ਨਵੀਂ ਦਿੱਲੀ: ਮਹੇਂਦਰ ਸਿੰਘ ਧੋਨੀ ਦੇ ਭਵਿੱਖ ਨੂੰ ਲੈ ਕੇ ਨਵੀਂ ਚੋਣ ਕਮੇਟੀ ਦਾ ਵੀ ਉਹ ਹੀ ਰੁਖ ਹੈ, ਜੋ ਸਾਬਕਾ ਚੀਫ ਸਿਲੈਕਟਰ ਐਮਐਸਕੇ ਪ੍ਰਸਾਦ ਦਾ ਸੀ। ਪ੍ਰਸਾਦ ਨੇ ਇਸੇ ਸਾਲ ਜਨਵਰੀ 'ਚ ਕਿਹਾ ਸੀ ਕਿ ਧੋਨੀ ਦੀ ਟੀਮ ਇੰਡੀਆ 'ਚ ਤਾਂ ਹੀ ਵਾਪਸੀ ਹੋਵੇਗੀ ਜੇ ਉਹ ਆਈਪੀਐਲ 'ਚ ਚੰਗਾ ਪ੍ਰਦਰਸ਼ਨ ਕਰਨਗੇ। ਸੂਤਰਾਂ ਮੁਤਾਬਕ ਨਵੇਂ ਚੀਫ ਸਿਲੈਕਟਰ ਸੁਨੀਲ ਜੋਸ਼ੀ ਵੀ ਧੋਨੀ ਨੂੰ ਲੈ ਕੇ ਇਹ ਹੀ ਰਾਏ ਰੱਖਦੇ ਹਨ।


ਇਹ ਵੀ ਪੜ੍ਹੋ:

ਬੋਰਡ ਦੇ ਸੂਤਰਾਂ ਮੁਤਾਬਕ ਇਸ ਸਾਲ ਅਕਤੂਬਰ-ਨਵੰਬਰ 'ਚ ਹੋਣ ਵਾਲੇ ਟੀ-20 ਵਰਲਡ ਕੱਪ ਲਈ ਜਦ ਟੀਮ ਇੰਡੀਆ ਚੁਣੀ ਜਾਵੇਗੀ, ਤਾਂ ਆਈਪੀਐਲ ਤੋਂ ਬਾਅਦ ਹੋਣ ਵਾਲੇ ਟੂਰਨਾਮੈਂਟ ਦੇ ਪ੍ਰਦਰਸ਼ਨ 'ਤੇ ਵੀ ਚੋਣ ਕਮੇਟੀ ਦੀਆਂ ਨਜ਼ਰਾਂ ਰਹਿਣਗੀਆਂ ਪਰ ਇਸ ਟੂਰਨਾਮੈਂਟ 'ਚ ਵਧੀਆ ਪਰਫਾਰਮ ਕਰਨ ਵਾਲੇ ਦਾ ਪੱਲਾ ਭਾਰੀ ਰਹੇਗਾ।

ਇਹ ਵੀ ਪੜ੍ਹੋ:

ਪੀਵੀ ਸਿੰਧੂ ਬਣੀ ਪਹਿਲੀ ਬੀਬੀਸੀ ਇੰਡੀਅਨ ਸਪੋਰਟਸਵੁਮਨ ਆਫ ਦ ਇਅਰ

ਧੋਨੀ 8 ਮਹੀਨੇ ਤੋਂ ਅੰਤਰਾਸ਼ਟਰੀ ਕ੍ਰਿਕਟ ਤੋਂ ਦੂਰ ਹਨ। ਉਨ੍ਹਾਂ ਪਿਛਲੇ ਸਾਲ ਵਰਲਡ ਕੱਪ ਦੇ ਸੈਮੀਫਾਈਨਲ ਤੋਂ ਬਾਅਦ ਕੋਈ ਅੰਤਰਾਸ਼ਟਰੀ ਮੁਕਾਬਲਾ ਨਹੀਂ ਖੇਡਿਆ। ਉਹ ਫਿਲਹਾਲ ਆਈਪੀਐਲ ਲਈ ਚੇਨਈ 'ਚ ਤਿਆਰੀ ਕਰ ਰਹੇ ਹਨ।