ਟੀ-20 ਸੀਰੀਜ਼: ਇੰਗਲੈਂਡ ਲਗਾਤਾਰ ਛੇਵੀਂ ਟੀ-20 ਸੀਰੀਜ਼ ਜਿੱਤਣ ਤੋਂ ਖੁੰਝ ਗਿਆ। ਪਾਕਿਸਤਾਨ ਨੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਦਾ ਆਖਰੀ ਮੈਚ ਜਿੱਤ ਕੇ ਇੰਗਲੈਂਡ ਦਾ ਜੇਤੂ ਰੱਥ ਰੋਕ ਦਿੱਤਾ।


ਪਾਕਿਸਤਾਨ ਨੇ ਇੰਗਲੈਂਡ ਨੂੰ ਆਖਰੀ ਟੀ-20 'ਚ 5 ਰਨ ਨਾਲ ਹਰਾ ਦਿੱਤਾ। ਇਸ ਦੇ ਨਾਲ ਸੀਰੀਜ਼ 1-1 ਨਾਲ ਡਰਾਅ ਹੋ ਗਈ। ਸੀਰੀਜ਼ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ, ਜਦਕਿ ਦੂਜਾ ਮੈਚ ਇੰਗਲੈਂਡ ਨੇ 5 ਵਿਕਟਾਂ ਨਾਲ ਜਿੱਤਿਆ ਸੀ।


ਮੈਨਚੇਸਟਰ ਦੇ ਓਲਟ ਟ੍ਰੈਫਡ ਮੈਦਾਨ 'ਤੇ ਪਾਕਿਸਤਨ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 4 ਵਿਕਟਾਂ 'ਤੇ 190 ਰਨ ਬਣਾਏ। ਇਸ ਦੇ ਜਵਾਬ 'ਚ ਇੰਗਲਿੰਸ਼ ਟੀਮ 8 ਵਿਕਟਾਂ ਗਵਾ ਕੇ 185 ਰਨ ਬਣਾ ਸਕੀ। ਮੁਹੰਮਦ ਹਫੀਜ਼ ਨੂੰ 'ਮੈਨ ਆਫ ਦ ਮੈਚ' ਤੇ 'ਸੀਰੀਜ਼' ਚੁਣਿਆ ਗਿਆ।


ਹਫੀਜ਼ ਨੇ ਸੀਰੀਜ਼ 'ਚ 155 ਰਨ ਬਣਾਏ ਸੀ। ਪਾਕਿਸਤਾਨ ਵੱਲੋਂ 19 ਸਾਲ ਦੇ ਹੈਦਰ ਅਲੀ ਨੇ ਆਪਣੇ ਡੈਬੀਊ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹੈਦਰ ਨੇ 54 ਰਨ ਦੀ ਪਾਰੀ ਖੇਡੀ। ਹੈਦਰ ਡੈਬੀਊ ਮੈਚ 'ਚ ਅਰਧ ਸੈਂਕੜਾ ਲਗਾਉਣ ਵਾਲੇ ਪਹਿਲੇ ਪਾਕਿਸਤਾਨੀ ਬੱਲੇਬਾਜ਼ ਬਣ ਗਏ ਹਨ।


ਦੇਸ਼ ਭਰ 'ਚੋਂ ਪੰਜਾਬ ਦੀਆਂ ਜੇਲ੍ਹਾਂ ਦਾ ਸਭ ਤੋਂ ਮਾੜਾ ਹਾਲ, NCRB ਦਾ ਦਾਅਵਾ


ਲੌਕਡਾਊਨ 'ਚ ਢਿੱਲ ਦਾ ਸਨੀ ਲਿਓਨ ਨੇ ਲਿਆ ਲਾਹਾ, ਦੇਖੋ ਤਸਵੀਰਾਂ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ