ਨਵੀਂ ਦਿੱਲੀ: ਸਮਾਰਟੋਫਨ, ਟੈਬਲੇਟ ਜਾਂ ਲੈਪਟਾਪ ਹੋਵੇ, ਅੱਜਕੱਲ੍ਹ ਅਜਿਹੀਆਂ ਕਈ ਵੈੱਬਸਾਈਟਾਂ ਹਨ ਜਿੱਥੇ ਜਾਣ 'ਤੇ ਆਨਸਕਰੀਨ ਪਾਪ-ਅੱਪ ਆਉਂਦਾ ਹੈ। ਇਸ ਵਿੱਚ ਤੁਹਾਡੀ ਲੋਕੇਸ਼ਨ ਦੀ ਜਾਣਕਾਰੀ ਮੰਗੀ ਜਾਂਦੀ ਹੈ। ਜੇਕਰ ਤੁਹਾਡੇ ਕੋਲ ਮਨ੍ਹਾ ਕਰਨ ਦਾ ਵਿਕਲਪ ਹੈ ਤਾਂ ਤੁਹਾਨੂੰ ਕਈ ਵਾਰ ਇਹ ਮਨਾਹੀ ਕਰਨ ਪਏਗੀ ਪਰ ਜੇਕਰ ਤੁਸੀਂ ਉਹ ਪੇਜ਼ ਬੰਦ ਕਰ ਦਿੱਤਾ ਤੇ ਦੁਬਾਰਾ ਉਸ ਪੇਜ਼ 'ਤੇ ਕਲਿੱਕ ਕੀਤਾ ਤਾਂ ਉਹ ਫਿਰ ਤੁਹਾਡੀ ਲੋਕੇਸ਼ਨ ਦੀ ਜਾਣਕਾਰੀ ਮੰਗੇਗਾ। ਜ਼ਾਹਿਰ ਹੈ ਕਿ ਇਹ ਕੰਮ ਕਿਸੇ ਨੂੰ ਵੀ ਪਸੰਦ ਨਹੀਂ ਹੋਵੇਗਾ ਪਰ ਖ਼ਾਸਕਰ ਖ਼ਬਰਾਂ ਵਾਲੀ ਵੈੱਬਸਾਈਟ ਲਈ ਇਹ ਜਾਣਕਾਰੀ ਬਹੁਤ ਅਹਿਮ ਹੈ।


ਕਈ ਅਜਿਹੀਆਂ ਵੈਬਸਾਈਟਾਂ 'ਤੇ ਇਹ ਆਮ ਗੱਲ ਹੈ। ਵੈੱਬਸਾਈਟ ਅਜਿਹਾ ਇਸ ਲਈ ਕਰਦੀ ਹੈ ਤਾਂ ਕਿ ਤੁਹਾਡੇ ਤੋਂ ਉਹ ਜਾਣਕਾਰੀ ਲੈਣ ਤੋਂ ਬਾਅਦ ਉਹ ਇਲਾਕੇ ਨਾਲ ਜੁੜੇ ਇਸ਼ਤਿਹਾਰ ਵਿਖਾ ਸਕੇ। ਤੁਹਾਡੀ ਲੁਕੇਸ਼ਨ ਬਾਰੇ ਪਤਾ ਲਾ ਕੇ ਉਹ ਤੁਹਾਡੇ ਬਾਰੇ ਬਹੁਤ ਕੁਝ ਜਾਣ ਸਕਦੇ ਹਨ। ਹੋ ਸਕਦਾ ਹੈ ਕਿ ਤੁਸੀਂ ਜਿਸ ਇਲਾਕੇ ਵਿੱਚ ਹੋ, ਉਹ ਉਸ ਨਾਲ ਜੁੜੀਆਂ ਖ਼ਬਰਾਂ ਵਿਖਾਉਣ। ਜੋ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਯਾਤਰਾ ਕਰਦੇ ਹਨ, ਅਜਿਹੇ ਯਾਤਰੀਆਂ ਬਾਰੇ ਜਾਣਨ ਤੋਂ ਉਨ੍ਹਾਂ ਨੂੰ ਖਬਰਾਂ ਭੇਜਣ ਵਿੱਚ ਸੌਖ ਹੁੰਦੀ ਹੈ। ਇਸ ਤਰ੍ਹਾਂ ਹੀ ਲੋਕੇਸ਼ਨ ਟਰੈਕ ਕਰਨ ਵਾਲੇ ਸਾਫਟਵੇਅਰ ਦੀ ਮਦਦ ਨਾਲ ਵੈੱਬਸਾਈਟ ਤੁਸੀਂ ਜਿੱਥੇ ਵੀ ਹੋ, ਉਸ ਦੇ ਨਜ਼ਦੀਕ ਤੱਕ, ਆਪਣੀ ਲੋਕੇਸ਼ਨ ਦਾ ਪਤਾ ਲਾ ਸਕਦੀ ਹੈ


ਇਹ ਤਕਨੀਕ ਕੁਝ ਸਾਲਾਂ ਤੋਂ ਬਾਜ਼ਾਰ ਵਿੱਚ ਹੈ। ਕਈ ਵੈੱਬਸਾਈਟਾਂ ਇਸ ਦੀ ਖੁੱਲ੍ਹ ਕੇ ਵਰਤੋਂ ਕਰ ਰਹੀਆਂ ਹਨ। ਪਹਿਲਾਂ ਵੈਬਸਾਈਟ ਨੂੰ ਕਿਸੇ ਦੇ ਇੰਟਰਨੈੱਟ ਕਨੈਕਸ਼ਨ ਦੇ ਆਈ.ਪੀ. ਅਡਰੈਸ ਤੋਂ ਲੁਕੇਸ਼ਨ ਬਾਰੇ ਜਾਣਕਾਰੀ ਮਿਲ ਜਾਂਦੀ ਸੀ ਪਰ ਹੁਣ ਕਈ ਲੋਕ ਸਮਾਰਟਫੋਨ ਜਾਂ ਟੈਬਲੇਟ 'ਤੇ ਇੰਟਰਨੇਟ ਦੀ ਵਰਤੋਂ ਕਰਦੇ ਹਨ। ਇਸ ਲਈ ਜੇਕਰ ਉਨ੍ਹਾਂ ਬਾਰੇ ਸਟੀਕ ਜਾਣਕਾਰੀ ਹੋਵੇਗੀ ਤਾਂ ਵਿਗਿਆਪਨ ਉਸ ਮੁਤਾਬਕ ਹੀ ਵਿਖਾਇਆ ਜਾਵੇਗਾ।


ਮਾਹਿਰਾਂ ਦਾ ਕਹਿਣਾ ਹੈ ਕਿ ਹੁਣ ਕਿਸੇ ਦੇ ਲੋਕੇਸ਼ਨ ਨੂੰ 100 ਮੀਟਰ ਤੋਂ ਵੀ ਘੱਟ ਦੂਰੀ ਤੱਕ ਦੱਸਿਆ ਜਾ ਸਕਦਾ ਹੈ। ਉਬਰ, ਓਲਾ ਜਿਹੀ ਸਰਵਿਸ ਵੈਬਸਾਈਟ ਤੁਹਾਡੇ ਬਾਰੇ ਜਾਣਕਾਰੀ ਹੋਣ ਤੋਂ ਬਾਅਦ ਹੀ ਕੋਈ ਸਰਵਿਸ ਦੀ ਵਰਤੋਂ ਕਰਨ ਦਿੰਦੇ ਹਨ। ਇਸ ਲਈ ਤੁਹਾਨੂੰ ਪਹਿਲਾਂ ਲੋਕੇਸ਼ਨ ਦੀ ਜਾਣਕਾਰੀ ਸ਼ੇਅਰ ਕਰਨ ਦੀ ਇਜਾਜ਼ਤ ਦੇਣੀ ਪਏਗੀ। ਕਈ ਈ-ਕਾਮਰਸ ਵੈਬਸਾਈਟ,ਟੀ.ਵੀ. ਜਾਂ ਅਖਬਾਰਾਂ ਦੇ ਵੈਬਸਾਈਟ ਦੀ ਇਜ਼ਾਜਤ ਮੰਗ ਕੇ ਕਿਸੇ ਦੀ ਲੋਕੇਸ਼ਨ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਨ। ਜਿੱਥੇ ਤੱਕ ਕੋਸ਼ਿਸ਼ ਹੋਵੇ ਤਾਂ ਅਜਿਹੀ ਜਾਣਕਾਰੀ ਨਾ ਦਿਓ।



ਇਹ ਵੀ ਪੜ੍ਹੋ: Travel here: ਇਹ 16 ਦੇਸ਼ਾਂ 'ਚ ਭਾਰਤੀ ਬਿਨ੍ਹਾਂ ਵੀਜ਼ਾ ਕਰ ਸਕਦੇ ਯਾਤਰਾ, ਭਾਰਤੀ ਪਾਸਪੋਰਟ 'ਤੇ ਮਿਲਦੀ ਵੀਜ਼ਾ ਫ੍ਰੀ ਐਂਟਰੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904