ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਨੇ ਵੀ ਇਸ ਟੀਜ਼ਰ ਨੂੰ ਟਵੀਟ ਕੀਤਾ ਹੈ। ਟੀਜ਼ਰ ਵਿੱਚ ਗਲਵਾਨ ਘਾਟੀ ਵਿੱਚ ਭਾਰਤ ਤੇ ਚੀਨੀ ਫੌਜੀਆਂ ਦਰਮਿਆਨ ਖੂਨੀ ਟਕਰਾਅ ਨੂੰ ਦਰਸਾਇਆ ਗਿਆ ਹੈ। ਦੱਸ ਦਈਏ ਕਿ ਭਾਰਤ ਵਿੱਚ PUBG ਮੋਬਾਈਲ ‘ਤੇ ਪਾਬੰਦੀ ਲੱਗਣ ਤੋਂ ਬਾਅਦ, FAU-G ਗੇਮ ਦਾ ਐਲਾਨ ਕੀਤਾ ਗਿਆ ਸੀ।
ਬਾਲੀਵੁੱਡ ਦੀ ਮਸ਼ਹੂਰ ਅਦਾਕਾਰ ਨੇ ਵੀਜ਼ਾ ਲਈ ਲੰਡਨ ਦੇ ਮਿਊਜ਼ੀਸ਼ੀਅਨ ਨਾਲ ਕੀਤਾ ਵਿਆਹ, ਖੁਦ ਹੀ ਕੀਤਾ ਖ਼ੁਲਾਸਾ
FAU-G ਦੀ ਕਲਪਨਾ ਅਕਸ਼ੈ ਕੁਮਾਰ ਦੀ:
ਅਕਸ਼ੈ ਕੁਮਾਰ ਨੇ nCore Games ਨਾਲ ਸਾਂਝੇਦਾਰੀ ਕੀਤੀ ਹੈ। ਉਨ੍ਹਾਂ ਖ਼ੁਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸਵੈ-ਨਿਰਭਰਤਾ ਮੁਹਿੰਮ ਦੀ ਹਮਾਇਤ ਕਰਨ ਲਈ ਟਵੀਟ ਕੀਤਾ। ਖੇਡ ਤੋਂ 20 ਪ੍ਰਤੀਸ਼ਤ ਕਮਾਈ ਵੀਰ ਟਰੱਸਟ ਆਫ ਇੰਡੀਆ ਨੂੰ ਦਿੱਤੀ ਜਾਵੇਗੀ। ਐਨ ਕੋਰ ਦੇ ਸਹਿ-ਸੰਸਥਾਪਕ ਵਿਸ਼ਾਲ ਗੌਂਡਲ ਦਾ ਕਹਿਣਾ ਹੈ ਕਿ ਐਫਏਯੂ-ਜੀ ਗੇਮ ਦੀ ਕਲਪਨਾ ਅਕਸ਼ੈ ਕੁਮਾਰ ਦੀ ਸੀ।
ਗੌਂਡਲ ਨੇ ਕਿਹਾ ਕਿ FAU-G ਹੋਰ ਕਈ ਇੰਟਰਨੈਸ਼ਨਲ ਗੇਮਸ ਜਿਵੇਂ PUBG ਨਾਲ ਮੁਕਾਬਲਾ ਕਰੇਗੀ। ਗੌਂਡਲ ਨੇ ਅੱਗੇ ਕਿਹਾ ਕਿ ਉਸ ਦੀ ਟੀਮ ਦੇ ਵਿਕਾਸ ਕਰਨ ਵਾਲੇ ਉੱਚ ਯੋਗਤਾ ਪ੍ਰਾਪਤ ਹਨ ਅਤੇ ਉਨ੍ਹਾਂ ਕੋਲ PUBG ਵਰਗੇ ਕਿਸੇ ਵੀ ਇੰਟਰਨੈਸ਼ਨਲ ਗੇਮ ਵਰਗਾ ਗੇਮ ਡਿਵੈਲਪ ਕਰਨ ਦੀ ਯੋਗਤਾ ਹੈ।