ਚੰਡੀਗੜ੍ਹ: ਭਾਰਤ ਦੇ ਸਾਬਕਾ ਕ੍ਰਿਕਟਰ ਤੇ ਬੀਜੇਪੀ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ਾਹਿਦ ਅਫ਼ਰੀਦੀ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖ਼ਿਲਾਫ਼ ਕੀਤੀ ਟਿੱਪਣੀ 'ਤੇ ਪਲਟਵਾਰ ਕੀਤਾ ਹੈ। ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਕਲਿੱਪ 'ਚ ਸ਼ਾਹਿਦ ਅਫ਼ਰੀਦੀ ਨੂੰ ਪੀਐਮ ਨਰੇਂਦਰ ਮੋਦੀ ਦੀ ਆਲੋਚਨਾ ਕਰਦੇ ਸੁਣਿਆ ਗਿਆ।
ਅਫ਼ਰੀਦੀ ਦੀ ਟਿੱਪਣੀ ਖ਼ਿਲਾਫ਼ ਗੰਭੀਰ ਨੇ ਲਿਖਿਆ ਪਾਕਿਸਤਾਨ ਕੋਲ ਸੱਤ ਲੱਖ ਫੋਰਸ ਹੈ, ਜਿਸ ਨੂੰ 20 ਕਰੋੜ ਲੋਕਾਂ ਦਾ ਸਮਰਥਨ ਹਾਸਲ ਹੈ। ਇਹ ਗੱਲਾਂ 16 ਸਾਲ ਦਾ ਆਦਮੀ @SAfridiOfficial ਕਹਿੰਦਾ ਹੈ। ਫਿਰ ਵੀ ਕਸ਼ਮੀਰ ਲਈ 70 ਸਾਲ ਤੋਂ ਭੀਖ ਮੰਗ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਫ਼ਰੀਦੀ, ਇਮਰਾਨ ਖ਼ਾਨ ਤੇ ਬਾਜਵਾ ਜਿਹੇ ਜੋਕਰ ਪਾਕਿਸਤਾਨ ਦੇ ਲੱਖਾਂ ਲੋਕਾਂ ਨੂੰ ਮੂਰਖ ਬਣਾਉਣ ਲਈ ਭਾਰਤ ਤੇ ਪੀਐਮ ਮੋਦੀ ਖ਼ਿਲਾਫ਼ ਜ਼ਹਿਰ ਉਗਲ ਸਕਦੇ ਹਨ ਪਰ ਜਜਮੈਂਟ ਡੇਅ ਤਕ ਕਸ਼ਮੀਰ ਨਹੀਂ ਮਿਲੇਗਾ। ਗੰਭੀਰ ਨੇ ਜਵਾਬ 'ਚ ਕਿਹਾ, "ਬੰਗਲਾਦੇਸ਼ ਯਾਦ ਹੈ?"
ਇਹ ਵੀ ਪੜ੍ਹੋ: ਮੋਦੀ ਸਰਕਾਰ ਨੂੰ ਆਇਆ ਖੇਤੀ ਸੁਧਾਰਾਂ ਦਾ ਖਿਆਲ, ਨਵੇਂ ਕਾਨੂੰਨ ਬਣਾਉਣ ਦੀ ਤਿਆਰੀ
ਇਸ ਤੋਂ ਪਹਿਲਾਂ ਵੀ ਸ਼ਾਹਦ ਅਫ਼ਰੀਦੀ ਨੇ ਕਸ਼ਮੀਰੀਆਂ ਦੇ ਸਮਰਥਨ ਲਈ ਸ਼ੁਰੂ ਕੀਤੇ ਗਏ ਕਸ਼ਮੀਰ ਆਵਰ ਪ੍ਰੋਗਰਾਮ ਨੂੰ ਆਪਣਾ ਸਮਰਥਨ ਦਿੱਤਾ ਸੀ। ਉਨ੍ਹਾਂ ਦੇ ਨਾਲ-ਨਾਲ ਕਈ ਪਾਕਿਸਤਾਨੀ ਕ੍ਰਿਕਟਰ ਸਮੇਂ-ਸਮੇਂ 'ਤੇ ਕਸ਼ਮੀਰ ਨੂੰ ਲੈ ਕੇ ਭਾਰਤ ਵਿਰੋਧੀ ਬਿਆਨ ਦਿੰਦੇ ਰਹੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ