Nitish Rana Sanju Samson Kolkata Knight Riders vs Rajasthan Royals IPL 2022: ਕੋਲਕਾਤਾ ਨਾਈਟ ਰਾਈਡਰਜ਼ ਨੇ ਆਈਪੀਐਲ 2022 ਦੇ 47ਵੇਂ ਮੈਚ ਵਿੱਚ ਰਾਜਸਥਾਨ ਰਾਇਲਜ਼ ਨੂੰ 7 ਵਿਕਟਾਂ ਨਾਲ ਹਰਾਇਆ। ਕੋਲਕਾਤਾ ਲਈ ਨਿਤੀਸ਼ ਰਾਣਾ ਅਤੇ ਰਿੰਕੂ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰਾਜਸਥਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 153 ਦੌੜਾਂ ਦਾ ਟੀਚਾ ਦਿੱਤਾ। ਜਵਾਬ ਵਿੱਚ ਕੋਲਕਾਤਾ ਨੇ 19.1 ਓਵਰਾਂ ਵਿੱਚ ਮੈਚ ਜਿੱਤ ਲਿਆ। ਇਸ ਦੌਰਾਨ ਨਿਤੀਸ਼ ਨੇ ਅਜੇਤੂ 48 ਦੌੜਾਂ ਬਣਾਈਆਂ। ਜਦਕਿ ਰਿੰਕੂ ਸਿੰਘ ਨੇ ਨਾਬਾਦ 42 ਦੌੜਾਂ ਬਣਾਈਆਂ।


ਰਾਜਸਥਾਨ ਵੱਲੋਂ ਦਿੱਤੇ ਟੀਚੇ ਦਾ ਪਿੱਛਾ ਕਰਦਿਆਂ ਕੋਲਕਾਤਾ ਲਈ ਬਾਬਾ ਇੰਦਰਜੀਤ ਅਤੇ ਆਰੋਨ ਫਿੰਚ ਓਪਨਿੰਗ ਕਰਨ ਆਏ। ਇੰਦਰਜੀਤ 16 ਗੇਂਦਾਂ ਵਿੱਚ 15 ਦੌੜਾਂ ਬਣਾ ਕੇ ਆਊਟ ਹੋ ਗਿਆ। ਜਦਕਿ ਫਿੰਚ ਸਿਰਫ 4 ਦੌੜਾਂ ਦੇ ਨਿੱਜੀ ਸਕੋਰ 'ਤੇ ਪੈਵੇਲੀਅਨ ਪਰਤ ਗਏ। ਕਪਤਾਨ ਸ਼੍ਰੇਅਸ ਅਈਅਰ ਨੇ 34 ਦੌੜਾਂ ਦੀ ਪਾਰੀ ਖੇਡੀ। ਉਸ ਨੇ 32 ਗੇਂਦਾਂ ਦਾ ਸਾਹਮਣਾ ਕਰਦਿਆਂ 3 ਚੌਕੇ ਅਤੇ 1 ਛੱਕਾ ਲਗਾਏ। ਆਖ਼ਰ ਵਿੱਚ ਨਿਤੀਸ਼ ਨੇ 37 ਗੇਂਦਾਂ ਵਿੱਚ ਅਜੇਤੂ 48 ਦੌੜਾਂ ਬਣਾਈਆਂ। ਉਸ ਦੀ ਪਾਰੀ ਵਿੱਚ 3 ਚੌਕੇ ਅਤੇ 2 ਛੱਕੇ ਸ਼ਾਮਲ ਸੀ। ਜਦਕਿ ਰਿੰਕੂ ਸਿੰਘ ਨੇ 23 ਗੇਂਦਾਂ 'ਤੇ ਅਜੇਤੂ 42 ਦੌੜਾਂ ਬਣਾਈਆਂ। ਉਸ ਦੀ ਪਾਰੀ ਵਿੱਚ 6 ਚੌਕੇ ਅਤੇ ਇੱਕ ਛੱਕਾ ਸ਼ਾਮਲ ਸੀ।


ਰਾਜਸਥਾਨ ਲਈ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੇ ਚੰਗੀ ਗੇਂਦਬਾਜ਼ੀ ਕੀਤੀ। ਉਸ ਨੇ 4 ਓਵਰਾਂ 'ਚ 25 ਦੌੜਾਂ ਦੇ ਕੇ ਇੱਕ ਵਿਕਟ ਲਈ। ਰਵੀਚੰਦਰਨ ਅਸ਼ਵਿਨ ਨੇ 4 ਓਵਰਾਂ 'ਚ 33 ਦੌੜਾਂ ਦਿੱਤੀਆਂ। ਹਾਲਾਂਕਿ ਉਸ ਨੂੰ ਇੱਕ ਵੀ ਵਿਕਟ ਨਹੀਂ ਮਿਲੀ। ਕ੍ਰਿਸ਼ਨਾ ਨੇ 4 ਓਵਰਾਂ 'ਚ 37 ਦੌੜਾਂ ਦੇ ਕੇ ਇੱਕ ਵਿਕਟ ਲਈ। ਯੁਜਵੇਂਦਰ ਚਾਹਲ ਨੇ 4 ਓਵਰਾਂ 'ਚ 31 ਦੌੜਾਂ ਦਿੱਤੀਆਂ। ਹਾਲਾਂਕਿ ਉਸ ਨੂੰ ਇੱਕ ਵੀ ਵਿਕਟ ਨਹੀਂ ਮਿਲੀ।


ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਰਾਇਲਜ਼ ਨੇ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 152 ਦੌੜਾਂ ਬਣਾਈਆਂ। ਇਸ ਦੌਰਾਨ ਸੰਜੂ ਸੈਮਸਨ ਨੇ ਅਰਧ ਸੈਂਕੜਾ ਜੜਿਆ। ਉਸ ਨੇ 49 ਗੇਂਦਾਂ ਵਿੱਚ 7 ​​ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 54 ਦੌੜਾਂ ਬਣਾਈਆਂ। ਸ਼ਿਮਰੋਨ ਹੇਟਮਾਇਰ ਨੇ ਅੰਤ ਵਿੱਚ ਸ਼ਾਨਦਾਰ ਬੱਲੇਬਾਜ਼ੀ ਕੀਤੀ। ਉਸ ਨੇ 13 ਗੇਂਦਾਂ 'ਤੇ ਨਾਬਾਦ 27 ਦੌੜਾਂ ਬਣਾਈਆਂ। ਹੇਟਮਾਇਰ ਨੇ 2 ਛੱਕੇ ਅਤੇ 1 ਚੌਕਾ ਲਗਾਇਆ। ਰਿਆਨ ਪਰਾਗ ਨੇ 19 ਅਤੇ ਜੋਸ ਬਟਲਰ ਨੇ 22 ਦੌੜਾਂ ਦਾ ਯੋਗਦਾਨ ਪਾਇਆ।


ਕੋਲਕਾਤਾ ਲਈ ਟਿਮ ਸਾਊਦੀ ਨੇ 2 ਵਿਕਟਾਂ ਲਈਆਂ। ਉਸ ਨੇ 4 ਓਵਰਾਂ 'ਚ 46 ਦੌੜਾਂ ਦਿੱਤੀਆਂ। ਉਮੇਸ਼ ਯਾਦਵ ਨੇ 4 ਓਵਰਾਂ 'ਚ 24 ਦੌੜਾਂ ਦੇ ਕੇ ਇਕ ਵਿਕਟ ਲਈ। ਇਸ ਦੌਰਾਨ ਉਨ੍ਹਾਂ ਨੇ ਮੇਡਨ ਓਵਰ ਕੱਢਿਆ। ਅਨੁਕੁਲ ਰਾਏ ਅਤੇ ਸ਼ਿਵਮ ਮਾਵੀ ਨੂੰ ਵੀ ਇੱਕ-ਇੱਕ ਵਿਕਟ ਮਿਲੀ। ਸੁਨੀਲ ਨਰਾਇਣ ਨੂੰ ਇਕ ਵੀ ਸਫਲਤਾ ਨਹੀਂ ਮਿਲੀ।


ਇਹ ਵੀ ਪੜ੍ਹੋ: Kartik Aaryan in Chandigarh: ਚੰਡੀਗੜ੍ਹ 'ਚ ਕਾਰਤਿਕ ਆਰੀਅਨ ਨੇ ਇਸ ਅੰਦਾਜ਼ 'ਚ ਕੀਤੀ ਫਿਲਮ 'ਭੂਲ ਭੁੱਲਇਆ 2' ਦਾ ਪ੍ਰਮੋਸ਼ਨ