ਨਵੀਂ ਦਿੱਲੀ: ਭਾਰਤ ਤੇ ਸ਼੍ਰੀਲੰਕਾ ਵਿਚਾਲੇ 24 ਫਰਵਰੀ ਤੋਂ ਟੀ-20 ਸੀਰੀਜ਼ ਖੇਡੀ ਜਾਵੇਗੀ। ਇਸ ਲਈ ਸ਼੍ਰੀਲੰਕਾ ਨੇ ਟੀਮ ਦਾ ਐਲਾਨ ਕਰ ਦਿੱਤਾ ਹੈ। ਦਾਸੁਨ ਸ਼ਨਕਾ ਭਾਰਤ ਦੌਰੇ 'ਤੇ ਟੀ-20 ਸੀਰੀਜ਼ ਦੀ ਕਪਤਾਨੀ ਕਰਨਗੇ। ਟੀਮ ਵਿੱਚ ਤਜ਼ਰਬੇਕਾਰ ਖਿਡਾਰੀਆਂ ਦੇ ਨਾਲ-ਨਾਲ ਨੌਜਵਾਨ ਖਿਡਾਰੀ ਵੀ ਸ਼ਾਮਲ ਹਨ। ਇਸ 'ਚ ਦਿਨੇਸ਼ ਚਾਂਦੀਮਲ, ਚਰਿਥ ਅਸਲੰਕਾ ਤੇ ਕੁਸਲ ਮੈਂਡਿਸ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

Continues below advertisement


ਸ਼੍ਰੀਲੰਕਾ ਦੀ ਟੀਮ ਫਰਵਰੀ ਦੇ ਆਖਰੀ ਹਫਤੇ ਭਾਰਤ ਦਾ ਦੌਰਾ ਕਰੇਗੀ। ਇੱਥੇ ਉਹ ਟੀ-20 ਤੇ ਟੈਸਟ ਸੀਰੀਜ਼ ਖੇਡੇਗੀ। ਟੀ-20 ਸੀਰੀਜ਼ ਦਾ ਪਹਿਲਾ ਮੈਚ 24 ਫਰਵਰੀ ਨੂੰ ਲਖਨਊ 'ਚ ਖੇਡਿਆ ਜਾਵੇਗਾ। ਜਦਕਿ ਦੂਜਾ ਤੇ ਤੀਜਾ ਮੈਚ 26 ਤੇ 27 ਫਰਵਰੀ ਨੂੰ ਧਰਮਸ਼ਾਲਾ ਵਿੱਚ ਖੇਡਿਆ ਜਾਵੇਗਾ। ਇਸ ਤੋਂ ਬਾਅਦ 4 ਮਾਰਚ ਤੋਂ ਦੋ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾਵੇਗੀ।


ਸ਼੍ਰੀਲੰਕਾ ਖਿਲਾਫ ਟੀ-20 ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ, ਸੱਟ ਲੱਗਣ ਕਾਰਨ ਬਾਹਰ ਹੋ ਸਕਦਾ ਇਹ ਖਿਡਾਰੀ


ਦੱਸ ਦਈਏ ਕਿ ਸ਼੍ਰੀਲੰਕਾ ਤੋਂ ਪਹਿਲਾਂ ਭਾਰਤ ਨੇ ਵੀ ਟੀਮ ਦਾ ਐਲਾਨ ਕੀਤਾ ਸੀ। ਭਾਰਤ ਨੇ ਰਿਤੂਰਾਜ ਗਾਇਕਵਾੜ, ਸੂਰਿਆਕੁਮਾਰ ਯਾਦਵ, ਦੀਪਕ ਹੁੱਡਾ, ਵੈਂਕਟੇਸ਼ ਅਈਅਰ, ਸ਼੍ਰੇਅਸ ਅਈਅਰ, ਅਵੇਸ਼ ਖਾਨ, ਰਵੀ ਬਿਸ਼ਨੋਈ ਤੇ ਹਰਸ਼ਲ ਪਟੇਲ ਸਮੇਤ ਕਈ ਨੌਜਵਾਨ ਖਿਡਾਰੀਆਂ ਨੂੰ ਵੀ ਟੀਮ ਵਿੱਚ ਸ਼ਾਮਲ ਕੀਤਾ ਹੈ।


ਭਾਰਤ ਖਿਲਾਫ ਟੀ-20 ਸੀਰੀਜ਼ ਲਈ ਸ਼੍ਰੀਲੰਕਾ ਦੀ ਟੀਮ


ਦਾਸੁਨ ਸ਼ਨਾਕਾ (ਕਪਤਾਨ), ਪਥੁਮ ਨਿਸਾਂਕਾ, ਕੁਸਲ ਮੈਂਡਿਸ, ਚਰਿਤ ਅਸਲੰਕਾ (ਉਪ-ਕਪਤਾਨ), ਦਿਨੇਸ਼ ਚਾਂਦੀਮਲ, ਦਾਨੁਸ਼ਕਾ ਗੁਣਾਤਿਲਕ, ਕਾਮਿਲ ਮਿਸ਼ਰਾ, ਜੈਨੀਥ ਲਿਆਨੇਗੇ, ਵਨਿੰਦੂ ਹਸਾਰੰਗਾ, ਚਮਿਕਾ ਕਰੁਣਾਰਾਤਨੇ, ਲਾਹਿਰੂ ਕੁਮਾਰਾ, ਬਿਨੁਰਾ ਫਰਨਾਂਡੋ, ਸ਼ਿਰਾਨ ਫਰਨਾਂਡੋ, ਮਹੇਸ਼ ਦਿਕਸ਼ਾਨਾ, ਜੈਫਰੀ ਵਾਂਡਰਸੇ, ਪ੍ਰਵੀਨ ਜੈਵਿਕਰਮਾ, ਆਸ਼ੀਅਨ ਡੈਨੀਅਲ।


 


ਰੋਹਿਤ ਸ਼ਰਮਾ ਦੀ ਅਗਵਾਈ 'ਚ ਟੀਮ ਇੰਡੀਆ ਦਾ ਕਮਾਲ, 6 ਸਾਲ 'ਚ ਪਹਿਲੀ ਵਾਰ ICC ਟੀ20 ਰੈਂਕਿੰਗ 'ਚ ਨੰਬਰ ਵਨ