ਨਵੀ ਦਿੱਲੀ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੀ ਸਰਹੱਦ ‘ਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਕੁੰਡਲੀ-ਸਿੰਘੂ ਸਰਹੱਦ ‘ਤੇ ਵੀ ਕਿਸਾਨ ਇਨ੍ਹਾਂ ਖੇਤੀ ਕਾਨੂੰਨਾਂ ਵਿਰੁੱਧ ਲਗਾਤਾਰ 8 ਮਹੀਨੇ ਤੋਂ ਅੰਦੋਲਨ ਕਰ ਰਹੇ ਹਨ। ਇਸ ਕਾਰਨ ਸਥਾਨਕ ਵਾਸੀਆਂ ਨੇ ਭਾਰੀ ਨੁਕਸਾਨ ਦੀ ਗੱਲ ਕਹਿੰਦਿਆਂ ਰਾਹ ਖੁੱਲ੍ਹਵਾਉਣ ਦੀ ਕੋਸ਼ਿਸ਼ ਕੀਤੀ। ਅੱਜ ਰਾਸ਼ਟਰੀਵਾਦੀ ਪਰਿਵਰਤਨ ਮੰਚ ਦੇ ਬੈਨਰ ਹੇਠ ਰਾਜੀਵ ਗਾਂਧੀ ਐਜੁਕੇਸ਼ਨ ਸਿਟੀ ਤੋਂ ਕੁਝ ਸਥਾਨਕ ਲੋਕ ਰਾਸ਼ਟਰੀ ਰਾਜ ਮਾਰਗ 'ਤੇ ਇੱਕ ਤਰਫਾ ਸੜਕ ਖੋਲ੍ਹਣ ਲਈ ਪੈਦਲ ਨਿਕਲੇ ਪਰ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਤੇ ਉਨ੍ਹਾਂ ਨੂੰ ਭਰੋਸਾ ਦੇ ਕੇ ਪੈਦਲ ਮਾਰਚ ਖਤਮ ਕਰਵਾਇਆ।


ਅੱਜ ਸਥਾਨਕ ਵਾਸੀਆਂ ਨੇ ਰਾਜੀਵ ਗਾਂਧੀ ਐਜੂਕੇਸ਼ਨ ਸਿਟੀ ਵਿੱਚ ਮੀਟਿੰਗ ਬੁਲਾ ਕੇ ਨੈਸ਼ਨਲ ਹਾਈਵੇਅ 44 ਦੀ ਵਨਵੇ ਰੋਡ ਖੋਲ੍ਹਣ ਲਈ ਤੇ ਉੱਥੋਂ ਪੈਦਲ ਮਾਰਚ ਸ਼ੁਰੂ ਕੀਤਾ। ਸਥਾਨਕ ਪਿੰਡ ਵਾਸੀਆਂ ਦੇ ਮਾਰਚ ਨੂੰ ਵੇਖਦੇ ਹੋਏ, ਪੁਲਿਸ ਨੇ ਭਾਰੀ ਬੈਰੀਕੇਡ ਲਗਾਏ ਸਨ। ਸੋਨੀਪਤ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ ਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਗੱਲ ਸਰਕਾਰ ਤੱਕ ਪਹੁੰਚਾਈ ਜਾਵੇਗਾ।


ਜ਼ਿਲ੍ਹਾ ਪ੍ਰਸ਼ਾਸਨ ਤੇ ਸਾਡੇ ਦਰਮਿਆਨ ਇਕ ਸਮਝੌਤਾ ਹੋ ਗਿਆ ਹੈ, ਉਹ ਸਾਡੇ ਲਈ ਇੱਕ ਤਰਫਾ ਰਾਹ ਖੋਲ੍ਹਣ ਲਈ ਸੰਯੁਕਤ ਕਿਸਾਨ ਮੋਰਚਾ ਨਾਲ ਦੁਬਾਰਾ ਗੱਲਬਾਤ ਕਰਨ ਲਈ ਤਿਆਰ ਹਨ। ਸਰਕਾਰ ਨੂੰ ਇਸ ਬਾਰੇ ਸੂਚਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਡੇ ਕੋਲ ਸਿਰਫ ਕਿਸਾਨ ਮੋਰਚਾ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਰਸਤਾ ਖੋਲ੍ਹਣ ਲਈ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ, ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਪੇਂਡੂ ਖੇਤਰਾਂ ਦੀਆਂ ਸੜਕਾਂ ਜਾਮ ਕਰਾਂਗੇ।


ਮੌਕੇ 'ਤੇ ਤਾਇਨਾਤ ਡਿਊਟੀ ਮੈਜਿਸਟਰੇਟ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸਥਾਨਕ ਪਿੰਡ ਵਾਸੀਆਂ ਨੇ ਵਨਵੇ ਰੋਡ ਖੋਲ੍ਹਣ ਦੀ ਮੰਗ ਕੀਤੀ ਤਾਂ ਜੋ ਉਨ੍ਹਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਸਰਕਾਰ ਨੂੰ ਦੱਸੀਆਂ ਜਾਣਗੀਆਂ ਤੇ ਹੁਣ ਉਨ੍ਹਾਂ ਦਾ ਪੈਦਲ ਮਾਰਚ ਖ਼ਤਮ ਹੋ ਗਿਆ ਹੈ।


ਇਹ ਵੀ ਪੜ੍ਹੋ: 72 ਫੀਸਦ ਗਾਹਕ ਨਹੀਂ ਚਾਹੁੰਦੇ ਸੇਲ ਤੇ ਡਿਸਕਾਊਂਟ 'ਤੇ ਬੈਨ, ਮੋਦੀ ਸਰਕਾਰ ਦੇ ਨਵੇਂ ਕਾਨੂੰਨ ਤੋਂ ਪਹਿਲਾਂ ਸਰਵੇ 'ਚ ਖੁਲਾਸਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904