ਈ-ਕਾਮਰਸ ਪਲੇਟਫਾਰਮ 'ਤੇ ਐਮਾਜ਼ਾਨ ਗਣਤੰਤਰ ਦਿਵਸ ਦੀ ਵਿਕਰੀ 20 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ। ਐਮਾਜ਼ਾਨ ਪ੍ਰਾਈਮ ਮੈਂਬਰਾਂ ਲਈ ਇਸ ਸੇਲ ਦਾ ਪੇਜ 19 ਜਨਵਰੀ ਤੋਂ ਲਾਈਵ ਕੀਤਾ ਜਾਏਗਾ। ਸੇਲ 'ਚ ਸਮਾਰਟਫੋਨਸ ਸਮੇਤ ਕਈ ਇਲੈਕਟ੍ਰਾਨਿਕ ਚੀਜ਼ਾਂ 'ਤੇ ਛੋਟ ਦਿੱਤੀ ਜਾਵੇਗੀ। ਸੇਲ 'ਚ ਐਸਬੀਆਈ ਕ੍ਰੈਡਿਟ ਕਾਰਡ ਅਤੇ ਕ੍ਰੈਡਿਟ ਈਐਮਆਈ ਤੋਂ ਭੁਗਤਾਨ ਕਰਨ 'ਤੇ 10 ਪ੍ਰਤੀਸ਼ਤ ਦੀ ਛੂਟ ਦਿੱਤੀ ਜਾਵੇਗੀ। ਸੇਲ 'ਚ ਬਜਾਜ ਫਾਇਨੈਂਸ, ਐਮਾਜ਼ਾਨ ਪੇ, ਆਈਸੀਆਈਸੀਆਈ, ਕ੍ਰੈਡਿਟ ਕਾਰਡ ਸਮੇਤ ਕਈ ਡੈਬਿਟ ਕਾਰਡਾਂ ਦੁਆਰਾ No Cost EMI ਦਾ ਆਫਰ ਦਿੱਤਾ ਜਾਵੇਗਾ।
ਐਮਾਜ਼ਾਨ Republic Day ਸੇਲ 'ਚ Samsung, OnePlus, LG, Xiaomi, Bosch, HP, Lenovo, JBL, boAt, Sony, Amazfit, Canon, Fujifilm ਵਰਗੀਆਂ ਕੰਪਨੀਆਂ 'ਤੇ ਭਾਰੀ ਛੂਟ ਦਿੱਤੀ ਜਾਵੇਗੀ। ਹਾਲਾਂਕਿ ਅਜੇ ਇਹ ਖੁਲਾਸਾ ਨਹੀਂ ਹੋਇਆ ਹੈ ਕਿ ਉਨ੍ਹਾਂ ‘ਤੇ ਕਿੰਨੀ ਛੋਟ ਦਿੱਤੀ ਜਾਵੇਗੀ। ਇਸ ਸੇਲ 'ਚ ਮੋਬਾਈਲ ਅਤੇ ਅਸੈਸਰੀਜ਼ 'ਤੇ 40 ਪ੍ਰਤੀਸ਼ਤ ਦੀ ਛੂਟ ਮਿਲੇਗੀ।
ਇਸ ਤੋਂ ਇਲਾਵਾ ਐਮਾਜ਼ਾਨ ਦੀ ਇਸ ਸੇਲ 'ਚ ਇਲੈਕਟ੍ਰਾਨਿਕਸ ਆਈਟਮਸ 'ਤੇ 60 ਪ੍ਰਤੀਸ਼ਤ ਤੱਕ ਦੀ ਛੋਟ ਦਿੱਤੀ ਜਾ ਸਕਦੀ ਹੈ। ਉਥੇ ਹੀ ਵੱਡੀਆਂ ਚੀਜ਼ਾਂ 'ਤੇ 50 ਪ੍ਰਤੀਸ਼ਤ ਦੀ ਛੂਟ ਦਿੱਤੀ ਜਾ ਸਕਦੀ ਹੈ। ਨਾਲ ਹੀ, Amazon Echo, Fire TV ਤੇ Kindle 'ਤੇ 40 ਪ੍ਰਤੀਸ਼ਤ ਤੱਕ ਦੀ ਛੂਟ ਦਾ ਆਫਰ ਦਿੱਤਾ ਜਾ ਸਕਦਾ ਹੈ।