ਨਵੀਂ ਦਿੱਲੀ: Apple ਦੇ ਲਾਂਚ ਈਵੈਂਟ ਵਿੱਚ ਨਵੇਂ iPad Pro ਉੱਤੇ ਸਭ ਦੀਆਂ ਨਿਗਾਹਾਂ ਰਹੀਆਂ। ਦਮਦਾਰ M1 ਚਿੱਪ ਨਾਲ ਲੈਸ ਇਹ ਆਈਪੈਡ ਆਪਣੀ ਕੈਟੇਗਿਰੀ ਵਿੱਚ ਸਭ ਤੋਂ ਫਾਸਟ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਨਵਾਂ iPad Pro 2 ਟੀਬੀ ਯਾਨੀ 2000 ਜੀਬੀ ਨਾਲ ਲਾਂਚ ਕੀਤਾ ਗਿਆ ਹੈ। ਇਸ ਦੇ ਕੈਮਰਾ ਫੀਚਰ ਵੀ ਸ਼ਾਨਦਾਰ ਹਨ। ਇਸ ਵਿੱਚ 12 ਮੈਗਾਪਿਕਸਲ ਦਾ ਅਲਟ੍ਰਾ ਵਾਈਡ ਫਰੰਟ ਕੈਮਰਾ ਦਿੱਤਾ ਗਿਆ ਹੈ। ਨਾਲ ਹੀ ਇਸ ਵਿੱਚ Liquid Retina XDR ਡਿਸਪਲੇਅ ਦਿੱਤੀ ਗਈ ਹੈ। ਆਓ ਜਾਣਦੇ ਹਾਂ ਇਸ ਵਿੱਚ ਕੀ-ਕੀ ਫੀਚਰ ਦਿੱਤੇ ਗਏ ਹਨ।


Apple ਦੇ ਨਵੇਂ iPad Pro 12.9 ਇੰਚ ਮਾਡਲ ਵਿੱਚ 10,000 ਤੋਂ ਜ਼ਿਆਦਾ LED ਦੇ ਨਾਲ ਲਿਕਵਿਡ ਰੇਟਿਨਾ ਐਕਸਡੀਆਰ ਮਿਨੀ-ਐਲਈਡੀ ਡਿਸਪਲੇਅ ਦਿੱਤੀ ਗਈ ਹੈ, ਜਿਸ ਦਾ ਰਿਜਾਲਿਊਸ਼ਨ 2732 x2048 ਪਿਕਸਲ ਹੈ। ਇਹ P3 ਵਾਈਡ ਕਲਰ, ਟ੍ਰੂ ਟੋਨ ਤੇ ਪ੍ਰੋਮੋਸ਼ਨ ਸਪੋਰਟ ਕਰਦਾ ਹੈ। ਐਚਡੀਆਰ ਦੇ ਲਈ ਪੀਕ ਬ੍ਰਾਈਟਨੇਸ 1600 ਨੀਟਸ ਤੱਕ ਹੈ। ਯੂਐਸਬੀ ਟਾਈਪ-ਸੀ ਪੋਰਟ ਹੁਣ ਥੰਡਰਬੋਲਟ ਤੇ ਯੂਐਸਬੀ 4 ਹੈ। ਆਈਪੈਡ ਪ੍ਰੋ ਦੋ 128 ਜੀਬੀ, 256 ਜੀਬੀ ਤੇ 512 ਜੀਬੀ ਸਟੋਰੇਜ ਵੇਰੀਐਂਟ ਦੇ ਨਾਲ 8 ਜੀਬੀ ਰੈਮ ਮਿਲੇਗੀ। ਉੱਥੇ ਹੀ ਇਸ ਦੇ ਲਈ ਇੱਕ ਟੀਬੀ ਤੇ ਦੋ ਟੀਬੀ ਵਾਲੇ ਵੇਰੀਐਂਟ ਵਿੱਚ 16 ਜੀਬੀ ਤੱਕ ਰੈਮ ਮਿਲੇਗੀ।



ਕੁਨੈਕਟੀਵਿਟੀ ਫੀਚਰ


ਕੁਨੈਕਟੀਵਿਟੀ ਲਈ iPad Pro ਵਿੱਚ ਕੀ ਵਾਈ-ਫਾਈ 6 (802.11ax) ਤੇ ਬਲੂਟੂਥ ਵਰਜ਼ਨ ਪੰਜ ਕੁਨੈਕਟੀਵਿਟੀ ਫੀਚਰ ਦਿੱਤੇ ਗਏ ਹਨ। M1 ਪ੍ਰੋਸੈਸਰ ਵਿੱਚ ਆਈਐਸਪੀ ਦੀ ਵਜ੍ਹਾ ਨਾਲ ਇਹ ਸਮਾਰਟ ਐਚਡੀਆਰ 3 ਨਾਲ ਆਉਂਦੀ ਹੈ। ਨਵਾਂ ਐਪਲ ਆਈਪੈਡ ਪ੍ਰੋ ਮੈਜਿਕ ਦੀ ਕੀ-ਬੋਰਡ ਤੇ ਸੈਕਿੰਡ ਜਨਰੇਸ਼ਨ Apple Pencil ਨੂੰ ਸਪੋਰਟ ਕਰਦਾ ਹੈ।


ਇਹ ਹੈ ਕੀਮਤ


Apple ਨੇ iPad Pro ਦੇ ਦੋ ਮਾਡਲ ਮਾਰਕਿਟ ਵਿੱਚ ਉਤਾਰੇ ਹਨ। ਜਿਸ ਵਿੱਚ ਇੱਕ 11 ਇੰਚ ਵਾਲਾ ਤਾਂ ਦੂਜਾ 12.9 ਇੰਚ ਵਾਲਾ ਮਾਡਲ ਸ਼ਾਮਲ ਹੈ। 11 ਇੰਚ ਵਾਲੇ ਆਈਪੈਡ ਪ੍ਰੋ ਦੀ ਕੀਮਤ 71,900 ਰੁਪਏ ਹੈ, ਜਦਕਿ ਇਸ ਦੇ 12.9 ਇੰਚ ਵਾਲੇ ਮਾਡਲ ਨੂੰ ਤੁਸੀ 99,900 ਰੁਪਏ ਵਿੱਚ ਖਰੀਦ ਸਕਦੇ ਹੋ। ਇਹ ਸਪੇਸ ਗ੍ਰੇ ਤੇ ਸਿਲਵਰ ਕਲਰ ਆਪਸ਼ਨ ਵਿੱਚ ਉਪਲਬਧ ਹੈ।


ਇਹ ਵੀ ਪੜ੍ਹੋ: ਕੈਨੇਡਾ 'ਚ ਡਰੱਗ ਤਸਕਰਾਂ ਖਿਲਾਫ ਵੱਡੀ ਕਾਰਵਾਈ, 25 ਪੰਜਾਬੀ ਗ੍ਰਿਫਤਾਰ, ਦੁਨੀਆ ਭਰ 'ਚ ਫੈਲੇ ਤਾਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904