ZenFone 8: ਤਾਇਵਾਨ ਦੀ ਸਮਾਰਟਫ਼ੋਨ ਕੰਪਨੀ Asus ਨੇ ਆਪਣੇ ਦੋ ਨਵੇਂ ਫ਼ੋਨ ZenFone 8 ਅਤੇ Asus ZenFone 8 Flip ਨੂੰ ਪੂਰੀ ਦੁਨੀਆ ’ਚ ਲਾਂਚ ਕਰ ਦਿੱਤਾ ਹੈ। ਇਨ੍ਹਾਂ ਸਮਾਰਟਫ਼ੋਨਜ਼ ਦੀ ਕੀਮਤ 50,000 ਰੁਪਏ ਤੋਂ ਵੱਧ ਹੈ। ZenFone 8 Flip ਨੂੰ ਤਿੰਨ ਲੱਖ ਤੋਂ ਵੱਧ ਵਾਰ ਫ਼ਲਿੱਪ ਕੀਤਾ ਜਾ ਸਕਦਾ ਹੈ। ਦੋਵੇਂ ਫ਼ੋਨ ਵਿੱਚ 64 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਨਾਲ ਹੀ ਦੋਵੇਂ 5G ਨੈੱਟਵਰਕ ਨੂੰ ਸਪੋਰਟ ਕਰਦੇ ਹਨ। ਆਓ ਜਾਣੀਏ ਫ਼ੋਨ ਦੀ ਕੀਮਤ ਤੇ ਇਸ ਦੇ ਹੋਰ ਸਪੈਸੀਫ਼ਿਕੇਸ਼ਨਜ਼:


ਇਹ ਹੈ ਕੀਮਤ


ZenFone 8 ਨੂੰ ਕੰਪਨੀ ਨੇ 599 ਯੂਰੋ ਭਾਵ ਲਗਭਗ 53,293 ਰੁਪਏ ਦੀ ਕੀਮਤ ਨਾਲ ਲਾਂਚ ਕੀਤਾ ਹੈ; ਜਦਕਿ ZenFone 8 Flip ਦੀ ਕੀਮਤ 799 ਯੂਰੋ ਭਾਵ ਲਗਭਗ 71,000 ਰੁਪਏ ਤੈਅ ਕੀਤੀ ਗਈ ਹੈ। ਹਾਲੇ ZenFone 8 ਨੂੰ ਉੱਤਰੀ ਅਮਰੀਕਾ ’ਚ ਉਪਲਬਧ ਕਰਵਾਇਆ ਜਾਵੇਗਾ। ਭਾਰਤੀ ਵਰਤੋਂਕਾਰਾਂ ਨੂੰ ਹਾਲੇ ਇਸ ਲਈ ਉਡੀਕ ਕਰਨੀ ਪੈ ਸਕਦੀ ਹੈ। ਇਹ ਭਾਰਤ ਵਿੱਚ ਕਦੋਂ ਲਾਂਚ ਹੋਣਗੇ, ਇਸ ਬਾਰੇ ਹਾਲੇ ਕੋਈ ਖ਼ੁਲਾਸਾ ਨਹੀਂ ਕੀਤਾ ਗਿਆ ਹੈ।


ZenFone 8 ਦੇ ਸਪੈਸੀਫ਼ਿਕੇਸ਼ਨਜ਼


ZenFone 8 ’ਚ 5.9 ਇੰਚ ਦਾ OLED ਡਿਸਪਲੇਅ ਦਿੱਤਾ ਗਿਆ ਹੈ, ਜਿਸ ਦਾ ਰੀਫ਼੍ਰੈਸ਼ ਰੇਟ 120Hz ਹੈ। ਪ੍ਰੋਟੈਕਸ਼ਨ ਲਈ ਇਸ ਉੱਤੇ ਗੋਰੀਲਾ ਗਲਾਸ ਲਾਇਆ ਗਿਆ ਹੈ। ਇਹ ਸਨੈਪਡ੍ਰੈਗਨ 888 ਪ੍ਰੋਸੈੱਸਰ ਨਾਲ ਲੈਸ ਹੈ। ਇਹ ਫ਼ੋਨ ਐਂਡ੍ਰਾਇਡ 11 ਬੇਸਡ ZenUI 8 ਆੱਪਰੇਟਿੰਗ ਸਿਸਟਮ ਉੱਤੇ ਕੰਮ ਕਰਦਾ ਹੈ। ਇਸ ਵਿੱਚ 16GB ਰੈਮ ਤੇ 256GB ਇੰਟਰਨਲ ਸਟੋਰੇਜ ਦਿੱਤੀ ਗਈ ਹੈ।


ਕੈਮਰਾ


ZenFone 8 ’ਚ ਡਿਊਏਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ, ਜਿਸ ਦਾ ਪ੍ਰਾਇਮਰੀ ਕੈਮਰਾ 64 ਮੈਗਾਪਿਕਸਲ ਦਾ ਹੈ। ਸੈਕੰਡਰੀ ਕੈਮਰਾ 12 ਮੈਗਾਪਿਕਸਲ ਦਾ ਅਲਟ੍ਰਾਵਾਈਡ ਲੈਨਜ਼ ਨਾਲ ਆਉਂਦਾ ਹੈ। ਸੈਲਫ਼ੀ ਤੇ ਵਿਡੀਓ ਕਾੱਲਿੰਗ ਲਈ ਇਸ ਵਿੱਚ 12 ਮੈਗਾਪਿਕਸਲ ਦਾ ਫ਼੍ਰੰਟ ਕੈਮਰਾ ਦਿੱਤਾ ਗਿਆ ਹੈ। ਪਾੱਵਰ ਲਈ ਇਸ ਵਿੱਚ 4000mAh ਦੀ ਬੈਟਰੀ ਦਿੱਤੀ ਗਈ ਹੈ, ਜੋ 30W ਵਾਇਰਡ ਚਾਰਜਿੰਗ ਨੂੰ ਸਪੋਰਟ ਕਰਦੀ ਹੈ।


ZenFone 8 Flip ਦੇ ਸਪੈਸੀਫ਼ਿਕੇਸ਼ਨਜ਼


ZenFone 8 Flip ਸਮਾਰਟਫ਼ੋਨ ’ਚ 6.67 ਇੰਚ ਦੀ OLED ਡਿਸਪਲੇਅ ਦਿੱਤੀ ਗਈ ਹੈ; ਜਿਸ ਦਾ ਰੀਫ਼੍ਰੈਸ਼ ਰੇਟ 90Hz ਹੈ। ਫ਼ੋਨ ਸਨੈਪਡ੍ਰੈਗਨ 888 ਪ੍ਰੋਸੈੱਸਰ ਨਾਲ ਲੈਸ ਹੈ। ਫ਼ੋਨ ਐਂਡ੍ਰਾਇਡ 11 ਬੇਸਡ ZenUI 8 ਆਪਰੇਟਿੰਗ ਸਿਸਟਮ ਉੱਤੇ ਕੰਮ ਕਰਦਾ ਹੈ। ਇਸ ਵਿੱਚ 8GB ਰੈਮ ਤੇ 256GB ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ।


ਕੈਮਰਾ


ZenFone 8 Flip ਦਾ ਕੈਮਰਾ ਹੀ ਇਸ ਫ਼ੋਨ ਦੀ ਸਭ ਤੋਂ ਵੱਡੀ ਖ਼ੂਬੀ ਹੈ। ਫ਼ੋਨ ਵਿੱਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ ਦਾ ਪ੍ਰਾਇਮਰੀ ਕੈਮਰਾ 64 ਮੈਗਾਪਿਕਸਲ ਦਾ ਹੈ। ਸੈਕੰਡਰੀ ਕੈਮਰਾ 12 ਮੈਗਾਪਿਕਸਲ ਦਾ ਅਲਟ੍ਰਾਵਾਈਡ ਲੈਨਜ਼ ਨਾਲ ਆਉਂਦਾ ਹੈ। ਨਾਲ ਹੀ 8 ਮੈਗਾਪਿਕਸਲ ਦਾ ਟੈਲੀਫ਼ੋਟੋ ਲੈਨਜ਼ ਦਿੱਤਾ ਗਿਆ ਹੈ। ਫ਼ੋਨ ਦਾ ਰੀਅਰ ਕੈਮਰਾ ਹੀ ਫ਼ਲਿੱਪ ਹੋ ਕੇ ਸੈਲਫ਼ੀ ਕੈਮਰੇ ’ਚ ਬਦਲ ਜਾਂਦਾ ਹੈ। ਦਾਅਵਾ ਕੀਤਾ ਗਿਆ ਹੈ ਕਿ ਇਹ ਫ਼ੋਨ ਤਿੰਨ ਲੱਖ ਵਾਰ ਤੱਕ ਫ਼ਲਿੱਪ ਕੀਤਾ ਜਾ ਸਕਦਾ ਹੈ। ਪਾਵਰ ਲਈ ਇਸ ਵਿੱਚ 5000mAh ਦੀ ਬੈਟਰੀ ਦਿੱਤੀ ਗਈ ਹੈ।


Xiaomi Mi 11 Ultra ਨਾਲ ਹੋਵੇਗਾ ਮੁਕਾਬਲਾ


ZenFone 8 Flip ਦਾ ਮੁਕਾਬਲਾ Xiaomi ਦੇ Mi 11 Ultra ਨਾਲ ਹੋਵੇਗਾ। ਇਸ ਫ਼ੋਨ ਵਿੱਚ 6.81 ਇੰਚ 2K WQHD+ ਡਿਸਪਲੇਅ ਦਿੱਤਾ ਗਿਆ ਹੈ, ਜਿਸ ਦਾ ਰੈਜ਼ੋਲਿਊਸ਼ਨ 3,200 x 1,440 ਪਿਕਸਲ ਹੈ। ਪ੍ਰੋਟੈਕਸ਼ਨ ਲਈ ਇਸ ਉੱਤੇ ਗੋਰੀਲਾ ਗਲਾਸ ਲਾਇਆ ਗਿਆ ਹੈ। ਇਹ ਫ਼ੋਨ ਐਂਡ੍ਰਾਇਡ ਬੇਸਡ MIUI 12 ਆਪਰੇਟਿੰਗ ਸਿਸਟਮ ਉੱਤੇ ਕੰਮ ਕਰਦਾ ਹੈ। ਫ਼ੋਨ ਕੁਐਲਕੈਮ ਸਨੈਪਡ੍ਰੈਗਨ 888 ਪ੍ਰੋਸੈੱਸਰ ਨਾਲ ਲੈਸ ਹੈ; ਇਸ ਵਿੱਚ 12 ਜੀਬੀ ਤੇ 512 ਜੀਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਸ ਦੀ ਕੀਮਤ 69,000 ਰੁਪਏ ਹੈ।


ਇਹ ਵੀ ਪੜ੍ਹੋ: Murder in Amritsar: ਅੰਮ੍ਰਿਤਸਰ ਤੋਂ ਵੱਡੀ ਖਬਰ! ਔਰਤ ਨੂੰ ਗੋਲੀਆਂ ਮਾਰ ਫਰਾਰ ਹੋਏ ਹਮਲਾਵਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904