ਨਵੀਂ ਦਿੱਲੀ: ਡੀਟੀਐਚ ਸਰਵਿਸ ਪ੍ਰੋਵਾਇਡਰ ਡਿਸ਼ ਟੀਵੀ ਨੇ ਵੀ ਆਪਣੇ ਯੂਜ਼ਰਸ ਲਈ ਐਨਟੀਓ 2.0 ਲਾਗੂ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਟਰਾਈ ਨੇ ਸਾਰੇ ਕੇਬਲ ਟੀਵੀ ਆਪਰੇਟਰਸ ਤੇ ਡੀਟੀਐਚ ਸਰਵਿਸ ਪ੍ਰੋਵਾਈਡਰਸ ਨੂੰ ਇਸ ਨੂੰ 1 ਮਾਰਚ ਤੋਂ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਸੀ।


ਇਹ ਵੀ ਪੜ੍ਹੋ: Dish TV ਦਾ ਫੈਸਟੀਵਲ ਤੋਹਫਾ, ਪੁਰਾਣੀ ਕੀਮਤ 'ਚ ਨਵੇਂ ਚੈਨਲ ਪੈਕਸ

ਇਸ ਤੋਂ ਬਾਅਦ ਕੇਬਲ ਟੀਵੀ ਤੇ ਡੀਟੀਐਚ ਸਰਵਿਸ ਪ੍ਰੋਵਾਈਡਰ ਨੇ ਕੋਰਟ 'ਚ ਕੋਰਟ 'ਚ ਚਣੌਤੀ ਵੀ ਦਿੱਤੀ ਸੀ ਪਰ 1 ਮਾਰਚ ਤੋਂ ਟਾਟ ਸਕਾਈ, ਏਅਰਟੇਲ ਡਿਜੀਟਲ ਟੀਵੀ ਤੇ ਸਨ ਡਾਈਰੈਕਟ ਨੇ ਟਰਾਈ ਨੂੰ ਐਨਟੀਓ 2.0 ਲਾਗੂ ਕਰਨ ਲਈ ਕਿਹਾ ਸੀ। ਹੁਣ ਡਿਸ਼ ਟੀਵੀ ਨੇ ਵੀ ਇਸ ਨੂੰ ਆਪਣੇ ਯੂਜ਼ਰਸ ਲਈ ਲਾਗੂ ਕਰ ਦਿੱਤਾ ਹੈ।

ਹਾਲਾਂਕਿ ਡਿਸ਼ ਟੀਵੀ ਨੇ ਇਸ ਨਿਯਮ ਨੂੰ ਫਿਲਹਾਲ ਸਿਰਫ ਪ੍ਰਾਈਮਰੀ ਕਨੈਕਸ਼ਨ ਲਈ ਲਾਗੂ ਕੀਤਾ ਹੈ। ਮਲਟੀ ਟੀਵੀ ਕਨੈਕਸ਼ਨ ਲਈ ਇਸ ਨੂੰ ਲਾਗੂ ਕਰਨ ਲਈ ਕਿਹਾ ਗਿਆ ਹੈ। ਨਵੇਂ ਟੈਰਿਫ ਨਿਯਮ ਦੇ ਲਾਗੂ ਹੋਣ ਤੋਂ ਬਾਅਦ ਯੂਜ਼ਰਸ ਨੂੰ ਹੁਣ ਪਹਿਲਾਂ ਦੇ ਮੁਕਾਬਲੇ ਦੁਗਣਾ ਫ੍ਰੀ-ਟੂ-ਏਅਰ ਐਸਡੀ ਚੈਨਲ ਦਿਖਾਏ ਜਾਣਗੇ।