IPL 2020: ਰਾਇਲ ਚੈਲੇਂਜਰਜ਼ ਬੰਗਲੌਰ ਦੇ ਕਪਤਾਨ ਵਿਰਾਟ ਕੋਹਲੀ ਨੇ ਸਨਰਾਈਜ਼ਰਸ ਹੈਦਰਾਬਾਦ ਖਿਲਾਫ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਪੰਜ ਵਿਕਟਾਂ ਦੀ ਹਾਰ ਲਈ ਬੱਲੇਬਾਜ਼ਾਂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਬੱਲੇਬਾਜ਼ੀ ਵਿੱਚ ਹਿੰਮਤ ਨਹੀਂ ਵਿਖਾਈ। ਰੋਇਲ ਚੈਲੇਂਜਰਜ਼ ਬੈਂਗਲੁਰੂ ਨੂੰ ਸੱਤ ਵਿਕਟਾਂ 'ਤੇ 120 ਦੌੜਾਂ 'ਤੇ ਢੇਰ ਕਰਨ ਤੋਂ ਬਾਅਦ ਸਨਰਾਈਜ਼ਰਜ਼ ਹੈਦਰਾਬਾਦ ਨੇ ਸਾਹਾ (39) ਅਤੇ ਮਨੀਸ਼ ਪਾਂਡੇ (26) ਦੇ ਵਿਚਕਾਰ ਦੂਜੇ ਵਿਕਟ ਲਈ 50 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ 14.1 ਓਵਰਾਂ 'ਚ ਪੰਜ ਵਿਕਟਾਂ 'ਤੇ 121 ਦੌੜਾਂ ਦੀ ਜਿੱਤ ਦਰਜ ਕੀਤੀ।

ਬੰਗਲੌਰ ਵਲੋਂ ਸਲਾਮੀ ਬੱਲੇਬਾਜ਼ ਜੋਸ਼ ਫਿਲਿਪ (32) ਨੂੰ ਛੱਡ ਕੇ 30 ਦੌੜਾਂ ਦਾ ਅੰਕੜਾ ਪਾਰ ਨਹੀਂ ਕੀਤਾ। ਕੋਹਲੀ ਨੇ ਬਾਅਦ ਵਿੱਚ ਕਿਹਾ, “ਇਹ ਦੌੜਾਂ ਕਾਫ਼ੀ ਨਹੀਂ ਸੀ। ਅਸੀਂ ਸੋਚਿਆ ਸੀ ਕਿ 140 ਦਾ ਸਕੋਰ ਵਧੀਆ ਰਹੇਗਾ, ਪਰ ਸਥਿਤੀ 'ਚ ਬਹੁਤ ਤਬਦੀਲੀ ਆਈ, ਜਿਸ ਦੀ ਸਾਨੂੰ ਉਮੀਦ ਨਹੀਂ ਸੀ। ਇਹ ਅਜੀਬ ਹੈ ਅਸੀਂ ਸੋਚਿਆ ਸੀ ਕਿ ਮੌਸਮ ਚੰਗਾ ਰਹੇਗਾ ਅਤੇ ਜ਼ਿਆਦਾ ਤ੍ਰੇਲ ਨਹੀਂ ਪਵੇਗੀ।”

ਪੰਜਾਬ ਦੀ ਦਰਦਨਾਕ ਕਹਾਣੀ! ਹਮੇਸ਼ਾਂ ਸੰਘਰਸ਼ ਦੀਆਂ ਭੱਠੀਆਂ 'ਚ ਤਪੇ ਪੰਜਾਬੀ

ਉਨ੍ਹਾਂ ਕਿਹਾ, “ਮੈਨੂੰ ਲਗਦਾ ਹੈ ਕਿ ਪੂਰੀ ਪਾਰੀ ਦੌਰਾਨ ਅਸੀਂ ਬੱਲੇ ਨਾਲ ਦਲੇਰੀ ਵਾਲਾ ਪ੍ਰਦਰਸ਼ਨ ਨਹੀਂ ਕੀਤਾ। ਵਿਰੋਧੀ ਗੇਂਦਬਾਜ਼ਾਂ ਨੇ ਸਹੀ ਲਾਈਨ ਅਤੇ ਲੰਬਾਈ ਤੋਂ ਗੇਂਦਬਾਜ਼ੀ ਕੀਤੀ ਅਤੇ ਪਿੱਚ ਦੀ ਚੰਗੀ ਵਰਤੋਂ ਕੀਤੀ।” ਕੋਹਲੀ ਨੇ ਕਿਹਾ ਕਿ ਹੁਣ ਉਸ ਨੂੰ ਆਪਣਾ ਆਖਰੀ ਮੈਚ ਕਿਸੇ ਵੀ ਸਥਿਤੀ ਵਿੱਚ ਜਿੱਤਣਾ ਹੋਵੇਗਾ। ਉਨ੍ਹਾਂ ਕਿਹਾ, “ਸਥਿਤੀ ਸਪਸ਼ਟ ਹੈ। ਆਖਰੀ ਮੈਚ ਜਿੱਤ ਕੇ ਟੌਪ ਦੇ ਦੋ ਵਿੱਚ ਥਾਂ ਬਣਾਓ। ਇਹ ਸ਼ਾਨਦਾਰ ਮੈਚ ਹੋਵੇਗਾ ਕਿਉਂਕਿ ਦੋਵੇਂ ਟੀਮਾਂ (ਦਿੱਲੀ ਰਾਜਧਾਨੀ ਵਿਰੁੱਧ ਮੁਕਾਬਲਾ) ਦੇ 14 ਅੰਕ ਹਨ।"

ਦੂਜੇ ਪਾਸੇ ਸਨਰਾਈਜ਼ਰਜ਼ ਦੇ ਕਪਤਾਨ ਡੇਵਿਡ ਵਾਰਨਰ ਨੇ ਗੇਂਦਬਾਜ਼ਾਂ ਨੂੰ ਜਿੱਤ ਦਾ ਸਿਹਰਾ ਦਿੱਤਾ। ਵਾਰਨਰ ਨੇ ਕਿਹਾ, “ਜਦੋਂ ਅਸੀਂ ਇਥੇ ਆਏ ਤਾਂ ਸਾਨੂੰ ਪਤਾ ਸੀ ਕਿ ਕੁਆਲੀਫਾਈ ਕਰਨ ਲਈ ਸਾਨੂੰ ਟੌਪ ਦੀਆਂ ਟੀਮਾਂ ਨੂੰ ਹਰਾਉਣਾ ਹੋਵੇਗਾ। ਅਸੀਂ ਚੰਗੇ ਸੰਤੁਲਨ ਤੇ ਚੰਗੀ ਭਾਈਵਾਲੀ ਨਾਲ ਜਿੱਤੇ।”

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ