ਨਵੀਂ ਦਿੱਲੀ: ਸਮਾਰਟਫੋਨ ਕੰਪਨੀ ਰਿਅਲਮੀ ਆਪਣਾ ਨਵਾਂ ਫੋਨ Realme 8 5G ਭਾਰਤ ਵਿੱਚ ਅੱਜ 22 ਅਪ੍ਰੈਲ ਨੂੰ ਲਾਂਚ ਕਰਨ ਜਾ ਰਹੀ ਹੈ। ਫਲਿੱਪਕਾਰਟ ਉੱਤੇ ਇਸ ਸੀਰੀਜ਼ ਨੂੰ ਲੈ ਕੇ ਮਾਈਕ੍ਰੋਸਾਈਟ ਵੀ ਲਾਈਵ ਕਰ ਦਿੱਤੀ ਗਈ ਹੈ। ਹਾਲਾਂਕਿ ਉਸ ਮਾਈਕ੍ਰੋਸਾਈਟ ਉੱਤੇ ਸਮਾਰਟਫੋਨ ਸੀਰੀਜ਼ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਗਿਆ ਪਰ ਕਿਆਸ ਲਗਾਏ ਜਾ ਰਹੇ ਹਨ ਕਿ ਇਹ Realme 8 5G ਲਈ ਹੀ ਬਣਾਈ ਗਈ ਹੈ। ਆਓ ਜਾਣਦੇ ਹਾਂ ਫੋਨ ਦੇ ਫੀਚਰ-


ਇਹ ਹੋ ਸਕਦੇ ਹਨ ਫੀਚਰ


Realme 8 5G ਸਮਾਰਟਫੋਨ ਵਿੱਚ 6.5 ਦਾ IPS LCD ਡਿਸਪਲੇਅ ਦਿੱਤਾ ਜਾ ਸਕਦਾ ਹੈ, ਜੋ ਪੰਜ ਹੋਲ ਡਿਜ਼ਾਇਨ ਦੇ ਨਾਲ ਆਵੇਗਾ। ਇਸ ਦਾ ਰਿਫਰੈਸ਼ ਰੇਟ 90Hz ਹੋਵੇਗਾ। ਫੋਨ ਡਾਈਮੇਂਸਿਟੀ 700 ਪ੍ਰੋਸੈਸਰ ਨਾਲ ਲੈਸ ਹੋਵੇਗਾ। ਫੋਨ ਐਂਡ੍ਰਾਇਡ 11 ਉੱਤੇ ਬੇਸਡ Realme UI 2.0 'ਤੇ ਕੰਮ ਕਰੇਗਾ। ਇਸ ਵਿੱਚ 8 ਜੀਬੀ ਤੱਕ ਰੈਮ ਤੇ 256 ਜੀਬੀ ਤੱਕ ਇੰਟਰਨਲ ਸਟੋਰੇਜ ਦਿੱਤੀ ਜਾ ਸਕਦੀ ਹੈ।


ਕੈਮਰਾ ਅਤੇ ਬੈਟਰੀ


ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ Realme 8 5G ਸਮਾਰਟਫੋਨ ਵਿੱਚ ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਜਾ ਸਕਦਾ ਹੈ, ਜਿਸ ਦਾ ਪ੍ਰਾਇਮਰੀ ਕੈਮਰਾ 48 ਮੈਗਾਪਿਕਸਲ ਦਾ ਹੋਵੇਗਾ। ਨਾਲ ਹੀ ਫੋਨ ਵਿੱਚ 2 ਮੈਗਾਪਿਕਸਲ ਦੇ ਦੋ ਹੋਰ ਲੈਂਸ ਦਿੱਤੇ ਜਾਣਗੇ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ ਵਿੱਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। ਪਾਵਰ ਲਈ ਇਸ ਵਿੱਚ 5000MAH ਦੀ ਬੈਟਰੀ ਦਿੱਤੀ ਜਾ ਸਕਦੀ ਹੈ, ਜੋ 18 W ਦੀ ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਵੇਗੀ।


Samsung Galaxy M42 5G ਨਾਲ ਹੋਵੇਗੀ ਟੱਕਰ


Realme 8 5G ਦੀ ਭਾਰਤ ਵਿੱਚ Samsung Galaxy M42 5G ਨਾਲ ਟੱਕਰ ਹੋਵੇਗੀ। ਇਸ ਫੋਨ ਵਿੱਚ ਆਕਟਾ-ਕੋਰ ਕਾਲਕਾਮ ਸਨੈਪਡ੍ਰੈਗਨ 750 G ਪ੍ਰੋਸੈਸਰ ਦਿੱਤਾ ਜਾ ਸਕਦਾ ਹੈ। ਭਾਰਤੀ ਬਾਜ਼ਾਰ ਵਿੱਚ ਇਹ ਫੋਨ Knox ਸਿਕਊਰਿਟੀ ਫੀਚਰ ਦੇ ਨਾਲ ਉਤਾਰਿਆ ਜਾ ਸਕਦਾ ਹੈ। ਇਸ ਫੀਚਰ ਦੇ ਨਾਲ ਲਾਂਚ ਹੋਣ ਵਾਲਾ ਇਹ ਸੈਮਸੈਂਗ ਦਾ ਪਹਿਲਾ ਸਮਾਰਟਫੋਨ ਹੋਵੇਗਾ।


Samsung Galaxy M42 5G ਫੋਨ Android 11 ਆਪ੍ਰੇਟਿੰਗ ਸਿਸਟਮ ਉੱਤੇ ਕੰਮ ਕਰ ਸਕਦਾ ਹੈ। ਫੋਨ ਵਿੱਚ 128 ਜੀਬੀ ਤੱਕ ਇੰਟਰਨਲ ਸਟੋਰੇਜ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਫੋਨ ਵਿੱਚ 64 ਮੈਗਾਪਿਕਸਲ ਕੈਮਰਾ ਮਿਲਣ ਦੀ ਉਮੀਦ ਹੈ। ਉੱਥੇ ਹੀ ਪਾਵਰ ਲਈ ਫੋਨ ਵਿੱਚ 6000 MAH ਦੀ ਬੈਟਰੀ ਦਿੱਤੀ ਜਾ ਸਕਦੀ ਹੈ।


ਇਹ ਵੀ ਪੜ੍ਹੋ: ਕੋਰੋਨਾ ਵੈਕਸੀਨ ਦੀ ਜਮ੍ਹਾਖੋਰੀ, ਰੇਡ ਮਾਰ ਕੇ ਬਰਾਮਦ ਕੀਤੀਆਂ 2200 ਸ਼ੀਸ਼ੀਆਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904