ਰਾਇਲ ਚੈਲੇਂਜਰਜ਼ ਬੈਂਗਲੁਰੂ ਦੀ ਇੰਡੀਅਨ ਪ੍ਰੀਮੀਅਰ ਲੀਗ ਦੇ 13 ਵੇਂ ਸੀਜ਼ਨ ਦਾ ਸਫ਼ਰ ਖ਼ਤਮ ਹੋ ਗਿਆ ਹੈ। ਐਲੀਮੀਨੇਟਰ ਮੈਚ 'ਚ ਹੈਦਰਾਬਾਦ ਦੇ ਹੱਥੋਂ ਆਰਸੀਬੀ ਨੂੰ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਆਰਸੀਬੀ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ 131 ਦੌੜਾਂ ਬਣਾਉਣ ਦੇ ਯੋਗ ਸੀ। ਪਰ ਕਪਤਾਨ ਵਿਰਾਟ ਕੋਹਲੀ ਬੱਲੇਬਾਜ਼ਾਂ ਦੀ ਬਜਾਏ ਹਾਰ ਦੇ ਲਈ ਫੀਲਡਿੰਗ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।


ਵਿਰਾਟ ਕੋਹਲੀ ਦਾ ਮੰਨਣਾ ਹੈ ਕਿ ਟੀਮ ਨੂੰ ਕੇਨ ਵਿਲੀਅਮਸਨ ਦਾ ਕੈਚ ਛੱਡਣਾ ਮਹਿੰਗਾ ਪਿਆ। ਦੇਵਦੱਤ ਪਡਿਕਲ ਨੇ ਕੇਨ ਦਾ ਬਾਊਂਡਰੀ 'ਤੇ ਕੈਚ ਕਰ ਲਿਆ ਸੀ, ਪਰ ਬਾਊਂਡਰੀ ਲਾਈਨ ਦੇ ਅੰਦਰ ਜਾਣ ਤੋਂ ਬਾਅਦ ਉਸ ਨੂੰ ਉਹ ਕੈਚ ਛਡਣਾ ਪਿਆ। ਹਾਲਾਂਕਿ, ਪਡਿਕਲ ਨੇ ਆਪਣੀ ਕੋਸ਼ਿਸ਼ ਨਾਲ ਟੀਮ ਲਈ ਪੰਜ ਅਹਿਮ ਦੌੜਾਂ ਬਚਾਈਆਂ।

ਨਾਲਾਗੜ੍ਹ ਦੇ ਮਹਾਰਾਜੇ ਨਾਲ ਡਿਨਰ ਕਰਨ ਪਹੁੰਚੀ ਕੰਗਣਾ ਰਣੌਤ, ਵਾਇਰਲ ਹੋਈਆਂ ਸ਼ਾਹੀ ਪਾਰਟੀ ਦੀਆਂ ਤਸਵੀਰਾਂ

ਆਰਸੀਬੀ ਕਪਤਾਨ ਦਾ ਮੰਨਣਾ ਹੈ ਕਿ ਮੈਚ ਜਿੱਤਣ ਲਈ ਤੁਹਾਨੂੰ ਅਜਿਹੇ ਮਹੱਤਵਪੂਰਣ ਮੌਕਿਆਂ ਦਾ ਲਾਭ ਉਠਾਉਣਾ ਪਏਗਾ। ਵਿਰਾਟ ਨੇ ਕਿਹਾ, “ਜੇਕਰ ਉਹ ਕੈਚ ਫੜ ਲੈਂਦੇ ਤਾਂ ਮੈਚ ਦਾ ਨਤੀਜਾ ਕੁਝ ਹੋਰ ਹੋ ਸਕਦਾ ਸੀ। ਕੇਨ ਦੇ ਕ੍ਰੀਜ਼ 'ਤੇ ਰਹਿਣ ਨਾਲ ਦੋਵਾਂ ਟੀਮਾਂ ਦੇ ਵਿੱਚ ਫਰਕ ਖਤਮ ਹੋ ਗਿਆ ਤੇ ਆਰਸੀਬੀ ਦੇ ਹਿੱਸੇ ਹਾਰ ਆਈ।

ਹਾਲਾਂਕਿ, ਵਿਰਾਟ ਕੋਹਲੀ ਨੇ 20 ਸਾਲਾ ਨੌਜਵਾਨ ਦੇਵਦੱਤ ਪਡਿਕਲ ਦੀ ਪ੍ਰਸ਼ੰਸਾ ਕੀਤੀ ਹੈ। ਵਿਰਾਟ ਕੋਹਲੀ ਨੇ ਕਿਹਾ, “ਦੇਵਦੱਤ ਨੇ ਪਹਿਲੇ ਸੀਜ਼ਨ ਵਿੱਚ ਹੀ ਕਮਾਲ ਕੀਤਾ ਹੈ। ਡੈਬਿਊ ਸੀਜ਼ਨ ਵਿੱਚ 400 ਤੋਂ ਵੱਧ ਦੌੜਾਂ ਬਣਾਉਣਾ ਸੌਖਾ ਨਹੀਂ ਹੈ।"

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ