿਕਟਾਂ 'ਤੇ 25 ਦੌੜਾਂ ਹੀ ਬਣਾ ਸਕੀ। ਪਾਵਰ ਪਲੇਅ ਵਿਚ ਇਹ ਇਸ ਸੀਜ਼ਨ ਦਾ ਦੂਜਾ ਸਭ ਤੋਂ ਘੱਟ ਸਕੋਰ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਦਿੱਲੀ ਕੈਪੀਟਲਸ ਨੇ ਦੁਬਈ ਵਿਚ ਪੰਜਾਬ ਖਿਲਾਫ 3 ਵਿਕਟਾਂ 'ਤੇ 23 ਦੌੜਾਂ ਬਣਾਈਆਂ ਸੀ। ਇਸ ਦੇ ਨਾਲ ਹੀ ਰਾਜਸਥਾਨ ਰਾਇਲਜ਼ ਨੇ ਆਬੂ ਧਾਬੀ 'ਚ ਮੁੰਬਈ ਇੰਡੀਅਨਜ਼ ਖਿਲਾਫ 3 ਵਿਕਟਾਂ 'ਤੇ 31 ਦੌੜਾਂ ਬਣਾਈਆਂ ਸੀ।
ਕੋਲਕਾਤਾ ਨੇ 2 ਵਾਰ ਖਿਤਾਬ ਜਿੱਤਿਆ, ਪੰਜਾਬ ਨੂੰ ਅਜੇ ਵੀ ਇੰਤਜ਼ਾਰ:
ਕੋਲਕਾਤਾ ਨੇ ਆਈਪੀਐਲ ਦੇ ਇਤਿਹਾਸ ਵਿਚ ਹੁਣ ਤਕ ਦੋ ਵਾਰ (2014, 2012) ਫਾਈਨਲ ਖੇਡਿਆ ਹੈ ਅਤੇ ਦੋਵੇਂ ਵਾਰ ਚੈਂਪੀਅਨ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਇੱਕ ਵਾਰ ਵੀ ਖ਼ਿਤਾਬ ਨਹੀਂ ਜਿੱਤ ਸਕਿਆ ਹੈ। 2014 ਵਿਚ ਉਸਨੇ ਫਾਈਨਲ ਵਿਚ ਥਾਂ ਬਣਾਈ, ਪਰ ਕੋਲਕਾਤਾ ਤੋਂ 3 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਕਾਗਰਸੀਆਂ ਵਲੋਂ ਰੋਇਆ ਜਾ ਰਿਹਾ ਕੋਲੇ ਅਤੇ ਯੂਰੀਆ ਦੀ ਘਾਟ ਦਾ ਰੌਣਾ, ਮਨਪ੍ਰੀਤ ਨੇ ਸਿੱਧੂ-ਰੰਧਾਵਾ ਬਿਆਨਬਾਜ਼ੀ 'ਤੇ ਝਾੜਿਆ ਪੱਲਾ
ਮੁੜ ਸਿਨੇਮਾ ਘਰਾਂ 'ਚ ਦਿਖੇਗੀ ਪੀ.ਐਮ ਮੋਦੀ ਦੀ ਬਾਇਓਪਿਕ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904