RR vs PBKS: IPL ਦੇ 16ਵੇਂ ਸੀਜ਼ਨ 'ਚ ਪੰਜਾਬ ਕਿੰਗਜ਼ ਦੀ ਟੀਮ ਦੀ ਜਿੱਤ ਦਾ ਸਿਲਸਿਲਾ ਦੂਜੇ ਮੈਚ 'ਚ ਵੀ ਜਾਰੀ ਰਿਹਾ, ਜਦੋਂ ਉਸ ਨੇ ਰਾਜਸਥਾਨ ਰਾਇਲਜ਼ ਨੂੰ 5 ਦੌੜਾਂ ਨਾਲ ਹਰਾ ਦਿੱਤਾ। ਇਸ ਮੈਚ 'ਚ ਰਾਜਸਥਾਨ ਦੀ ਟੀਮ ਨੂੰ 198 ਦੌੜਾਂ ਦਾ ਟੀਚਾ ਮਿਲਿਆ, ਜਿਸ ਤੋਂ ਬਾਅਦ ਉਹ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 192 ਦੌੜਾਂ ਹੀ ਬਣਾ ਸਕੀ। ਇਸ ਮੈਚ ਵਿੱਚ ਪੰਜਾਬ ਕਿੰਗਜ਼ (PBKS) ਲਈ ਨਾਥਨ ਐਲਿਸ ਨੇ ਗੇਂਦਬਾਜ਼ੀ ਵਿੱਚ ਸਭ ਤੋਂ ਵੱਧ 4 ਵਿਕਟਾਂ ਲਈਆਂ।


ਇਸ ਮੈਚ ਵਿੱਚ 198 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਰਾਜਸਥਾਨ ਰਾਇਲਜ਼ ਲਈ ਓਪਨਿੰਗ ਵਿੱਚ ਰਵੀਚੰਦਰਨ ਅਸ਼ਵਿਨ ਨੂੰ ਯਸ਼ਸਵੀ ਜੈਸਵਾਲ ਦੇ ਨਾਲ ਮੈਦਾਨ ਵਿੱਚ ਭੇਜਿਆ ਗਿਆ। ਯਸ਼ਸਵੀ ਜੈਸਵਾਲ ਨੇ ਆਪਣੀ ਪਾਰੀ ਦੀ ਪਹਿਲੀ ਗੇਂਦ 'ਤੇ ਛੱਕਾ ਜੜਿਆ ਪਰ ਇਸ ਤੋਂ ਬਾਅਦ 8 ਗੇਂਦਾਂ 'ਤੇ 11 ਦੌੜਾਂ ਬਣਾ ਕੇ ਆਪਣੀ ਵਿਕਟ ਅਰਸ਼ਦੀਪ ਨੂੰ ਦੇ ਦਿੱਤੀ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਜੋਸ ਬਟਲਰ ਨੇ ਅਸ਼ਵਿਨ ਦੇ ਨਾਲ ਮਿਲ ਕੇ ਸਕੋਰ ਨੂੰ ਅੱਗੇ ਵਧਾਉਣਾ ਸ਼ੁਰੂ ਕਰ ਦਿੱਤਾ।


ਰਾਜਸਥਾਨ ਦੀ ਟੀਮ ਨੂੰ 26 ਦੇ ਸਕੋਰ 'ਤੇ ਦੂਜਾ ਝਟਕਾ ਅਸ਼ਵਿਨ ਦੇ ਰੂਪ 'ਚ ਲੱਗਾ, ਜੋ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਬਟਲਰ ਅਤੇ ਸੈਮਸਨ ਵਿਚਾਲੇ ਤੀਜੇ ਵਿਕਟ ਲਈ 14 ਗੇਂਦਾਂ 'ਚ 31 ਦੌੜਾਂ ਦੀ ਸਾਂਝੇਦਾਰੀ ਹੋਈ। ਰਾਜਸਥਾਨ ਨੂੰ ਤੀਜਾ ਵੱਡਾ ਝਟਕਾ 57 ਦੇ ਸਕੋਰ 'ਤੇ ਜੋਸ ਬਟਲਰ ਦੇ ਰੂਪ 'ਚ ਲੱਗਾ, ਜੋ 19 ਦੇ ਨਿੱਜੀ ਸਕੋਰ 'ਤੇ ਨਾਥਨ ਐਲਿਸ ਦਾ ਸ਼ਿਕਾਰ ਬਣੇ।


ਇੱਥੋਂ ਕਪਤਾਨ ਸੰਜੂ ਸੈਮਸਨ ਨੇ ਦੇਵਦੱਤ ਪਡੀਕਲ ਨਾਲ ਮਿਲ ਕੇ ਸਕੋਰ ਨੂੰ ਅੱਗੇ ਵਧਾਇਆ, ਜਿਸ ਵਿੱਚ ਚੌਥੇ ਵਿਕਟ ਲਈ ਦੋਵਾਂ ਵਿਚਾਲੇ 34 ਦੌੜਾਂ ਦੀ ਸਾਂਝੇਦਾਰੀ ਦੇਖਣ ਨੂੰ ਮਿਲੀ। ਸੈਮਸਨ 25 ਗੇਂਦਾਂ ਵਿੱਚ 42 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਪੈਵੇਲੀਅਨ ਪਰਤ ਗਏ। ਰਾਜਸਥਾਨ ਦੀ ਟੀਮ 124 ਦੇ ਸਕੋਰ ਤੱਕ ਆਪਣੀਆਂ 6 ਅਹਿਮ ਵਿਕਟਾਂ ਗੁਆ ਚੁੱਕੀ ਸੀ।


ਸ਼ਿਮਰੋਨ ਹੇਟਮਾਇਰ ਨੇ ਇਸ ਮੈਚ 'ਚ ਟੀਮ ਨੂੰ ਜਿੱਤ ਦਿਵਾਉਣ ਲਈ ਤੇਜ਼ ਦੌੜਾਂ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ 18 ਗੇਂਦਾਂ 'ਚ 35 ਦੌੜਾਂ ਦੀ ਤੇਜ਼ ਪਾਰੀ ਖੇਡ ਕੇ ਪੈਵੇਲੀਅਨ ਪਰਤ ਗਿਆ ਅਤੇ ਰਾਜਸਥਾਨ ਦੀ ਟੀਮ ਨੂੰ ਇਸ ਮੈਚ 'ਚ 5 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ਵਿੱਚ ਪੰਜਾਬ ਵੱਲੋਂ ਨਾਥਨ ਐਲਿਸ ਨੇ 4 ਵਿਕਟਾਂ ਲਈਆਂ ਜਦਕਿ ਅਰਸ਼ਦੀਪ ਸਿੰਘ ਨੇ 2 ਵਿਕਟਾਂ ਲਈਆਂ।


ਇਸ ਮੈਚ 'ਚ ਪੰਜਾਬ ਕਿੰਗਜ਼ ਟੀਮ ਦੀ ਪਾਰੀ ਦੀ ਗੱਲ ਕਰੀਏ ਤਾਂ ਕਪਤਾਨ ਸ਼ਿਖਰ ਧਵਨ ਅਤੇ ਪ੍ਰਭਸਿਮਰਨ ਸਿੰਘ ਦੀ ਜੋੜੀ ਨੇ ਬੱਲੇ ਨਾਲ ਕਾਫੀ ਅਹਿਮ ਭੂਮਿਕਾ ਨਿਭਾਈ। ਜਿਸ 'ਚ ਦੋਵਾਂ ਵਿਚਾਲੇ ਪਹਿਲੀ ਵਿਕਟ ਲਈ 90 ਦੌੜਾਂ ਦੀ ਸਾਂਝੇਦਾਰੀ ਹੋਈ। ਇਸ ਮੈਚ ਵਿੱਚ ਪ੍ਰਭਸਿਮਰਨ ਸਿੰਘ 34 ਗੇਂਦਾਂ ਵਿੱਚ 60 ਦੌੜਾਂ ਬਣਾਉਣ ਵਿੱਚ ਕਾਮਯਾਬ ਰਿਹਾ।


ਇਹ ਵੀ ਪੜ੍ਹੋ: IPL 2023 : ਸ਼ਿਖਰ ਧਵਨ ਦੀ ਵਜ੍ਹਾ ਨਾਲ ਜ਼ਖ਼ਮੀ ਹੋਏ ਭਾਨੁਕਾ ਰਾਜਪਕਸ਼ੇ, ਬੱਲੇਬਾਜ਼ੀ ਕੀਤੇ ਬਿਨ੍ਹਾਂ ਹੀ ਸਟੇਡੀਅਮ 'ਚੋਂ ਗਏ ਬਾਹਰ


ਇਸ ਮੈਚ 'ਚ ਆਖਰੀ ਦਮ ਤੱਕ ਬੱਲੇਬਾਜ਼ੀ ਕਰਦੇ ਹੋਏ ਕਪਤਾਨ ਸ਼ਿਖਰ ਧਵਨ ਨੇ 56 ਗੇਂਦਾਂ 'ਚ 9 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 86 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਪੰਜਾਬ ਦੀ ਟੀਮ 20 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 197 ਦੌੜਾਂ ਹੀ ਬਣਾ ਸਕੀ। ਰਾਜਸਥਾਨ ਲਈ ਮੈਚ ਵਿੱਚ ਜੇਸਨ ਹੋਲਡਰ 2 ਜਦਕਿ ਰਵੀਚੰਦਰਨ ਅਸ਼ਵਿਨ ਅਤੇ ਯੁਜਵੇਂਦਰ ਚਾਹਲ 1-1 ਵਿਕਟ ਲੈਣ ਵਿੱਚ ਕਾਮਯਾਬ ਰਹੇ।


ਇਹ ਵੀ ਪੜ੍ਹੋ: High Milk Prices : ਦੁੱਧ ਮਹਿੰਗਾ ਹੋਣ ਕਾਰਨ ਡੇਅਰੀ ਉਤਪਾਦਾਂ ਦੀਆਂ ਵਧੀਆਂ ਕੀਮਤਾਂ , ਸਰਕਾਰ ਰਾਹਤ ਦੇਣ ਲਈ ਕਰ ਰਹੀ ਹੈ ਦਰਾਮਦ 'ਤੇ ਵਿਚਾਰ