ਨਵੀਂ ਦਿੱਲੀ: ਐਪਲ ਦਾ ਲਾਂਚ ਈਵੈਂਟ ਹਰ ਸਾਲ ਉਪਭੋਗਤਾਵਾਂ ਲਈ ਬਹੁਤ ਦਿਲਚਸਪੀ ਪੈਦਾ ਕਰਦਾ ਹੈ। ਇਸ ਵਾਰ ਐਪਲ ਨੇ ਉਤਪਾਦ ਲਾਂਚ ਵੀਡੀਓ 'ਚ ਇੱਕ ਦਿਲਚਸਪ ਮੋੜ ਜੋੜਿਆ ਹੈ। ਐਪਲ ਦੇ ਆਈਫੋਨ 13 ਲਾਂਚ ਵੀਡੀਓ ਵਿੱਚ ਆਪਣੇ ਨਵੇਂ ਫੋਨ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰਨ ਲਈ 'ਦਮ ਮਾਰੋ ਦਮ' ਤੋਂ ਪ੍ਰੇਰਿਤ ਧੁਨ ਦੀ ਵਰਤੋਂ ਕੀਤੀ ਗਈ ਹੈ।






ਐਪਲ ਈਵੈਂਟ 2021 ਦੌਰਾਨ ਜਦੋਂ ਕੰਪਨੀ ਦੇ ਸੀਈਓ ਟਿਮ ਕੁੱਕ ਐਪਲ ਦੇ ਮੁੱਖ ਦਫਤਰ ਦੇ ਆਡੀਟੋਰੀਅਮ 'ਚ ਉਤਪਾਦ ਲਾਈਨ-ਅਪ ਪੇਸ਼ ਕਰਨ ਲਈ ਪਹੁੰਚੇ ਤਾਂ ਹਰ ਸਾਲ ਵਾਂਗ ਇਸ ਵਾਰ ਵੀ ਮਿਊਜ਼ਿਕ ਵਜਾਇਆ ਗਿਆ। ਦਰਅਸਲ ਆਈਫੋਨ 13 ਦੇ ਲਾਂਚ ਦਾ ਵੀਡੀਓ ਭਾਰਤੀ ਲੋਕਾਂ ਨੂੰ ਹੈਰਾਨ ਕਰ ਰਿਹਾ ਹੈ। ਇਸ ਨੂੰ ਦੇਖਣ 'ਤੇ ਅਜਿਹਾ ਲਗਦਾ ਹੈ ਕਿ ਇਸ 'ਚ ਬਾਲੀਵੁੱਡ ਗੀਤ 'ਦਮ ਮਾਰੋ ਦਮ' ਦੀ ਧੁਨ ਵਰਤੀ ਗਈ ਹੈ। ਲਾਂਚ ਈਵੈਂਟ ਦੇ ਦੌਰਾਨ ਐਪਲ ਦੇ ਮੁੱਖ ਦਫਤਰ ਵਿੱਚ ਇਹ ਧੁਨ ਵਜਾਈ ਗਈ ਸੀ।


ਹੁਣ ਇਸ ਈਵੈਂਟ ਦੇ ਕੁਝ ਹਿੱਸੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ, ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਬਾਲੀਵੁੱਡ ਗੀਤਾਂ ਦੀ ਧੁਨ ਵਰਤੀ ਜਾ ਰਹੀ ਹੈ। ਇਸ ਧੁਨ ਨੂੰ ਵੀਡੀਓ ਦੇ ਅਰੰਭ ਵਿੱਚ ਪ੍ਰਸਿੱਧ ਕਲਾਕਾਰ ਫੁਟਸੀ ਵਲੋਂ ਬਣਾਏ ਗਾਣੇ 'ਵਰਕ ਆਲ ਡੇ' ਦੇ ਸ਼ੁਰੂਆਤੀ ਹਿੱਸੇ ਵਿੱਚ ਸੁਣਿਆ ਜਾ ਸਕਦਾ ਹੈ।






ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਐਪਲ ਨੇ ਆਈਫੋਨ 13 ਸੀਰੀਜ਼ ਲਾਂਚ ਕੀਤੇ। ਕੰਪਨੀ ਨੇ ਆਈਫੋਨ 13 ਦੇ ਤਹਿਤ ਫੋਨ ਦੇ ਚਾਰ ਨਵੇਂ ਮਾਡਲ ਲਾਂਚ ਕੀਤੇ ਹਨ। ਇਸਦੇ ਨਾਲ ਹੀ, ਕੰਪਨੀ ਨੇ ਇਸ ਈਵੈਂਟ ਵਿੱਚ ਕਈ ਹੋਰ ਉਤਪਾਦ ਵੀ ਲਾਂਚ ਕੀਤੇ।


ਆਈਫੋਨ ਦੀ ਗੱਲ ਕਰੀਏ ਤਾਂ ਕੰਪਨੀ ਨੇ ਆਈਫੋਨ 13, ਆਈਫੋਨ 13 ਮਿਨੀ, ਆਈਫੋਨ 13 ਪ੍ਰੋ ਅਤੇ ਆਈਫੋਨ 13 ਪ੍ਰੋ ਮੈਕਸ ਲਾਂਚ ਕੀਤੇ ਹਨ। ਚਾਰਾਂ ਦਾ ਸਕ੍ਰੀਨ ਸਾਈਜ਼ ਇੱਕੋ ਜਿਹਾ ਹੈ। ਨਾਲ ਹੀ ਡਿਜ਼ਾਇਨ ਵੀ ਪਿਛਲੇ ਮਾਡਲ ਦੇ ਸਮਾਨ ਹੈ।


ਆਈਫੋਨ 13 ਅਤੇ ਆਈਫੋਨ 13 ਮਿੰਨੀ ਤਿੰਨ ਸਟੋਰੇਜ ਵੇਰੀਐਂਟ ਵਿੱਚ ਉਪਲਬਧ ਹੋਣਗੇ। ਇਸ ਵਿੱਚ 128 ਜੀਬੀ, 256 ਜੀਬੀ ਅਤੇ 512 ਜੀਬੀ ਸਟੋਰੇਜ ਹੈ। ਇਸ ਦੇ ਨਾਲ ਹੀ, ਆਈਫੋਨ 13 ਪ੍ਰੋ ਅਤੇ ਆਈਫੋਨ 13 ਪ੍ਰੋ ਮੈਕਸ ਦੋਵੇਂ 1TB ਤੱਕ ਦੀ ਸਟੋਰੇਜ ਦੇ ਨਾਲ ਉਪਲਬਧ ਹੋਣਗੇ।


ਇਹ ਵੀ ਪੜ੍ਹੋ: ਮਨੁੱਖ ਦਾ ਅਜੀਬ ਦਾਅਵਾ! ਕਿਹਾ ਏਲੀਅਨਸ ਨੇ ਅਗਵਾ ਕਰ ਕੀਤਾ ਕੁਝ ਅਜਿਹਾ ਕਿ ਹੋ ਗਿਆ ਤਲਾਕ ਤੇ ਚਲੀ ਗਈ ਨੌਕਰੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904