ਨਵੀਂ ਦਿੱਲੀ: ਤਕਨੀਕੀ ਦਿੱਗਜ Apple ਨੇ ਹੁਣ ਆਪਣੇ iPhone 12 ਮਗਰੋਂ iPhone13 ਦੀ ਤਿਆਰੀ ਸ਼ੁਰੂ ਕਰ ਲਈ ਹੈ। ਇਸ ਵਾਰ ਕਈ ਸਾਲਾਂ ਵਿੱਚ ਇਹ ਪਹਿਲੀ ਵਾਰ ਹੋਇਆ ਸੀ ਕਿ ਕੰਪਨੀ ਨੇ ਸਤੰਬਰ ਵਿੱਚ ਆਈਫੋਨ ਸੀਰੀਜ਼ ਸ਼ੁਰੂ ਨਹੀਂ ਕੀਤੀ। ਆਈਫੋਨ 12 ਅਕਤੂਬਰ ਵਿੱਚ ਕੋਰੋਨਾਵਾਇਰਸ ਮਹਾਮਾਰੀ ਕਰਕੇ ਲਾਂਚ ਕੀਤਾ ਗਿਆ ਪਰ ਇਹ ਮੰਨਿਆ ਜਾਂਦਾ ਹੈ ਕਿ ਐਪਲ ਸਤੰਬਰ ਵਿੱਚ ਹੀ ਆਈਫੋਨ 13 ਨੂੰ ਬਾਜ਼ਾਰ ਵਿੱਚ ਲਾਂਚ ਕਰੇਗੀ। ਇਹ ਸਾਰੇ ਫੋਨ ਆਧੁਨਿਕ ਤਕਨਾਲੋਜੀ ਤੇ ਫੀਚਰਸ ਨਾਲ ਪੇਸ਼ ਕੀਤੇ ਜਾਣਗੇ।
ਚਾਰ ਮਾਡਲਾਂ ਨੂੰ ਲਾਂਚ ਕੀਤਾ ਜਾ ਸਕਦਾ
ਇੱਕ ਰਿਪੋਰਟ ਮੁਤਾਬਕ, ਐਪਲ ਆਈਫੋਨ 13 ਸੀਰੀਜ਼ ਤਹਿਤ iPhone 13, iPhone 13 Mini, iPhone 13 Pro ਤੇ iPhone 13 Pro Max ਨੂੰ ਲਾਂਚ ਕਰ ਸਕਦੀ ਹੈ। iPhone 13 Mini 'ਚ 60Hz ਰਿਫਰੈਸ਼ ਰੇਟ ਦੇ ਨਾਲ 5.4 ਇੰਚ ਦੀ OLED ਡਿਸਪਲੇਅ ਦੇ ਸਕਦਾ ਹੈ। ਇਸ ਦੇ ਨਾਲ ਹੀ ਆਈਫੋਨ 13 'ਚ 6.1 ਇੰਚ ਦੀ ਡਿਸਪਲੇਅ ਹੋ ਸਕਦੀ ਹੈ। ਯੂਜ਼ਰਸ ਨੂੰ ਆਈਫੋਨ 13 ਪ੍ਰੋ 'ਚ 6.1 ਇੰਚ ਦਾ OLED ਡਿਸਪਲੇਅ ਤੇ ਆਈਫੋਨ 13 ਪ੍ਰੋ ਮੈਕਸ 'ਚ 6.7 ਇੰਚ ਦਾ OLED ਡਿਸਪਲੇਅ ਮਿਲ ਸਕਦੀ ਹੈ। ਦੋਵੇਂ ਹੀ ਸਕ੍ਰੀਨ 120Hz ਦੇ ਰਿਫਰੈਸ਼ ਰੇਟ ਦੇ ਨਾਲ ਆਉਣਗੀਆਂ।
ਇਹ ਵੀ ਪੜ੍ਹੋ: ਰਿਲਾਇੰਸ ਦਾ ਮੁੜ ਵੱਡਾ ਧਮਾਕਾ! 6 ਮਹੀਨਿਆਂ 'ਚ ਵ੍ਹਟਸਐਪ ਨਾਲ ਜੁੜੇਗਾ ਜੀਓ ਮਾਰਟ
ਰਿਪੋਰਟਾਂ ਤਾਂ ਇਹ ਵੀ ਹਨ ਕਿ ਆਈਫੋਨ 13 'ਚ ਨੌਚ ਦੇ ਸਾਈਜ਼ ਨੂੰ ਘੱਟ ਕੀਤਾ ਜਾ ਸਕਦਾ ਹੈ, ਜਿਸ ਨਾਲ ਸਕ੍ਰੀਨ ਦਾ ਆਕਾਰ ਵਧੇਗਾ। ਉਧਰ ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ ਕਿ ਆਈਫੋਨ 13 ਵਿਚ ਨੌਚ ਦਾ ਸਾਈਜ਼ ਘਟੇਗਾ ਜਾਂ ਸਾਰੇ ਮਾਡਲਾਂ ਵਿਚ ਇਸ ਨੂੰ ਘਟਾ ਦਿੱਤਾ ਜਾਵੇਗਾ।
iPhone 12S ਨੂੰ ਲਾਂਚ ਕਰ ਸਕਦੀ ਕੰਪਨੀ
ਦੂਜੇ ਪਾਸੇ ਇਹ ਵੀ ਖ਼ਬਰਾਂ ਹਨ ਕਿ ਐਪਲ ਆਈਫੋਨ 13 ਦੇ ਨਾਂ 'ਤੇ ਕੋਈ ਵੀ ਫੋਨ ਲਾਂਚ ਨਹੀਂ ਕਰੇਗਾ। ਬਦਲੇ ਵਿਚ ਕੰਪਨੀ iPhone 12S ਨਾਂ ਦਾ ਸਮਾਰਟਫੋਨ ਲਾਂਚ ਕਰ ਸਕਦੀ ਹੈ। ਹਾਲਾਂਕਿ ਇਹ ਸਿਰਫ ਖ਼ਬਰਾਂ ਹਨ, ਇਸ ਬਾਰੇ ਕੁਝ ਜ਼ਿਆਦਾ ਨਹੀਂ ਕਿਹਾ ਜਾ ਸਕਦਾ। ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿਚ ਕੰਪਨੀ ਕੀ ਐਲਾਨ ਕਰਦੀ ਹੈ।
ਇਹ ਵੀ ਪੜ੍ਹੋ: ਮਨੁੱਖਤਾ ਦੀ ਸੇਵਾ 'ਚ ਜੁਟੀ 'ਖਾਲਸਾ ਏਡ' ਨੂੰ ਵੀ ਸਰਕਾਰ ਨੇ ਬਣਾਇਆ ਨਿਸ਼ਾਨਾ, NIA ਪੜਤਾਲ 'ਚ ਜੁਟੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
iPhone 12 ਤੋਂ ਬਾਅਦ ਹੁਣ ਐਪਲ iPhone 13 ਦੀ ਤਿਆਰੀ 'ਚ, ਜਾਣੋ ਕੀ ਹੋਵੇਗੀ ਕੀਮਤ ਤੇ ਕਦੋਂ ਹੋਏਗਾ ਲਾਂਚ
ਏਬੀਪੀ ਸਾਂਝਾ
Updated at:
18 Jan 2021 12:51 PM (IST)
ਇਸ ਸਾਲ ਐਪਲ ਦੇ ਫਲੈਗਸ਼ਿਪ iPhone 12 ਸੀਰੀਜ਼ ਸਮਾਰਟਫੋਨ ਦੇ ਲਾਂਚ ਹੋਣ ਤੋਂ ਬਾਅਦ iPhone 13 ਸੀਰੀਜ਼ ਦੇ ਸਮਾਰਟਫੋਨ ਲਾਂਚ ਕੀਤੇ ਜਾਣਗੇ, ਜਿਸ ਦੇ ਵੇਰੀਐਂਟ ਤੇ ਸਪੈਸੀਫਿਕੇਸ਼ਨਸ ਬਾਰੇ ਅਟਕਲਾਂ ਚੱਲ ਰਹੀਆਂ ਹਨ।
- - - - - - - - - Advertisement - - - - - - - - -