ਸ਼ੋਏਬ ਅਖਤਰ ਨੇ ਉਹ ਪਲ ਯਾਦ ਕੀਤਾ ਜਦੋਂ ਧੋਨੀ ਨੇ ਉਸ ਨੂੰ ਇੰਨਾ ਪ੍ਰੇਸ਼ਾਨ ਕੀਤਾ ਸੀ ਕਿ ਅਖਤਰ ਨੇ ਗੇਂਦ ਨੂੰ ਧੋਨੀ ਦੇ ਸਰੀਰ 'ਤੇ ਸੁੱਟ ਦਿੱਤਾ। ਅਖਤਰ ਨੇ ਅਜਿਹਾ ਪਹਿਲੀ ਵਾਰ ਦੂਸਰੇ ਟੈਸਟ 'ਚ ਭਾਰਤ ਖਿਲਾਫ 2006 ਦੀ ਲੜੀ ਦੌਰਾਨਕੀਤਾ ਸੀ।
ਅਖਤਰ ਨੇ ਸ਼ਨੀਵਾਰ ਨੂੰ ਆਕਾਸ਼ ਚੋਪੜਾ ਨੂੰਯੂਟਿਊਬ ਚੈਨਲ 'ਤੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਮੈਂ ਫੈਸਲਾਬਾਦ 'ਚ 8-9 ਓਵਰ ਸੁੱਟੇ ਸੀ। ਇਹ ਇਕ ਤੇਜ਼ ਸਪੇਲ ਸੀ ਅਤੇ ਧੋਨੀ ਨੇ ਸੈਂਕੜਾ ਬਣਾਇਆ। ਮੈਂ ਜਾਣ ਬੁੱਝ ਕੇ ਧੋਨੀ ਨੂੰ ਬੀਮਰ ਦਿੱਤਾ ਅਤੇ ਫਿਰ ਉਸ ਤੋਂ ਮੁਆਫੀ ਮੰਗੀ।
ਉਨ੍ਹਾਂ ਕਿਹਾ, “ਇਹ ਮੇਰੀ ਜ਼ਿੰਦਗੀ ਦਾ ਪਹਿਲਾ ਮੌਕਾ ਸੀ ਜਦੋਂ ਮੈਂ ਜਾਣ ਬੁੱਝ ਕੇ ਬੀਮਰ ਗੇਂਦਬਾਜ਼ੀ ਕੀਤੀ। ਮੈਨੂੰ ਇਹ ਨਹੀਂ ਕਰਨਾ ਚਾਹੀਦਾ ਸੀ ਮੈਨੂੰ ਇਸ ਦਾ ਬਹੁਤ ਅਫ਼ਸੋਸ ਹੈ। ਉਹ ਬਹੁਤ ਵਧੀਆ ਖੇਡ ਰਿਹਾ ਸੀ ਅਤੇ ਵਿਕਟ ਬਹੁਤ ਹੌਲੀ ਸੀ। ਹਾਲਾਂਕਿ ਮੈਂ ਜਿਸ ਗੇਂਦ 'ਤੇ ਗੇਂਦਬਾਜ਼ੀ ਕਰ ਰਿਹਾ ਸੀ ਉਹ ਇੱਕ ਹਿੱਟ ਸੀ, ਪਰ ਅੰਤ ਵਿੱਚ ਮੈਂ ਨਿਰਾਸ਼ ਹੋ ਗਿਆ।
ਆਈਪੀਐਲ ਤੋਂ ਪਹਿਲਾਂ ਯੁਜਵੇਂਦਰ ਚਾਹਲ ਨੂੰ ਮਿਲੀਆ ਹਮਸਫਰ, ਕੋਰਿਓਗ੍ਰਾਫਰ ਨੂੰ ਦੇ ਬੈਠੇ ਦਿਲ
25 ਸਾਲ ਦੀ ਉਮਰ ਵਿੱਚ ਧੋਨੀ ਨੇ ਆਪਣਾ ਪਹਿਲਾ ਟੈਸਟ ਸੈਂਕੜਾ ਬਣਾਇਆ ਸੀ ਉਸ ਨੇ ਫੈਸਲਾਬਾਦ ਟੈਸਟ ਦੀ ਪਹਿਲੀ ਪਾਰੀ ਵਿੱਚ ਇੱਕ ਸ਼ਾਨਦਾਰ 148 ਦੌੜਾਂ ਬਣਾਈਆਂ ਸੀ। ਅਖਤਰ ਨੇ ਜਿਸ ਸਪੈਲ ਦਾ ਜ਼ਿਕਰ ਕੀਤਾ ਸੀ, ਉਸ ਵਿੱਚ ਧੋਨੀ ਨੇ ਇੱਕ ਓਵਰ ਵਿੱਚ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਨੂੰ ਤਿੰਨ ਚੌਕੇ ਜੜੇ। ਇਸ ਤੋਂ ਬਾਅਦ ਅਖਤਰ ਨੇ ਐਂਗਲ ਬਦਲ ਕੇ ਧੋਨੀ ਨੂੰ ਬੀਮਰ ਮਾਰੀ ਸੀ, ਜੋ ਸਿੱਧਾ ਬਾਊਂਡਰੀ 'ਤੇ ਚੱਲੀ ਗਈ।
'ਆਪ' ਨੇ ਖਿੱਚੀ 2022 ਦੀਆਂ ਚੋਣਾਂ ਦੀ ਤਿਆਰੀ, ਭੰਗ ਕੀਤਾ ਪਾਰਟੀ ਦਾ ਸਮੁੱਚਾ ਢਾਂਚਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਸ਼ੋਏਬ ਅਖ਼ਤਰ ਨੇ ਦੱਸਿਆ ਧੋਨੀ ਤੋਂ ਦੁਖੀ ਹੋ ਕੇ ਜਾਣਬੁਝ ਕੇ ਕੀਤਾ ਸੀ ਇਹ ਕੰਮ, ਅੱਜ ਵੀ ਹੁੰਦਾ ਪਛਤਾਵਾ
ਏਬੀਪੀ ਸਾਂਝਾ
Updated at:
08 Aug 2020 08:41 PM (IST)
ਸ਼ੋਏਬ ਅਖਤਰ ਨੇ ਉਹ ਪਲ ਯਾਦ ਕੀਤਾ ਜਦੋਂ ਧੋਨੀ ਨੇ ਉਸ ਨੂੰ ਇੰਨਾ ਪ੍ਰੇਸ਼ਾਨ ਕੀਤਾ ਸੀ ਕਿ ਅਖਤਰ ਨੇ ਗੇਂਦ ਨੂੰ ਧੋਨੀ ਦੇ ਸਰੀਰ 'ਤੇ ਸੁੱਟ ਦਿੱਤਾ। ਅਖਤਰ ਨੇ ਅਜਿਹਾ ਪਹਿਲੀ ਵਾਰ ਦੂਸਰੇ ਟੈਸਟ 'ਚ ਭਾਰਤ ਖਿਲਾਫ 2006 ਦੀ ਲੜੀ ਦੌਰਾਨਕੀਤਾ ਸੀ।
- - - - - - - - - Advertisement - - - - - - - - -