ਫ਼ਲਿੱਪਕਾਰਟ ਦੀ ‘ਬਿੱਗ ਸੇਵਿੰਗ ਡੇਜ਼’ ਸੇਲ ਖ਼ਤਮ ਹੋ ਚੁੱਕੀ ਹੈ। ਹੁਣ 26 ਦਸੰਬਰ ਤੋਂ Flipkart Electronics ਸੇਲ ਸ਼ੁਰੂ ਹੋ ਰਹੀ ਹੈ। ਇਸ ਸੇਲ ਵਿੱਚ ICICI ਬੈਂਕ ਦੇ ਕਾਰਡ ਧਾਰਕਾਂ ਨੂੰ 10 ਫ਼ੀਸਦੀ ਛੋਟ ਮਿਲੇਗੀ ਤੇ ਗਾਹਕ ਐਕਸਚੇਂਜ ਆਫ਼ਰ ਦਾ ਲਾਭ ਲੈ ਸਕਦੇ ਹਨ।
ਇਸ ਸੇਲ ਵਿੱਚ ਸਮਾਰਟਫ਼ੋਨਜ਼ ਉੱਤੇ 10,000 ਰੁਪਏ ਤੱਕ ਦਾ ਡਿਸਕਾਊਂਟ ਮਿਲ ਰਿਹਾ ਹੈ। iPhone SE 2020 ਦੀ ਗੱਲ ਕਰੀਏ, ਤਾਂ 64 ਜੀਬੀ ਸਟੋਰੇਜ ਮੋਡ ਵਾਲਾ ਇਹ ਫ਼ੋਨ ਤੁਹਾਨੂੰ ਇਸ ਸੇਲ ’ਚ 32,999 ਰੁਪਏ ਦਾ ਮਿਲ ਜਾਵੇਗਾ; ਜਦ ਕਿ ਲਾਂਚਿੰਗ ਵੇਲੇ ਇਸ ਦੀ ਕੀਮਤ 42,500 ਰੁਪਏ ਸੀ। ਪੁਰਾਣੇ ਫ਼ੋਨ ਐਕਸਚੇਂਜ ਕਰਨ ਉੱਤੇ 13,200 ਰੁਪਏ ਤੱਕ ਦੀ ਛੋਟ ਹੋਰ ਮਿਲ ਸਕਦੀ ਹੈ।
Realme X3 SuperZoom ਸਮਾਰਟਫ਼ੋਨ ਉੱਤੇ 4,000 ਰੁਪਏ ਦੀ ਛੋਟ ਮਿਲ ਸਕਦੀ ਹੈ। ਉਂਝ ਇਸ ਦੀ ਕੀਮਤ 27,999 ਰੁਪਏ ਹੈ ਪਰ ਫ਼ਲਿੱਪਕਾਰਟ ਸੇਲ ਵਿੱਚ ਇਹ ਤੁਹਾਨੁੰ 23,999 ਰੁਪਏ ਦਾ ਮਿਲੇਗਾ। ਇਸ SuperZoom ਫ਼ੋਨ ਵਿੱਚ 6.57 ਇੰਚ ਦਾ ਫ਼ੁਲ ਐੱਚਡੀ + 120Hz ਡਿਸਪਲੇਅ, 64 ਮੈਗਾਪਿਕਸਲ ਕੁਐਡ ਰੀਅਰ ਕੈਮਰਾ ਸੈੱਟਅਪ, ਦੋਹਰਾ ਫ਼੍ਰੰਟ ਕੈਮਰਾ, ਇੱਕ ਕੁਐਲਕਾੱਮ ਸਨੈਪਡ੍ਰੈਗਨ 855+ਪ੍ਰੋਸੈੱਸਰ ਤੇ 8ਜੀਬੀ ਰੈਮ + 128 ਜੀਬੀ ਸਟੋਰੇਜ ਹੈ।
ਇਸੇ ਸੇਲ ਵਿੱਚ iPhone 11 Pro ਦੇ 64GB ਵੇਰੀਐਂਟ ਨੂੰ 79,999 ਰੁਪਏ ਵਿੱਚ ਵੇਚਿਆ ਜਾ ਰਿਹਾ ਹੈ। ਇਸ ਆਈਫ਼ੋਨ ਉੱਤੇ ਤੁਹਾਨੂੰ 13,200 ਰੁਪਏ ਤੱਕ ਦਾ ਐਕਸਚੇਂਜ ਆਫ਼ਰ ਮਿਲ ਸਕਦਾ ਹੈ। ਬਾਜ਼ਾਰ ਵਿੱਚ ਇਸ ਦੀ ਕੀਮਤ 84,900 ਰੁਪਏ ਹੈ; ਭਾਵ ਤੁਹਾਨੂੰ 4,901 ਰੁਪਏ ਦੀ ਛੋਟ ਮਿਲੇਗੀ।