Tips for Buying Second hand Smartphone: ਮਾਰਕੀਟ 'ਚ ਵੱਖ-ਵੱਖ ਕੀਮਤਾਂ ਦੇ ਸਮਾਰਟਫੋਨ ਉਪਲੱਬਧ ਹਨ। ਸਸਤੇ ਤੋਂ ਸਸਤੇ ਅਤੇ ਮਹਿੰਗੇ ਤੋਂ ਮਹਿੰਗੇ ਫੋਨ ਬਾਜ਼ਾਰ 'ਚ ਮਿਲ ਜਾਂਦੇ ਹਨ। ਆਨਲਾਈਨ ਖਰੀਦਦਾਰੀ ਦੇ ਯੁੱਗ 'ਚ ਸਮਾਰਟਫੋਨ ਖਰੀਦਦਾਰਾਂ ਲਈ ਵੱਧ ਵਿਕਲਪ ਆ ਗਏ ਹਨ। ਹਾਲਾਂਕਿ ਅਜੇ ਵੀ ਵੱਡੀ ਗਿਣਤੀ ਵਿੱਚ ਲੋਕ ਸੈਕਿੰਡ ਹੈਂਡ ਫੋਨ ਖਰੀਦਦੇ ਹਨ। ਤੁਹਾਡੇ ਬਜਟ ਦੇ ਮੁਕਾਬਲੇ ਕਈ ਵਾਰ ਤੁਹਾਡਾ ਮਨਪਸੰਦ ਫ਼ੋਨ ਬਹੁਤ ਮਹਿੰਗਾ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਜੇ ਤੁਸੀਂ ਇੱਕ ਮਹਿੰਗਾ ਫੋਨ ਘੱਟ ਪੈਸੇ 'ਚ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਸੈਕਿੰਡ ਹੈਂਡ ਫੋਨ ਖਰੀਦ ਸਕਦੇ ਹੋ। ਸੈਕਿੰਡ ਹੈਂਡ ਫੋਨ ਖਰੀਦਣ 'ਚ ਕੋਈ ਨੁਕਸਾਨ ਨਹੀਂ ਹੈ, ਪਰ ਇਸ ਨੂੰ ਖਰੀਦਦੇ ਸਮੇਂ ਕੁਝ ਚੀਜ਼ਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ ਤਾਂ ਜੋ ਤੁਹਾਨੂੰ ਕਿਸੇ ਵੀ ਤਰ੍ਹਾਂ ਪ੍ਰੇਸ਼ਾਨੀ ਨਾ ਹੋਵੇ। ਆਹਮੋ-ਸਾਹਮਣੇ ਮਿਲ ਕੇ ਗੱਲ ਕਰੋਜੇ ਤੁਸੀਂ ਕਿਸੇ ਵੈਬਸਾਈਟ ਰਾਹੀਂ ਸੈਕਿੰਡ ਹੈਂਡ ਫੋਨ ਖਰੀਦ ਰਹੇ ਹੋ ਤਾਂ ਤੁਹਾਨੂੰ ਫੋਨ ਵੇਚਣ ਵਾਲੇ ਵਿਅਕਤੀ ਨੂੰ ਮਿਲਣਾ ਚਾਹੀਦੀ ਹੈ। ਤੁਹਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਸੌਦਾ ਆਹਮੋ-ਸਾਹਮਣੇ ਕੀਤਾ ਜਾਵੇ। ਅਜਿਹੀ ਸਥਿਤੀ 'ਚ ਕਿਸੇ ਵੀ ਕਿਸਮ ਦੀ ਧੋਖਾਧੜੀ ਦੀ ਗੁੰਜਾਇਸ਼ ਬਹੁਤ ਘੱਟ ਰਹਿੰਦੀ ਹੈ। ਫੋਨ ਚਲਾ ਕੇ ਚੈੱਕ ਕਰੋਸੈਕਿੰਡ ਹੈਂਡ ਫੋਨ ਖਰੀਦਣ ਵੇਲੇ ਫੋਨ ਨੂੰ ਆਪਣੇ ਹੱਥਾਂ 'ਚ ਲੈ ਕੇ ਜ਼ਰੂਰ ਚੈੱਕ ਕਰੋ। ਘੱਟੋ-ਘੱਟ 15 ਮਿੰਟਾਂ ਲਈ ਪੁਰਾਣੇ ਫ਼ੋਨ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰੋ। ਇਸ ਨਾਲ ਤੁਸੀਂ ਫੋਨ ਦੀ ਕਾਰਗੁਜ਼ਾਰੀ, ਬੈਟਰੀ ਦੀ ਸਮਰੱਥਾ ਅਤੇ ਕੀ ਫ਼ੋਨ ਸਹੀ ਤਰੀਕੇ ਨਾਲ ਕੰਮ ਕਰ ਰਿਹਾ ਹੈ ਜਾਂ ਨਹੀਂ ਇਸ ਬਾਰੇ ਪਤਾ ਲਗਾ ਸਕੋਗੇ। ਫੋਨ ਦੇ ਪਾਰਟਸ ਚੈੱਕ ਕਰੋਜਦੋਂ ਵੀ ਤੁਸੀਂ ਸੈਕਿੰਡ ਹੈਂਡ ਫੋਨ ਖਰੀਦਦੇ ਹੋ, ਨਿਸ਼ਚਿਤ ਤੌਰ 'ਤੇ ਇਸ ਦੇ ਪਾਰਟਾਂ ਦੀ ਜਾਂਚ ਕਰੋ, ਤਾਂ ਜੋ ਬਾਅਦ ਵਿੱਚ ਕੋਈ ਵੀ ਹਿੱਸਾ ਖਰਾਬ ਨਾ ਨਿਕਲੇ। ਸੈਕਿੰਡ ਹੈਂਡ ਫੋਨ ਦਾ ਲੁੱਕ ਵੇਖ ਕੇ ਫ਼ੋਨ ਨਾ ਖਰੀਦੋ। ਇਨ੍ਹਾਂ ਗੱਲਾਂ ਨੂੰ ਧਿਆਨ 'ਚ ਰੱਖੋ : ਸੈਕਿੰਡ ਹੈਂਡ ਸਮਾਰਟਫੋਨ ਨੂੰ ਖਰੀਦਦੇ ਸਮੇਂ ਇਸ ਦੇ ਰਿਟੇਲ ਬਾਕਸ ਨੂੰ ਜ਼ਰੂਰ ਲਓ। ਆਈਐਮਈਆਈ ਨੰਬਰ ਨੂੰ ਫ਼ੋਨ ਦੇ ਮੌਜੂਦਾ ਬਿੱਲ ਨਾਲ ਮੇਲ ਕਰੋ। ਆਈਐਮਈਆਈ ਨੰਬਰ ਦੀ ਜਾਂਚ ਕਰਨ ਲਈ ਫੋਨ 'ਚ *#06# ਡਾਇਲ ਕਰੋ, ਨੰਬਰ ਸਾਹਮਣੇ ਸਕ੍ਰੀਨ 'ਤੇ ਦਿਖਾਈ ਦੇਵੇਗਾ। ਜੇ ਫੋਨ ਵੇਚਣ ਵਾਲੇ ਦਾ ਕਹਿਣਾ ਹੈ ਕਿ ਫ਼ੋਨ ਦਾ ਬਿੱਲ ਕਿਧਰੇ ਗੁੰਮ ਗਿਆ ਹੈ ਤਾਂ ਨਿਸ਼ਚਤ ਰੂਪ ਤੋਂ ਉਸ ਨੂੰ ਉਸ ਤੋਂ ਲਿਖਤੀ ਰੂਪ 'ਚ ਲਓ।   ਵਰਚੁਅਲ ਭੁਗਤਾਨ ਨਾ ਕਰੋਸੈਕਿੰਡ ਹੈਂਡ ਸਮਾਰਟਫੋਨ ਨੂੰ ਖਰੀਦਦੇ ਸਮੇਂ ਵਰਚੁਅਲ ਜਾਂ ਆਨਲਾਈਨ ਭੁਗਤਾਨ ਨਾ ਕਰੋ। ਉਦੋਂ ਤਕ ਭੁਗਤਾਨ ਨਾ ਕਰੋ ਜਦੋਂ ਤਕ ਫੋਨ ਤੁਹਾਡੇ ਹੱਥ ਵਿੱਚ ਨਹੀਂ ਆ ਜਾਂਦਾ। ਇਹ ਠੀਕ ਹੋਵੇਗਾ ਕਿ ਤੁਸੀਂ ਸਿਰਫ ਵਧੀਆ ਵਿਕਰੇਤਾ ਨੂੰ ਮਿਲ ਕੇ ਹੀ ਫੋਨ ਖਰੀਦੋ।