Redmi Note 10T 5G Launch: ਚੀਨ ਦੀ ਸਭ ਤੋਂ ਮਸ਼ਹੂਰ ਸਮਾਰਟਫੋਨ ਕੰਪਨੀਆਂ ਵਿੱਚੋਂ ਇੱਕ Xiaomi ਨੇ ਮੰਗਲਵਾਰ ਨੂੰ ਆਪਣਾ ਨਵਾਂ Redmi Note 10T 5G  ਸਮਾਰਟਫੋਨ ਲਾਂਚ ਕੀਤਾ ਹੈ। Redmi Note 10 ਸੀਰੀਜ਼ ਦਾ ਇਹ ਪੰਜਵਾਂ ਮਾਡਲ ਹੈ। MediaTek Dimensity 700 ਪ੍ਰੋਸੈਸਰ ਨਾਲ ਲੈਸ, ਇਸ ਫੋਨ ਦਾ ਡਿਜ਼ਾਈਨ ਬਹੁਤ ਆਕਰਸ਼ਕ ਹੈ। ਇਸ ਫੋਨ ਦੀ ਪਹਿਲੀ ਸੇਲ 26 ਜੁਲਾਈ ਨੂੰ ਹੋਵੇਗੀ। ਇਹ ਫੋਨ Amazon, Mi.com, Mi Home ਸਟੋਰਾਂ ਦੇ ਨਾਲ ਨਾਲ ਆਫਲਾਈਨ ਸਟੋਰਾਂ 'ਤੇ ਵਿਕਰੀ ਲਈ ਉਪਲਬਧ ਹੋਵੇਗਾ।


Redmi Note 10T 5G ਸਮਾਰਟਫੋਨ 4GB RAM + 64GB ਸਟੋਰੇਜ ਅਤੇ 6GB RAM + 128GB ਸਟੋਰੇਜ ਵੇਰੀਐਂਟ 'ਚ ਉਪਲੱਬਧ ਹੈ। 4GB RAM + 64GB ਸਟੋਰੇਜ ਵੇਰੀਐਂਟ ਦੀ ਕੀਮਤ 13,999 ਰੁਪਏ ਰੱਖੀ ਗਈ ਹੈ ਅਤੇ 6GB RAM + 128GB ਸਟੋਰੇਜ ਵੇਰੀਐਂਟ ਦੀ ਕੀਮਤ 15,999 ਰੁਪਏ ਰੱਖੀ ਗਈ ਹੈ। ਕਲਰ ਆਪਸ਼ਨ ਦੀ ਗੱਲ ਕਰੀਏ ਤਾਂ ਇਹ ਸਮਾਰਟਫੋਨ ਪਰਪਲ, ਬਲੂ, ਬਲੈਕ, ਗ੍ਰੀਨ ਅਤੇ ਵ੍ਹਾਈਟ ਕਲਰ 'ਚ ਉਪਲੱਬਧ ਹੋਵੇਗਾ। ਆਓ ਜਾਣਦੇ ਹਾਂ ਇਸ ਫੋਨ ਦੀਆਂ ਵਿਸ਼ੇਸ਼ਤਾਵਾਂ ਕੀ ਹਨ।


Redmi Note 10T 5G ਸਮਾਰਟਫੋਨ Octacore MediaTek Dimensity 700 ਪ੍ਰੋਸੈਸਰ ਨਾਲ ਲੈਸ ਹੈ। ਇਹ ਫੋਨ Android 11 'ਤੇ ਅਧਾਰਤ MIUI 12 ਓਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਇਸ 'ਚ ਡਿਊਲ ਸਿੱਮ ਦੇ ਨਾਲ 6.5 ਇੰਚ ਦੀ full HD ਪਲੱਸ ਡਿਸਪਲੇ ਹੈ, ਜਿਸ ਦਾ ਰੈਜ਼ੋਲਿਊਸ਼ਨ 1,080x2,400 ਪਿਕਸਲ ਹੈ। ਨਾਲ ਹੀ, ਇਹ 90Hz ਦੀ ਇੱਕ ਬਹੁਤ ਚੰਗੀ ਰਿਫੈਰਸ਼ ਦਰ ਵੀ ਪ੍ਰਾਪਤ ਕਰਦਾ ਹੈ। ਇਸ ਫੋਨ ਵਿਚ ਕਾਰਨਿੰਗ ਗੋਰਿਲਾ ਗਲਾਸ 3 ਦੀ ਸੁਰੱਖਿਆ ਵੀ ਦਿੱਤੀ ਗਈ ਹੈ।


ਜੇ ਤੁਸੀਂ ਆਪਣੇ ਸਮਾਰਟਫੋਨ ਤੋਂ ਫੋਟੋਗ੍ਰਾਫੀ ਕਰਨਾ ਚਾਹੁੰਦੇ ਹੋ ਤਾਂ ਇਸ ਦੇ ਲਈ Redmi Note 10T 5G ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਦਾ ਪ੍ਰਾਇਮਰੀ ਕੈਮਰਾ 48 ਮੈਗਾਪਿਕਸਲ ਦਾ ਹੈ। ਇਸ ਤੋਂ ਇਲਾਵਾ ਇਸ '2 ਮੈਗਾਪਿਕਸਲ ਦਾ ਮੈਕਰੋ ਕੈਮਰਾ ਤੇ 2 ਮੈਗਾਪਿਕਸਲ ਡੈਪਥ ਕੈਮਰਾ ਵੀ ਹੈ। ਸੈਲਫੀ ਤੇ ਵੀਡੀਓ ਕਾਲਿੰਗ ਲਈ, ਇਸ ਫੋਨ '8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।


Redmi Note 10T 5G ਸਮਾਰਟਫੋਨ '5000mAh ਦੀ ਬੈਟਰੀ ਹੈ ਜੋ 18W ਫਾਸਟ ਚਾਰਜਿੰਗ ਟੈਕਨਾਲੋਜੀ ਨਾਲ ਲੈਸ ਹੈ। ਇਸਦੇ ਇਲਾਵਾ, ਇਸ ਵਿੱਚ ਸਾਈਡ ਮਾਉਂਟਡ ਫਿੰਗਰਪ੍ਰਿੰਟ ਸਕੈਨਰ ਵੀ ਹੈ। ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਚ ਵਾਈ-ਫਾਈ, Bluetooth 5.1, ਜੀਪੀਐਸ, ਐਨਐਫਸੀ, 3.5mm ਹੈੱਡਫੋਨ ਜੈਕ ਤੇ ਯੂਐਸ ਬੀ ਟਾਈਪ-ਸੀ ਪੋਰਟ ਵਰਗੀਆਂ ਵਿਸ਼ੇਸ਼ਤਾਵਾਂ ਦਿੱਤੀਆਂ ਗਈਆਂ ਹਨ।


Redmi Note 10T 5G ਫੋਨ ਵਿੱਚ ਐਕਸੀਲੋਰਮੀਟਰ, ਐਬਿਏਂਟ ਲਾਈਟ ਸੈਂਸਰ, ਗੈਰਸਕੋਪ, ਮੈਗਨੇਟੋਮਮੀਟਰ ਤੇ ਇੱਕ ਨੇੜਤਾ ਸੈਂਸਰ ਸ਼ਾਮਲ ਹਨ। ਇਸ ਫੋਨ ਦਾ ਭਾਰ 190 ਗ੍ਰਾਮ ਹੈ।


ਇਹ ਵੀ ਪੜ੍ਹੋ: Farmers Protest: ਰਾਹ ਖੁੱਲ੍ਹਵਾਉਣ ਲਈ ਲੋਕਾਂ ਦਾ ਮਾਰਚ ਫਲੌਪ, ਪੁਲਿਸ ਨੇ ਬਰੰਗ ਮੋੜਿਆ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904