ਨਵੀਂ ਦਿੱਲੀ: ਸਟੇਟ ਬੈਂਕ ਆਫ ਇੰਡੀਆ ਨੇ ਆਪਣੇ 44 ਕਰੋੜ ਗਾਹਕਾਂ ਲਈ ਚੇਤਾਵਨੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਉਹ ਬੈਂਕ ਨਾਲ ਸਬੰਧਤ ਕੋਈ ਵੀ ਡਿਟੇਲ ਆਪਣੇ ਮੋਬਾਈਲ ਫੋਨ 'ਚ ਬਿਲਕੁੱਲ ਸੇਵ ਨਾ ਕਰਨ। ਅਜਿਹਾ ਕਰਨਾ ਗਾਹਕਾਂ ਨੂੰ ਬਹੁਤ ਭਾਰੀ ਪੈ ਸਕਦਾ ਹੈ। ਇੱਥੇ ਤੱਕ ਕਿ ਉਨ੍ਹਾਂ ਦਾ ਅਕਾਊਂਟ ਵੀ ਖਾਲ੍ਹੀ ਹੋ ਸਕਦਾ ਹੈ।

 

ਪਾਸਵਰਡ, PIN ਜਾਂ ਦੂਜੇ ਵੇਰਵਿਆਂ ਦੀ ਫੋਟੋ ਖਿੱਚ ਕੇ ਵੀ ਨਾ ਰੱਖਣ ਮੋਬਾਈਲ 'ਚ ਸਟੇਟ ਬੈਂਕ ਆਫ ਇੰਡੀਆ ਯਾਨੀ SBI ਨੂੰ ਦੇਸ਼ ਦਾ ਸੱਭ ਤੋਂ ਵੱਡਾ ਸਰਕਾਰੀ ਬੈਂਕ ਕਿਹਾ ਜਾਂਦਾ ਹੈ। ਭਾਰਤ ਸਮੇਤ ਪੂਰੀ ਦੁਨੀਆ ਵਿਚ ਵੱਧਦੇ ਆਨਲਾਈਨ ਫਰਾਡ ਦੇ ਮਾਮਲਿਆਂ ਨੂੰ ਵੇਖਦੇ ਹੋਏ ਹੁਣ ਦੇਸ਼ ਦੇ ਸੱਭ ਤੋਂ ਵੱਡੇ ਸਰਕਾਰੀ ਬੈਂਕ ਨੇ ਆਪਣੇ ਗ੍ਰਾਹਕਾਂ ਨੂੰ ਅਲਰਟ ਕੀਤਾ ਹੈ। ਐਸਬੀਆਈ ਨੇ ਆਪਣੇ ਗ੍ਰਾਹਕਾਂ ਨੂੰ ਚੇਤਾਇਆ ਹੈ ਕਿ ਜੇਕਰ ਕਿਸੇ ਨੇ ਆਪਣੇ ਬੈਂਕਿੰਗ ਵੇਰਵੇ ਜਿਵੇਂ ਪਿਨ ਨੰਬਰ, ਏਟੀਐਮ ਜਾਂ ਕ੍ਰੈਡਿਟ ਕਾਰਡ ਨੰਬਰ, CVV ਜਾ OTP ਆਪਣੇ ਮੋਬਾਈਲ ਫੋਨ 'ਚ ਸੇਵ ਕਰ ਰੱਖਿਆ ਹੈ ਤਾਂ ਉਸ ਨੂੰ ਤੁਰੰਤ ਹਟਾ ਦੇਣ।

 

SBI ਦੀ ਵੈੱਬਸਾਇਟ 'ਤੇ ਗ੍ਰਾਹਕਾਂ ਨੂੰ ਅਪੀਲ ਕਰਦੇ ਹੋਏ ਸੰਦੇਸ਼ ਲਿਖਿਆ ਹੈ ਕਿ ਲਗਾਤਾਰ ਵਧਦੇ ਆਨਲਾਈਨ ਫਰਾਡ ਦੇ ਮਾਮਲਿਆਂ ਨੂੰ ਵੇਖਦੇ ਹੋਏ ਲੋਕਾਂ ਨੂੰ ਜ਼ਿਆਦਾ ਸਾਵਧਾਨੀ ਵਰਤਣ ਦੀ ਲੋੜ ਹੈ। ਕਈ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਹ ਆਪਣੇ ਬੈਂਕ ਅਕਾਊਂਟ ਨੰਬਰ, ਪਾਸਵਰਡ ਜਾਂ ਪਿਨ ਨੰਬਰ ਦੀ ਫੋਟੋ ਖਿੱਚ ਕੇ ਮੋਬਾਇਲ ਫੋਨ 'ਚ ਸੇਵ ਕਰ ਲੈਂਦੇ ਹਨ ਪਰ ਡਾਟਾ ਲੀਕ ਹੋਣ ਦੀ ਹਾਲਤ 'ਚ ਇਸ ਤਰ੍ਹਾਂ ਦੀ ਜਾਣਕਾਰੀ ਦੀ ਵੀ ਦੁਰਵਰਤੋਂ ਕਰ ਕਿਸੇ ਦਾ ਅਕਾਊਂਟ ਖਾਲ੍ਹੀ ਕੀਤਾ ਜਾ ਸਕਦਾ ਹੈ।

 

ਨੈੱਟ ਬੈਂਕਿੰਗ ਲਈ ਪਬਲਿਕ ਇੰਟਰਨੈੱਟ ਦੀ ਨਾ ਕਰਨ ਵਰਤੋਂ

ਐਸਬੀਆਈ ਨੇ ਆਪਣੇ ਗ੍ਰਾਹਕਾਂ ਨੂੰ ਇਹ ਸਲਾਹ ਵੀ ਦਿੱਤੀ ਹੈ ਕਿ ਉਹ ਨੈੱਟ ਬੈਂਕਿੰਗ ਲਈ ਪਬਲਿਕ ਇੰਟਰਨੈੱਟ ਦੀ ਵਰਤੋਂ ਨਾ ਕਰਨ। ਇਸ ਪ੍ਰਕਾਰ ਦੇ ਇੰਟਰਨੈੱਟ ਦੀ ਵਰਤੋਂ ਕਰਨ ਨਾਲ ਗ੍ਰਾਹਕ ਦੀ ਨਿੱਜੀ ਜਾਣਕਾਰੀ ਲੀਕ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।

 

ਇਸ ਤੋਂ ਇਲਾਵਾ ਗ੍ਰਾਹਕ ਨੂੰ ਆਪਣਾ ਏਟੀਐਮ ਕਾਰਡ ਕਿਸੇ ਦੇ ਨਾਲ ਵੀ ਸ਼ੇਅਰ ਨਹੀਂ ਕਰਨਾ ਚਾਹੀਦਾ। ਇਸ ਨਾਲ ਤੁਹਾਡੀ ਨਿੱਜੀ ਜਾਣਕਾਰੀ ਗਲਤ ਹੱਥਾਂ 'ਚ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ। ਬੈਂਕ ਕਦੇਂ ਵੀ ਗ੍ਰਾਹਕ ਦੀ ਨਿੱਜੀ ਜਾਣਕਾਰੀ ਜਿਵੇਂ ਪਿਨ ਨੰਬਰ, ਓਟੀਪੀ, ਯੂਪੀਆਈ, ਯੂਜ਼ਰ ਆਈਡੀ ਜਾਂ ਪਾਸਵਰਡ ਨਹੀਂ ਮੰਗਦਾ ਹੈ। ਇਸ ਤਰ੍ਹਾਂ ਦੀ ਜਾਣਕਾਰੀ ਮੰਗਣ ਵਾਲੇ ਫਰਜ਼ੀ ਫੋਨ ਕਾਲਜ਼ ਤੋਂ ਸਾਵਧਾਨ ਰਹੋ।