Asian Para Games 2023: ਏਸ਼ੀਆਈ ਪੈਰਾ ਖੇਡਾਂ 2023 ਵਿੱਚ ਭਾਰਤ ਦੀ ਝੋਲੀ ਵਿੱਚ ਕਈ ਤਮਗੇ ਪੈ ਰਹੇ ਹਨ। ਕਿਉਂਕਿ ਇਸ ਵਾਰ ਟੀ-64 ਪੁਰਸ਼ਾਂ ਦੀ ਉੱਚੀ ਛਾਲ ਮੁਕਾਬਲੇ ਵਿੱਚ ਭਾਰਤ ਦੇ ਹਿੱਸੇ ਦੋ ਤਮਗੇ ਆਏ ਹਨ। ਪ੍ਰਵੀਨ ਕੁਮਾਰ, ਜਿਨ੍ਹਾਂ ਨੇ ਟੋਕੀਓ 2021 ਵਿੱਚ ਪੈਰਾਲੰਪਿਕ ਵਿੱਚ ਵੀ ਚਾਂਦੀ ਦਾ ਤਮਗਾ ਜਿੱਤਿਆ ਸੀ, ਉਨ੍ਹਾਂ ਨੇ ਏਸ਼ੀਆਈ ਪੈਰਾ ਖੇਡਾਂ ਵਿੱਚ 2.02 ਮੀਟਰ ਦੀ ਛਾਲ ਨਾਲ ਸੋਨ ਤਮਗਾ ਆਪਣੇ ਨਾਂਅ ਕਰ ਲਿਆ ਹੈ। ਇਸੇ ਤਰ੍ਹਾਂ ਊਨੀ ਰੇਣੂ ਨੇ ਇਸੇ ਈਵੈਂਟ ਵਿੱਚ 1.95 ਮੀਟਰ ਦੀ ਛਾਲ ਮਾਰ ਕੇ ਕਾਂਸੀ ਦਾ ਤਮਗਾ ਆਪਣੀ ਝੋਲੀ ਵਿੱਚ ਪਾ ਲਿਆ ਹੈ।


ਇਹ ਵੀ ਪੜ੍ਹੋ: Bishan Singh Bedi Passes Away: ਨਹੀਂ ਰਹੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ, 77 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ


ਇਨ੍ਹਾਂ ਭਾਰਤੀ ਖਿਡਾਰੀਆਂ ਨੇ ਏਸ਼ੀਅਨ ਪੈਰਾ ਖੇਡਾਂ 2023 ਵਿੱਚ ਜਿੱਤੇ ਤਮਗ਼ੇ 


ਅਵਨੀ ਲੇਖਰਾ (R2 10m ਏਅਰ ਰਾਈਫਲ ਸਟੈਂਡ SH1)- ਗੋਲਡ
ਸ਼ੈਲੇਸ਼ ਕੁਮਾਰ (ਹਾਈ ਜੰਪ ਟੀ63) – ਗੋਲਡ
ਮਰਿਯੱਪਨ ਥੰਗਾਵੇਲੂ (ਹਾਈ ਜੰਪ ਟੀ63) – ਚਾਂਦੀ
ਗੋਵਿੰਦਭਾਈ ਰਾਮਸਿੰਘਭਾਈ (ਉੱਚੀ ਛਾਲ T63) – ਕਾਂਸੀ
ਪ੍ਰਣਵ ਸੁਰਮਾ (ਕਲੱਬ ਥ੍ਰੋ F51) - ਗੋਲਡ
ਧਰਮਬੀਰ (ਕਲੱਬ ਥਰੋਅ F51)-ਚਾਂਦੀ
ਅਮਿਤ ਕੁਮਾਰ (ਕਲੱਬ ਥਰੋਅ F51)- ਕਾਂਸੀ
ਪ੍ਰਾਚੀ ਯਾਦਵ (ਮਹਿਲਾ ਕੈਨੋ VL2) - ਚਾਂਦੀ
ਮੋਨੂੰ ਘਾਂਗਾਸ (ਪੁਰਸ਼ਾਂ ਦਾ ਸ਼ਾਟ ਪੁਟ F11) - ਕਾਂਸੀ



ਦੱਸ ਦਈਏ ਕਿ ਚੀਨ ਦੇ ਹਾਂਗਜ਼ੂ ਵਿੱਚ ਏਸ਼ਿਆਈ ਖੇਡਾਂ ਦੇ ਆਯੋਜਨ ਤੋਂ ਬਾਅਦ ਹੁਣ ਏਸ਼ੀਅਨ ਪੈਰਾ ਖੇਡਾਂ 2023 ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਖੇਡਾਂ ਦਾ ਉਦਘਾਟਨੀ ਸਮਾਰੋਹ ਐਤਵਾਰ (22 ਅਕਤੂਬਰ) ਸ਼ਾਮ ਨੂੰ ਹੋਇਆ। ਇਸ ਵਾਰ ਏਸ਼ੀਅਨ ਪੈਰਾ ਖੇਡਾਂ ਵਿੱਚ 22 ਖੇਡਾਂ ਵਿੱਚ ਕੁੱਲ 566 ਸੋਨ ਤਗਮੇ ਦਾਅ ’ਤੇ ਹਨ। ਇਨ੍ਹਾਂ ਖੇਡਾਂ ਵਿੱਚ 43 ਦੇਸ਼ਾਂ ਦੇ ਲਗਭਗ 4000 ਪੈਰਾ ਐਥਲੀਟ ਭਾਗ ਲੈ ਰਹੇ ਹਨ। ਇਸ ਵਿਚਾਲੇ ਅਵਨੀ ਲੇਖਰਾ ਨੇ ਗੋਲਡ ਮੈਡਲ ਆਪਣੇ ਨਾਂਅ ਕੀਤਾ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।



ਇਹ ਵੀ ਪੜ੍ਹੋ: Asian Para Games: ਨਿਸ਼ਾਦ ਕੁਮਾਰ ਨੇ ਪੁਰਸ਼ਾਂ ਦੀ ਉੱਚੀ ਛਾਲ ਵਿੱਚ ਜਿੱਤਿਆ ਸੋਨ ਤਮਗ਼ਾ